Thu, 21 November 2024
Your Visitor Number :-   7256516
SuhisaverSuhisaver Suhisaver

ਮਾਹੀਆ ਢੋਲ ਸਿਪਾਹੀਆ -ਐੱਸ ਸੁਰਿੰਦਰ

Posted on:- 08-12-2014


ਦੀਪਕ ਦੀ ਲੋਅ ਮਾਹੀਆ ।
ਜਦੋਂ ਦੀ ਤੂੰ ਅੱਖ ਬਦਲੀ , ਸਾਡਾ ਹੌਕਿਆਂ ਦਾ ਢੋਅ ਮਾਹੀਆ ।

ਦੋ ਪੱਤਰ ਅਨਾਰਾਂ ਦੇ ।
ਡਾਲਰਾਂ ਨੇ ਤੈਨੂੰ ਮੋਹ ਲਿਆ , ਚੇਤੇ ਭੁੱਲ ਗਏ ਕਰਾਰਾਂ ਦੇ ।

ਪਾਣੀ ਖੂਹ ਉੱਤੇ ਭਰਦੇ ਹਾਂ ।
ਚੰਨ ਪਰਦੇਸੀਆ ਵੇ , ਅਸੀਂ ਤੇਰੇ ਉੱਤੇ ਮਰਦੇ ਹਾਂ ।

ਪਰਦੇਸੀ ਮੁੜਿਆ ਨਾ ।
ਟੁੱਟਿਆ ਤੜੱਕ ਕਰਕੇ , ਦਿਲ ਮੁੜ ਕੇ ਜੁੜਿਆ ਨਾ ।

ਲੱਭਾਂ ਪੈੜ੍ਹਾਂ ਢੋਲ ਦੀਆਂ ।
ਤੇਰੀਆਂ ਯਾਦਾਂ ਹਾਣੀਆਂ , ਮੈਨੂੰ ਰਾਹਵਾਂ ਵਿੱਚ ਰੋਲ ਦੀਆਂ ।

ਥਾਲੀ ਵਿੱਚ ਖੰਡ ਮਾਹੀਆ ।
ਦਮਾ ਦਿਆ ਵੈਰੀਆ ਵੇ , ਕੀਤੀ ਸਾਡੇ ਕੋਲੋ ਕੰਡ ਮਾਹੀਆ ।

ਖੈ਼ਰ ਵਤਨ ਦੀ ਮੰਗਦੇ ਹਾਂ ।
ਦਰਦ ਵਿਗੋਚੇ ਨੂੰ , ਅਸੀਂ ਅੱਖ਼ਰਾਂ ਚ' ਰੰਗਦੇ ਹਾਂ ।

ਮੇਰੇ ਨੈਣ ਪਿਆਸੇ ਨੇ ।
ਸੱਜਣਾ ਦੀਦਾਰ ਦੇ ਜਾ , ਮੇਰੇ ਹੰਝੂਆਂ 'ਚ ਵਾਸੇ ਨੇ ।

ਕੋਈ ਚਲਦਾ ਖੂਹ ਮਾਹੀਆ ।
ਮੁੜ ਆ ਵਤਨਾ ਨੂੰ , ਸੁੰਝੀ ਪਿੰਡ ਦੀ ਜੂਹ ਮਾਹੀਆ ।

ਪਰਦੇਸੀ ਰੁਲਦਾ ਏ ।
ਦੇਸ਼ ਬੇਗਾਨੇ ਵਿੱਚ , ਕੋਈ ਕੰਮ ਨਾਲ ਘੁਲਦਾ ਏ ।

ਚੰਬਾ ਵਿਹੜ੍ਹੇ ਵਿੱਚ ਲਾਉਂਦੇ ਹਾਂ ।
ਦਿਲ ਦਰਿਆ ਲਿਖ਼ ਕੇ , ਹੰਝੂ ਅਰਗ ਚੜਾਉਂਦੇ ਹਾਂ ।

ਅਸਾਂ ਦਰਦ ਸੁਣਾਇਆ ਏ ।
ਬੇਕਦਰਿਆ ਲੋਕਾਂ ਲਈ , ਹਾਏ, ਚੈਨ ਗੁਆਇਆ ਏ ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ