ਗ਼ਜ਼ਲ -ਐੱਸ ਸੁਰਿੰਦਰ
      
      Posted on:- 30-11-2014
      
      
            
      
ਸ਼ਬਦਾਂ ਅੰਦਰ ਤੇਰੀ ਲੋਅ ਹੈ ।
ਕਾਨੀ ਦੇ ਸਿਰ ਤੇਰੀ ਛੋਅ ਹੈ । ।
ਤੇਰੀ ਸੀਰਤ ਗ਼ਜ਼ਲਾਂ ਅੰਦਰ ।
ਦਿਲ ਪੰਛੀ ਨੂੰ ਤੇਰੀ ਰੋਅ ਹੈ । ।
ਭੌਰਾ ਲੱਭੇ ਤੇਰੀਆਂ ਰਾਹਵਾਂ ।
ਮਹਿਕ ਨੂੰ ਤੇਰੀ ਕਨਸੋਅ ਹੈ । ।
ਬਲਦਾ ਹਾਂ,ਮੈਂ ਕੋਇਲੇ ਵਾਂਗੂੰ ।
ਖ਼ੁਰਦਾ ਪੱਤਣ,ਤੇਰੀ ਧੋਅ ਹੈ । ।
ਮੈਂ ਗ਼ਮਾਂ ਦਾ ਭਰਿਆ ਬੱਦਲ ।
ਤਨ ਪਿੰਜਰ ਨੂੰ ਤੇਰੀ ਢੋਅ ਹੈ ।
ਜਾਮ ਸੁਰਾਹੀ ਸੱਜਣਾ ਦਿੱਤਾ ।
ਸੁਰਿੰਦਰ ਮੈਨੂੰ ਤੇਰੀ ਸੋਅ ਹੈ । ।