ਆਦਮੀ - ਹਰਜਿੰਦਰ ਸਿੰਘ ਗੁਲਪੁਰ
Posted on:- 29-11-2014
ਤਲਖ਼ੀਆਂ ਦੇ ਦੌਰ ਵਿੱਚੋਂ,
ਲੰਘ ਰਿਹਾ ਹੈ ਆਦਮੀ,
ਨਾਗ ਬਣਕੇ ਇੱਕ ਦੂਜੇ ਨੂੰ,
ਡੰਗ ਰਿਹਾ ਹੈ ਆਦਮੀ
ਮਨ ਚ ਲੈ ਕੇ ਲਾਲਸਾ,
ਲੰਬਾ ਚਿਰ ਜਿਉਣ ਦੀ,
ਮੌਤ ਦੇ ਰੰਗਾਂ ’ਚ ਜ਼ਿੰਦਗੀ,
ਰੰਗ ਰਿਹਾ ਹੈ ਆਦਮੀ
ਜ਼ਿੰਦਗੀ ਨੂੰ ਠਿੱਬੀ ਲਾਉਣ ਦੇ,
ਮੌਕੇ ਤਲਾਸ਼ਦਾ,
ਉਂਝ ਭਲਾ ਸਰਬੱਤ ਦਾ ਵੀ,
ਮੰਗ ਰਿਹਾ ਹੈ ਆਦਮੀ
ਚੰਗੇ ਨਹੀਂ ਲਗਦੇ ਏਸ ਨੂੰ,ਅਮਨਾਂ ਦੇ ਆਲ੍ਹਣੇ,ਅਮਨਾਂ ਦੇ ਨਾਂ ’ਤੇ ਰੋਜ਼ ਹੀ,ਕਰ ਜੰਗ ਰਿਹਾ ਹੈ ਆਦਮੀਪੈਰ ਦੱਬ ਕੇ ਲੰਘਣ ਦੀ,ਜਿੱਥੇ ਤੋਂ ਲੋੜ ਹੈ ,ਬਿਨਾਂ ਆਈ ਖੰਘ ਤੋਂ ਵੀ,ਖੰਘ ਰਿਹਾ ਹੈ ਆਦਮੀਧਰਤੀ ਦੇ ਝੇੜੇ ਕਰ ਰਿਹਾ,ਬਹਿ ਕੇ ਬਰੂਦ ’ਤੇ,ਸੋਚ ਪਰ ਤਾਰੇ ਫੜਨ ਦੇ,ਢੰਗ ਰਿਹਾ ਹੈ ਆਦਮੀਈਰਖਾ ਦਾ ਰੋਗ ਲੱਗਾ,ਹੋਈਆਂ ਨਾ ਖੁਸ਼ੀਆਂ ਨਸੀਬ,ਜੰਮਣ ਤੋਂ ਤੋਂ ਲੈ ਕੇ ਮੌਤ ਤੀਕਰ,ਤੰਗ ਰਿਹਾ ਹੈ ਆਦਮੀਯਾਦ ਕਰਕੇ ਕਦੇ ਕਦੇ ,ਸੂਲੀ ਦਾ ਫਲਸਫਾ,ਆਪਣੇ ਆਪ ਨੂੰ ਸੂਲੀਆਂ ’ਤੇ, ਟੰਗ ਰਿਹਾ ਹੈ ਆਦਮੀਤੀਰਥਾਂ ਤੇ ਪੁੰਨ ਕਰਦਾ,ਮੱਥੇ ਵੀ ਟੇਕਦਾ,ਦਾਨ ਕਰਦਾ ਵੀ ਲੱਗੇ ਕਿ,ਮੰਗ ਰਿਹਾ ਹੈ ਆਦਮੀਮੁਕਤੀ ਲੈ ਲਈ ਏਸ ਨੇ,ਅੱਜ ਕੱਲ ਪਰਾਈ ਪੀੜ ਤੋਂ,ਤੱਕ ਤੱਕ ਆਪਣੀ ਪੀੜ ਨੂੰ,ਹੋ ਦੰਗ ਰਿਹਾ ਹੈ ਆਦਮੀਹਰ ਤਰ੍ਹਾਂ ਦੀ ਭੁੱਖ ਨੇ,ਅੰਦਰ ਵਸੇਬਾ ਕਰ ਲਿਆ,ਅਸਤਰ ਬਸਤਰ ਪਹਿਨ ਕੇ,ਲੱਗ ਨੰਗ ਰਿਹਾ ਹੈ ਆਦਮੀ ਸੰਪਰਕ: +91 81465 63065