ਉਂਕਾਰਪ੍ਰੀਤ ਦੀਆਂ ਕੁਝ ਕਾਵਿ-ਰਚਨਾਵਾਂ
Posted on:- 29-11-2014
ਪੜਪੋਤਰੇ
(‘ਪੜ ਪਿਆ ਤਾਂ ਸਾਕ ਗਿਆ’ ਪੰਜਾਬੀ ਅਖਾਣ)
ਬਾਬੇ ਨੇ ਸਿਰ ਧੜ ਦੀ ਲਾਈ,
ਲਾ ਕੇ ਲੋਕਾਂ ਨਾਲ ਨਿਭਾਈ।
ਪੜਪੋਤੇ, ਜੋਕਾਂ ਨਾਲ ਖਲੋਤੇ॥
ਕਰਦੇ ਤਾਰਾ-ਰਾ-ਰਾ!!
ਜਿਸ ਦਿੱਲੀ -
ਲੋਕਾਂ ਦੀ ਖਾਤਰ,
ਬਾਬੇ ਕੀਤਾ ਸੀਸ ਨਿਛਾਵਰ।
ਓਥੇ ਲੋਕ-ਧਰੋਹ ਦਾ ਝੰਡਾ॥
ਝੂਲੇ ਤਾਰਾ-ਰਾ-ਰਾ!!
ਜਿਸ ਦਿੱਲੀ -ਵਰ੍ਹੀ ਜੋ ਅੱਗ ਜਰਵਾਣੀ,ਬਾਬੇ ਸਿਰ ਦੀ ਛਤਰੀ ਤਾਣੀ।ਓਥੇ ਸਿਰਾਂ ਨੂੰ ਲਾਂਬੂ ਲਾਉਂਦੇ॥ ਗਾਉਂਦੇ ਤਾਰਾ-ਰਾ-ਰਾ **!!ਬਾਬੇ ਹਿੰਦ ਤੇ ਚਾਦਰ ਦਿੱਤੀ,ਪੜ-ਪੋਤਰਿਆਂ ਨੇ ਲਾਹ ਸਿੱਟੀ।ਨੰਗਾ ਨੱਚੇ ਹਿੰਦੋਸਤਾਨ॥ਤਾਂਡਵ ਤਾਰਾ-ਰਾ-ਰਾ!!_________________________** ਨਵੰਬਰ ’84 ਕਤਲੇਆਮ ਦੌਰਾਨ ਕਾਤਿਲ ਟੋਲੇ ਸਿੱਖਾਂ ਦੇ ਗਲਾਂ
‘ਚ ਬਲ਼ਦੇ ਟਾਇਰ ਪਾ ਕੇ ਉਹਨਾਂ ਦੁਆਲੇ ਘੁੰਮਦੇ ‘ਤਾਰਾ-ਰਾ-ਰਾ’
ਕਰਦੇ ਸਨ।
***ਪੰਜਾਬੋਂ ਖ਼ਬਰਾਂਪੰਜਾਬ ਦੇ ਪੁੱਤਚਾਂਦਨੀ ਚੌਕ ਗਏ ਲੋਕਾਂ ਸਿਰੋਂ ਜ਼ਹਿਰੀ ਡੰਗ ਲਾਹੁਣਪੰਜਾਬ ਉਦੋਂਖ਼ਬਰਾਂ ‘ਚ ਸੀ‘ਹਿੰਦ ਦੀ ਚਾਦਰ’ ਕਰਕੇ।ਪੰਜਾਬ ਦੇ ਪੁੱਤਚਾਂਦਨੀ ਚੌਕ ਗਏ ਨੇਸਿਰਾਂ ਨੂੰ ਜ਼ਹਿਰੀ ਡੰਗ ਲੁਆਉਣ!**ਪੰਜਾਬ ਹੁਣ ਖ਼ਬਰਾਂ ‘ਚ ਹੈਪੁਰਖਿਆਂ ਦੇ ਨਿਰਾਦਰ ਕਰਕੇ॥** ਪੰਜਾਬ ਚੋਂ ਨਸ਼ੇੜੀ ਮੁੰਡੇ ਚਾਂਦਨੀ ਚੌਕ ਨੂੰ ਜਾਂਦੇ ਹਨ ਜਿੱਥੇ ਇਕ ਸੱਪ ਤੋ ਡੰਗ ਲੁਆ ਕੇ 7 ਦਿਨ ਲਗਾਤਾਰ ਨਸ਼ਾ ਰਹਿੰਦਾ ਹੈ-ਇਕ ਖ਼ਬਰ
***ਅੱਤਵਾਦਉਹ ‘ਪ੍ਰਭਾਕਰਨ’1 ਦੇ ਪਿੰਡਾਂ ਦਾਮਛਵਾਰਾ ਮੁੰਡਾ ਹੈਅੱਤਵਾਦ ਖਿਲਾਫ਼ ਬੋਲਦਾ ‘ਟਾਈਗਰਾਂ’2 ਨੂੰਤਾਮਿਲ ‘ਚ ਗਾਲ੍ਹਾਂ ਕੱਢਣ ਲੱਗਦਾ ਹੈ।ਗਲੋਬਲੀ ਕੰਪਨੀ ਦੇ ਦਫਤਰੋਂਦਸ-ਘੰਟੇ ਦੀ ਸਿ਼ਫਟ ਲਾਅਸੀਂ ਭਾਂਅ ਭਾਂਅ ਕਰਦੀਪਾਰਕਿੰਗ ਲਾਟ ‘ਚਸਿਰਫ਼ ਸਾਡੀ ਖੜੀ ਕਾਰ ਵੱਲ ਵੱਧ ਰਹੇ ਹਾਂ।ਉਹ ਮੇਰੇ ਪਿੱਛੇ ਪਿੱਛੇ ਆਉਂਦਾ ਰੁਕ ਗਿਆ ਹੈ…ਆਲ-ਦੁਆਲੇ ਦੇਖ ਕੇ ਕਹਿ ਰਿਹਾ ਹੈ‘ਅੰਨਾ3! ਵਟ ਇਜ਼ ਦਿਸਅੱਜ ਕਹਿੰਦੇ ਦਿਨ ਸੁਹਣਾ ਸੀਆਲ ਗੋਰਾਅਸ ਗੌਨਜਸਟ ਯੂ ਐਂਡ ਮੀਂ ਲੈਫਟਟੂ ਫਿਨਸ਼ ਦ ਫੱਕਨ-ਵਰਕ!ਸਮਥਿੰਗ ਰਾਂਗ ਵਿਦ ਦਿਸ ‘ਸਿਸ..ਟਮ’।”‘ਸਿਸ..ਟਮ’ ਲਫ਼ਜ਼ ਕਹਿੰਦਿਆਂਉਸਨੇ ਅਪਣੀਆਂ ਐਨਕਾਂ ਨੂੰ ਸਾਫ਼ ਕੀਤਾ ਹੈ।‘ਸਿਸ’ ਅਤੇ ‘ਟਮ’ ਵਿਚਲੇ ਉਸਦੇ ‘ਪਾਉਜ਼’ ‘ਚਅੱਤਵਾਦੀ ਸਪੇਸ ਹੈ॥ 1. ਸ੍ਰੀ ਲੰਕਾ ਦੇ ‘ਲਿਟੇ’ ਖਾੜਕੂਆਂ ਦਾ ਸਰਗਨਾ 2. ਸ੍ਰੀ ਲੰਕਾ ਦੇ ‘ਲਿਟੇ’ ਖਾੜਕੂ 3. ‘ਭਾਅ-ਜੀ’ ਦਾ ਤਾਮਿਲ ਰੂਪ***ਬਿੰਬ,ਬੰਬ ਅਤੇ ਕਵਿਤਾ ਕਵੀ ਸੌਂ ਗਿਆ।ਇਕ ਅਛੂਤਾ ਬਿੰਬਕਵਿਤਾ ਹੋਣੋ ਰਹਿ ਗਿਆ।ਬਿੰਬ ਨੇ ਨਿਰਾਸ਼ਾ ‘ਚਅਪਣੀ ‘ਸਿਹਾਰੀ’ਵਗਾਹ ਮਾਰੀ।ਅਤੇ ‘ਬੰਬ’ ਹੋ ਗਿਆ।***
ਬਰਛੇ ਨੂੰ ਦਲੀਲਗੁਰਾਂ ਹਰਿਮੰਦਰ ਸਾਜਿਆ।ਚਹੁੰ ਵਰਨਾ ਕੋ ਦਰਵਾਜ਼ੇਇਕੋ ਰਾਹ।ਓਸ ਰਾਹੇ ਹੁਣਵਾਰਾ-ਪਹਿਰਾਬਰਛੇ ਵਾਲੇ ਰਹਿਤਨਾਮੇ ਦਾ।ਕਿ ਅੰਦਰ:ਮਰਦਾਨਿਆਂ ਨੂੰ ਕੀਰਤਨ ਮਨ੍ਹਾਂਬੀਬੀਆਂ ਭਾਨੀਆਂ ਸ਼ੁੱਧ ਨਹੀਂ ‘ਸੇਵਾ ਲਈ’.................................ਮੀਆਂ ਮੀਰ ਦੇ ਕਰ ਕਮਲਮਾਤਾ ਸੁੰਦਰੀ ਦਾ ਹੱਥ ਲੱਗੇ ਪਤਾਸੇਦਲੀਲ ਦੇਣੀ ਚਾਹੁੰਦੇਬਰਛੇ ਨੂੰ॥***ਕੁਝ ਸਿ਼ਅਰਦਿਨ-ਬ-ਦਿਨ ਇਉਂ ਹਰ ਹਕੀਕਤ, ਘਟਦੀ ਘਟਦੀ ਘਟ ਰਹੀ ਹੈ।ਜਿ਼ੰਦਗੀ ਜਿਉਂ ਹੌਲੀ ਹੌਲੀ, ਸੁਪਨੇ ਦੇ ਵਿਚ ਵਟ ਰਹੀ ਹੈ॥ਅਪਣੇ ਮਾਲਕ ਦੀ ਹਥੇਲੀ, ਤਕ ਹੀ ਹੈ ਜਦ ਹਰ ਉਡਾਰੀਪਿੰਜਰੇ ਦੀ ਬਚਤ ਚੋਂ ਹੁਣ ਬੋਨਸ ਬੁਰਕੀ ਬਟ ਰਹੀ ਹੈ॥ਤਿਉਂ ਤਿਉਂ ਅੰਬਰ ਛੋ ਰਹੇ ਨੇ, ਪੁਰਸਕਾਰਾਂ ਨਾਲ ਲੇਖਕਲੇਖਣੀ ਜਿਉਂ ਜਿਉਂ ਉਨਾਂ ਦੀ, ਧਰਤੀ ਨਾਲੋਂ ਕਟ ਰਹੀ ਹੈ॥ਅਜਨਬੀ ਜਿਹੀ ਲੋਅ ’ਚ ਰੌਸ਼ਨ, ਹੋ ਰਹੀ ਹੈ ਅਸਲੀ ਦੁਨੀਆਂ ਅਪਣੇਪਨ ਤੇ ਦੋਸਤੀ ਦੀ, ਧੁੰਦ ਜਿਉਂ ਜਿਉਂ ਛਟ ਰਹੀ ਹੈ॥ਵਾਲ ਸਟਰੀਟੀ ਖਿਡਾਰਨ, ਸ਼ਾਹੀ ਘਰ ਦੀ ਰੁਤਬੇਦਾਰਨਇਕ ਫਫੇਕੁਟਣੀ ਦਮੂੰਹੀ, ਕਾਮਰੇਡੀ ਰਟ ਰਹੀ ਹੈ॥
lakhbir
ba kamal