ਜਾਨ ਮੁਸਾਫ਼ਿਰ –ਬਿੰਦਰ ਜਾਨ-ਏ-ਸਾਹਿਤ
Posted on:- 25-11-2014
ਅਸੀਂ ਚਾਰ ਕੁ ਕਦਮਾ ਦੇ ਰਾਹੀ
ਸ਼ਾਇਰੀ ਦੀ ਮੰਜ਼ਿਲ ਦੂਰ ਬੜੀ
ਹੁਣ ਕੀ ਲਿਖਣਾ ਤੇ ਕੀ ਸੁਣਨਾ
ਜਦ ਮੌਤ ਹੀ ਬੂਹੇ ਆਨ ਖੜੀ
ਤੇਰੀ ਖਿਦਮਤ ਕਹੇ ਕਸੀਦੇ ਮੈਂ
ਤੂੰ ਸੁਣੀ ਨਾ ਜਿੰਨੀ ਵਾਰ ਪੜੀ
ਰੀਝਾਂ ਦੀ ਲਾਸ਼ ਦੇ ਸਿਵਿਆਂ ’ਤੇ
ਮੇਰੀ ਕਵਿਤਾ ਕਮਲੀ ਨਿੱਤ ਸੜੀ
ਅਸੀਂ ਵਿੱਚ ਪਤਾਲਾਂ ਸੋਚਦੇ ਰਹੇ
ਰੂਹ ਅਸਮਾਨਾਂ ਨੂੰ ਜਾਣ ਚੜੀ
ਸਾਡੀ ਨਜ਼ਮਾਂ ਵਾਲੀ ਕਿਸ਼ਤੀ ਤਾਂ
ਬਿਨ ਮੱਲਾਹ ਸਾਗਰ ਆਣ ਹ੍ਹੜੀ
ਇਕ ਫੋਟੋ ਜਾਨ ਮੁਸਾਫਿਰ ਦੀ
ਰਹਿ ਜਾਣੀ ਸ਼ੀਸ਼ੇ ਵਿਚ ਜੜੀ