ਮੇਰਾ ਸਕੂਲ - ਸਤਗੁਰ ਸਿੰਘ ‘ਬਹਾਦਰਪੁਰ’
Posted on:- 24-11-2014
ਮੇਰੇ ਸਕੂਲ ਦੀ ਕੀ ਸਿਫਤ ਕਰਾਂ,
ਇਹ ਹੈ ਬੜਾ ਨਿਆਰਾ ।
ਸੰਤ ਬਾਬਾ ਅਤਰ ਸਿੰਘ ਜੀ ਨੇ,
ਸਾਨੂੰ ਤੋਹਫਾ ਦਿੱਤਾ ਬੜਾ ਪਿਆਰਾ।
ਬਸ ਇਕੋ ਸੀ ਸੋਚ ਉਨ੍ਹਾਂ ਦੀ ,
ਕਿ ਪੜ-ਲਿਖ ਜਾਵੇ ਜੱਗ ਸਾਰਾ ।
ਹੁਣ ਪ੍ਰਿੰ: ਡਾ: ਰਜਿੰਦਰ ਸਿੰਘ ਜੀ ,
ਸੰਭਾਲਦੇ ਨੇ ਪ੍ਰਬੰਧ ਇਸਦਾ ਸਾਰਾ ।
ਕੁਦਰਤ ਦੇ ਪੇ੍ਰਮੀ ਬਣ ਕੇ ,
ਰੱਖਿਆ ਹਰਾ ਭਰਾ ਸਕੂਲ ਸਾਰਾ ।
ਬੜਾ ਹੀ ਸੂਝ-ਬਾਨ ਸਟਾਫ ਇਥੋਂ ਦਾ ,
ਕੰਮ ਆਪਣੇ ‘ਚ ਲਾਉਂਦਾ ਤਨ- ਮਨ ਸਾਰਾ ।
ਜੋ ਵੀ ਪੜ੍ਹਦਾ ਇਸ ਸਕੂਲੇ ,ਬਣ ਜਾਂਦਾ ਉਹ ਚਮਕਦਾ ਤਾਰਾ ।ਹੁਣ ਆਸ ਪਾਸ ਦੇ ਪਿੰਡਾਂ ਦੇ ਵਿੱਚ,ਬਣ ਗਿਆ ‘ ਅਕਾਲ ਸ:ਸ:ਸ:ਮਸਤੂਆਣਾ’ ਹਰਮਨ ਪਿਆਰਾ ।ਸੰਪਰਕ: +91 98554 09825