ਅੰਬਰਾਂ ਨੂੰ ਕਲੀ -ਹਰਜਿੰਦਰ ਸਿੰਘ ਗੁਲਪੁਰ
Posted on:- 20-11-2014
ਅਸੀਂ ਸੇਵੀਆਂ ਦੇ ਵਿਚ ਲੂਣ ਪਾਈਏ,
ਪਰ "ਚਿੰਤਕ"ਖੀਰ ਬਣਾ ਦਿੰਦੇ
ਜਦੋੰ ਢੋਲ ਵਜਾਉਣ ਤੋਂ ਅੱਕ ਜਾਂਦੇ,
ਲਾਹ ਹੋਰਾਂ ਦੇ ਗਲ ਪਾ ਦਿੰਦੇ
ਜਦੋਂ ਮੌਸਮ ਆਉਂਦਾ ਚੋਣਾਂ ਦਾ,
ਉਹ "ਝਖੜਾ"ਨਾਲ ਡਰਾ ਦਿੰਦੇ
ਉਹ ਪਾਠਕ ਲਭਦੇ ਚੁਣ ਚੁਣ ਕੇ,
ਇੱਕ ਲੋਰੀ ਨਾਲ ਸੁਆ ਦਿੰਦੇ
ਆਏ ਚੱਲ ਕੇ "ਪਹਿਲੀ"ਦੁਨੀਆਂ ਤੋਂ,
ਪਰ ਤੀਜੀ ਤਾਈ ਸਲਾਹ ਦਿੰਦੇ
ਉਹ ਦੂਰ ਰਹਿਣ ਲਈ ਲੋਕਾਂ ਤੋਂ,
ਡੇਰਾ ਵੱਡਿਆ ਦੇ ਕੋਲ ਲਾ ਦਿੰਦੇ
ਲਾ ਲਾ ਕੇ ਮੁੱਲ ਦੀਆਂ ਖਬਰਾਂ ਨੂੰ,
ਨੋਟਾਂ ਦਾ ਮੀਂਹ ਵਰਸਾ ਦਿੰਦੇ
ਕਈ ਵਾਰ ਤਾਂ ਕੰਧ ਤੇ ਲਿਖਿਆ ਵੀ,
ਉਹ ਸਾਜ਼ਿਸ਼ ਦੇ ਨਾਲ ਢਾਹ ਦਿੰਦੇ
ਭਾਵੇਂ ਸ਼ੇਰ ਬਣੇ ਇਹ ਕਾਗਜ਼ ਦੇ,
ਪਰ ਗਿੱਦੜਾਂ ਨੂੰ ਨਹੀਂ ਡਾਹ ਦਿੰਦੇ
ਜਦੋਂ ਫੇਸ ਬੁਕ ਤੇ ਆਉਂਦੇ ਨੇ,
ਸਾਨੂੰ ਨਵੇਂ ਤੋਂ ਨਵੇਂ ਸੁਝਾ ਦਿੰਦੇ
ਇਹ ਧਰਤੀ ਨਾਲੋਂ ਟੁੱਟ ਕੇ ਵੀ
ਅੰਬਰਾਂ ਨੂੰ ਕਲੀ ਕਰ ਦਿੰਦੇ