ਜਸਪ੍ਰੀਤ ਕੌਰ ਦੀਆਂ ਦੋ ਕਾਵਿ ਰਚਨਾਵਾਂ
Posted on:- 20-11-2014
(1)ਮੈ ਅਜ਼ਾਦ ਹੋਣਾ ਚਾਹੁੰਨੀ ਆ,ਅਸਮਾਨ 'ਚ ਉੱਡਦੇ ਪੰਛੀ ਵਾਗੂੰ, ਇੱਕ ਬਾਤ ਸਣਾਉਣਾ ਚਾਹੁੰਨੀ ਆ,ਮੰਦਰ ਦੇ ਸ਼ੰਖ ਤੇ ਘੰਟੀ ਵਾਗੂੰ,ਮੂਰਤ ਖਡਵਾਉਣਾ ਚਾਹੁੰਨੀ ਆ,ਪੂਜਣ ਲਈ ਸੰਤ ਦੇ ਸੰਗੀ ਵਾਗੂੰ !ਬੰਜਰ ਖੇਤ ਵਾਉਣਾ ਚਾਹੁੰਨੀ ਆ,ਵਾਲਾਂ 'ਚ ਫੇਰਦੀ ਕੰਘੀ ਵਾਗੂੰ !ਹਵਾ ਨਾਲ ਗੱਲਾਂ ਚਾਹੁੰਨੀ ਆ,ਲਹਿਰਾਉਂਦੀ ਹੋਈ ਝੰਡੀ ਵਾਗੂੰ !ਲੜ ਓਦੇ ਲੜ ਬੰਨਣਾ ਚਾਹੁੰਨੀ ਆ,ਡੋਰ ਤੇ ਪਤੰਗ ਦੀ ਕੰਨੀ ਵਾਗੂੰ !ਜਨਮਾਂ ਦਾ ਰਿਸ਼ਤਾ ਚਾਹੁੰਨੀ ਆ,ਵਾਲਾਂ ਦੀ ਗੱਠ ਗੰਢੀ ਵਾਗੂੰ !
ਬਾਹਾਂ ਦੀ ਕੈਦ ਚਾਹੁੰਨੀ ਆ,
ਹੋਈ ਉਮਰਾਂ ਲਈ ਬੰਦੀ ਵਾਗੂੰ!
ਰਾਹ ਦੇ ਕੰਢੇ ਉਖਾੜਨਾ ਚਾਹੁੰਨੀ ਆ,
ਘਾਹ ਫੂਸ ਵੱਢਦੀ ਰੰਬੀ ਵਾਗੂੰ !
ਕੰਨੀ ਹੱਥ ਲਵਾਉਣਾ ਚਾਹੁੰਨੀ ਆ,
ਮਾਰਦੀ ਕਰੰਟ ਤਾਰ ਨੰਗੀ ਵਾਗੂੰ !
ਮੁਕਾਮ ਤੈਨੂੰ ਪਾਉਣਾ ਚਾਹੁੰਨੀ ਆ,
ਹਾਈਵੇ ਵਰਗੀ ਡੰਡੀ ਵਾਗੂੰ !
(2)
ਮੇਰੀਆ ਸੋਚਾਂ'ਚ ਜਦ ਹੜ੍ ਆ ਜਾਂਦਾ,
ਮਾਣਾ ਮੋਟਾ ਓਦੀ ਯਾਦ 'ਚ ਲਿਖਾ ਜਾਂਦਾ !
ਕਦੇ ਕਦੇ ਅੱਖਾਂ 'ਚ ਪਾਣੀ ਵੀ ਆ ਜਾਂਦਾ,
ਕਦੇ ਡਰ ਦੁਨੀਆ ਦਾ ਸੁੱਕਾ ਮੀਂਹ ਪਾ ਜਾਂਦਾ !
ਮੇਰੇ ਦਿਲ ਦੇ ਸ਼ੀਸ਼ੇ ਨੂੰ ਕੁਤਰ ਕੁਤਰ ਕੇ,
ਲੰਘ ਗਿਆ ਘੜੀ ਮੁੜੀ ਏਹੀ ਗ਼ਮ ਖਾ ਜਾਂਦਾ !
ਮੈਂ ਕੀ ਕਰਨਾ ਸੋਗ ਭਰੇ ਨੂੰ ਕੋਲ ਰੱਖ ਕੇ,
ਜਾਂਦਾ ਪਿਆ ਸਿਵਿਆਂ ਦੀ ਮਿੱਟੀ ਪਾ ਜਾਂਦਾ !
ਸਮਝ ਨਾ ਆਵੇ ਓਦੀ ਖੇਡ ਐਡੀ ਦੁਨੀਆ ਚੋਂ,
ਇੱਕ ਹੀ ਜ਼ਿੰਦਗੀ ਭਰ ਲਈ ਪਸੰਦ ਆ ਜਾਂਦਾ !
ਜੇ ਮਿਲਜੇ ਤਾਂ ਸਭ ਮੰਗਾਂ ਹੋ ਜਾਣ ਪੂਰੀਆਂ,
ਨਾ ਮਿਲੇ ਤੇ ਮੰਗਣ ਲਈ ਇੱਕੋ ਮੰਗ ਬਣਾ ਜਾਂਦਾ !
ਬੱਤੀ ਜਗਦੀ ਮਗਦੀ ਦੇ ਚਾਨਣ ਵਾਗੂੰ,
ਮੇਰੇ ਕੋਲ ਕੋਲ ਹੋਣ ਦਾ ਭੁਲੇਖਾ ਪਾ ਜਾਂਦਾ !
ਮੇਰੀ ਜ਼ਿੰਦਗੀ 'ਚ ਰਹਿਣਾ ਦੁੱਖਾਂ ਦਾ ਏ ਡੇਰਾ,
ਚਾਨਣ ਆਉਂਦਾ ਆਉਂਦਾ ਨਿਰਾ ਹਨੇਰਾ ਪਾ ਜਾਂਦਾ !