ਬੋਲੀਆਂ -ਅਹਿਮਦ ਰਾਹੀ
Posted on:- 15-11-2014
ਚੰਨ ਚਮਕੇ ਰੁੱਖਾਂ ਦੇ ਉਹਲੇਬਨੇਰਿਆਂ ਤੋਂ ਲੋਕ ਝਾਕਦੇਅਸੀਂ ਹੋਠਾਂ ਤੇ ਲਾ ਲਏ ਜੰਦਰੇ ਪਰ ਅੱਖੀਆਂ ਤੇ ਵਾਹ ਕੋਈ ਨਾਇਥੇ ਮੋਤੀਆਂ ਦੇ ਲੋਕ ਬਪਾਰੀ ਤੇ ਹੰਝੂਆਂ ਦਾ ਮੁੱਲ ਕੋਈ ਨਾਰੱਬ ਹੋਵੇ ਤੇ ਸਬੱਬ ਵੇ ਬਣਾਵੇਮੇਰਾ ਏਥੇ ਰੱਬ ਕੋਈ ਨਾਮੇਰਾ ਹੋਰ ਸਵਾਲ ਨਾ ਕੋਈ ਵੇ ਇਕ ਮੇਰੇ ਦੁੱਖ ਵੰਡ ਲੈਅੱਖਾਂ ਹੰਝੂਆਂ ਦੀ ਸੂਲ਼ੀ ਟੰਗੀਆਂਤੇ ਦਿਲ ਗ਼ਮ ਨਾਲ਼ ਡੰਗਿਆਅੱਗ ਪਿਆਰ ਦੀ ਧੂਆਂ ਨਾ ਕੱਢਦੀਤੇ ਤਨ ਮਨ ਫੂਕ ਸੁੱਟਦੀ
ਕਾਵਾਂ ਛੱਡ ਦਿੱਤਾ ਬਨਿਆਂ ਤੇ ਬੋਲਣਾ
ਵੇ ਕੋਇਲਾਂ ਦੀ ਕੂਕ ਸੁਣ ਕੇ
ਪਹਿਲੀ ਰਾਤ ਜੁਦਾਈਆਂ ਵਾਲੀ
ਵੇ ਉਮਰਾਂ ਤੋਂ ਲੰਮੀ ਹੋ ਗਈ
ਗੱਲਾਂ ਕਰ ਕਰ ਹੱਸਦੇ ਨੇ ਲੋਕੀਂ
ਵੇ ਜਦ ਮੇਰੇ ਨੀਰ ਡੁਲ੍ਹਦੇ
ਨਾ ਸੁਕਦੀ ਨਸੀਬਾਂ ਵਾਲੀ ਸ਼ਾਹੀ
ਤੇ ਨੀਰਾਂ ਦੀਆਂ ਨਹਿਰਾਂ ਸੁੱਕੀਆਂ
ਪਹਿਲੀ ਰਾਤ ਜੁਦਾਈਆਂ ਵਾਲੀ
ਵੇ ਉਮਰਾਂ ਤੋਂ ਲੰਮੀ ਹੋ ਗਈ
ਗੱਲਾਂ ਕਰ ਕਰ ਹੱਸਦੇ ਨੇ ਲੋਕੀਂ
ਵੇ ਜਦ ਮੇਰੇ ਨੀਰ ਡੁਲ੍ਹਦੇ
ਨਾ ਸੁਕਦੀ ਨਸੀਬਾਂ ਵਾਲੀ ਸ਼ਾਹੀ
ਤੇ ਨੀਰਾਂ ਦੀਆਂ ਨਹਿਰਾਂ ਸੁੱਕੀਆਂ