Fri, 04 April 2025
Your Visitor Number :-   7579070
SuhisaverSuhisaver Suhisaver

ਸੱਸ ਦੀ ਅਸੀਸ -'ਨੀਲ'

Posted on:- 08-11-2014


ਜੰਮੋ ਨੀ ਨੂੰਹੋਂ
ਛੇਤੀ ਜੰਮੋ
ਆਪਣੇ ਪੁੱਤਰ ਪਿਆਰੇ,

ਛੇਤੀ ਦੁੱਧ ਪਿਆਵੋ
ਛੇਤੀ-ਛੇਤੀ ਦਿਓ ਦੁਲਾਰੇ,

ਛੇਤੀ ਗੋਦੀ ਭਰੋ
ਭੰਗੂੜੇ ਛੇਤੀ ਦਿਓ ਹੁਲਾਰੇ,

ਛੇਤੀ ਗੱਭਰੂ ਕਰ ਲੋ
ਜੋ ਮੁਟਿਆਰੀਂ ਲੱਗਣ ਪਿਆਰੇ,

ਛੇਤੀ ਪੁੱਤਰ ਵਿਆਹੋ ਜਿਸ ਤੋਂ
ਭਾਬੀ ਪਾਣੀ ਵਾਰੇ,

ਨੂੰਹਾਂ ਤੁਹਾਨੂੰ ਟਿੱਚ ਨਾ ਸਮਝਣ
ਨੈਣੀ ਕਰਨ ਇਸ਼ਾਰੇ,
ਤੁਹਾਡੇ ਪੁੱਤ ਨੂੰ ਵੀ ਨੂੰਹ ਕੋਈ
ਤਪਾਵੇ ਤੱਤੇ ਤਾਰੇ,

ਕਾਨੂੰਨ ਦੀ ਸ਼ਹਿ 'ਤੇ ਚੜ੍ਹ ਕੇ
ਜੋ ਬੋਲਾਂ ਨਾਲ ਛਮਕਾਂ ਮਾਰੇ,
ਪੁੱਤਰ ਹੋ ਜਵੇ ਪਰਾਇਆ
ਜੋ ਚਾਹ ਕੇ ਵੀ ਪੱਖ ਨਾ ਤਾਰੇ,
ਬਿਰ-ਬਿਰ ਖੜ੍ਹ ਕੇ ਵੇਖੋਂ
ਨਾ ਕੋਈ ਹਾਅ ਦਾ ਨਾਅਰਾ ਮਾਰੇ,

ਸਾਗਰ ਬਣੇ ਮਾਰੂਥਲ
ਵਿਚ ਕੋਈ ਹਿਰਨੀ ਬੂਕ੍ਹਾਂ ਮਾਰੇ,
ਏਸ ਸੱਸ ਦੀ ਬਦਲੇ ਵਾਲੀ
ਕਿਸ਼ਤੀ ਲੱਗੇ ਕਿਨਾਰੇ,

ਨੂੰਹੋਂ!
ਤੁਸੀ ਵੀ ਸੱਸਾਂ ਬਣ ਜਵੋਂ
ਲਵੋ ਅਸੀਸ ਹਜ਼ਾਰੇ।


ਸੰਪਰਕ: +91 94184 70707

Comments

jasvir sidhu

vadia likhia ji.

Neel

Shukriyaa Jasvir Sidhu Ji.

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ