Thu, 21 November 2024
Your Visitor Number :-   7252469
SuhisaverSuhisaver Suhisaver

ਗ਼ਜ਼ਲ -'ਨੀਲ'

Posted on:- 07-11-2014



ਸ਼ਾਮ ਦਾ ਸੁੰਨਾ ਸੁਨੇਹਾ ਸੁਣ ਜ਼ਰਾ
ਰਾਬਤਾ ਕਿੰਨਾ ਕੂ ਬੇਹਾ ਖੁਣ ਜ਼ਰਾ

ਪੌਣ ਦੀ ਛਾਤੀ 'ਤੇ ਧੂੜਾਂ ਤਰਦੀਆਂ
ਚਾਨਣਾ ਕਿੰਨਾ ਕੂ ਰੇਹਾ ਪੁਣ ਜ਼ਰਾ

ਸ਼ਕਲ ਤਕ ਦਿਸਦੀ ਨਹੀਂ ਹੈ ਵਕਤ ਦੀ
ਆਈਨਾ ਕਿੰਨਾ ਟੁਟੇਹਾ ਚੁਣ ਜ਼ਰਾ

ਹੀਰ ਨੂੰ ਰੱਖ ਕੇ ਸਿਆਲੀਂ ਚਾਕ 'ਤੋਂ
ਚੂਚਕਾ! ਕਿੰਨਾ ਤੂੰ ਢੇਹਾ ਮਿਣ ਜ਼ਰਾ

ਹੁਣ ਭਾਵੇਂ ਸੋਨੇ ਦੀ ਬਣ ਕੇ ਆ ਜਵੀਂ
ਕੱਦ ਸਦਾ ਮਿੰਨਾ ਰਹੇਗਾ ਹੁਣ ਤੇਰਾ

ਤੂੰ ਮਕਾਨਾਂ ਵਿਚ ਰਹੇਂ ਨਾ ਘਰ ਜੁੜੇ
'ਨੀਲ' ਦਾ ਇੰਨਾ ਉਲੇਹਾ ਸੁਣ ਜ਼ਰਾ

ਜੜ੍ਹ 'ਤੋਂ ਵੱਖ ਕਰ ਭਾਲਦੀ ਛਾਂ ਜੰਡ ਦੀ
ਸਾਹਿਬਾਂ! ਮਿਰਜ਼ਾ ਬਣੇਗਾ ਹੁਣ ਤੇਰਾ?


ਸੰਪਰਕ: +91 94184 70707

Comments

jasvir sidhu reporter

BAI JI GAZAL BAHUT VADIA LAGGI JEO JEO....GAL JARUR KARNA..

Neel

Shukriyaa Jasvir Sidhu Reporter Ji! Gall Kiwein Kariye, Mere Kol Taan Tuhaadaa Contac Number Hee Naheen Hai. Beharhaal, Meraa Number Uppar Likhyaa Hoeyaa Hai Ji! Rubb Raakhaa.

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ