ਧੰਨ ਗੁਰੂ ਨਾਨਕ -ਐੱਸ. ਸੁਰਿੰਦਰ
Posted on:- 06-11-2014
ਕਲਯੁੱਗ ਅੰਦਰ ਚਾਨਣ ਹੋਇਆ ।
ਨਾਨਕ ਤਲਵੰਡੀ ਪ੍ਰਗਟ ਹੋਇਆ । ।
ਮੁੱਕੀ ਮੱਸਿਆ ਕੁੱਲ ਆਲਮ ਦੀ ।
ਰੱਬ ਤੇਲ ਬਰੂਹਾਂ ਵਿੱਚ ਚੋਇਆ । ।
ਤੇਰੀ ਰਹਿਮਤ ਹੋਈ ਖ਼ੁਦਾਇਆ ।
ਪਤਵਰ ਸੱਚ ਵਿਗੋਵਣ ਜੋਇਆ । ।
ਥਲ ਦੇ ਵਿੱਚ ਕਿਣ-ਮਿਣ ਹੋਈ ।
ਕਲਮਾਂ ਗੀਤ ਖੁਸ਼ੀ ਦਾ ਛੋਇਆ । ।
ਸੋਗਣ ਰੁੱਤ ਨੇ ਮਹਿਕ ਪਸਾਰੀ ।
ਧਰਤ ਸੁਹਾਵੀ ਚੰਨ ਕਰੋਇਆ । ।
ਅੱਖ਼ਰ -ਅੱਖ਼ਰ ਤੇਰੀ ਮਹਿਮਾ ।
ਕੁੱਲੀ ਵਿੱਚ ਸੁਪਨਾ ਸੰਜੋਇਆ । ।
ਤੇਰੀ ਵਡਿਆਈ ਕੀ ਮੈਂ ਆਖਾਂ ?
ਸੁਰਿੰਦਰ ਸੱਚ ਨਾਮ ਪਰੋਇਆ। ।
jasvir sidhu
vadia likhia hai ji......