ਗ਼ਜ਼ਲ -ਸੁਰਿੰਦਰ ਸ਼ਰਮਾਂ
Posted on:- 26-10-2014
ਜੀਹਨੂੰ ਲੱਭਿਆ ਦਰ-ਦਰ ਭਟਕੇ ਬੜੀ ਮੁਸ਼ਕਿਲ ਨਾਲ,
ਕਿੰਝ ਮਿਲਿਆ ਤੇ ਮਿਲਕੇ ਵਿਛੜ ਵੀ ਗਿਆ ਉਹ ਰਾਹਾਂ ਵਿੱਚ!
ਕੀ ਪਤਾ ਸੀ ਕਿ ਪੈਰ ਪੈਰ ਤੇ ਉਸ ਨੇ ਬਦਲਣਾ ਏ,
ਜੋ ਵਸਦਾ ਸੀ ਮੇਰੇ ਦਿਲ ਵਿੱਚ ਮੇਰੇ ਸਾਹਾਂ ਵਿੱਚ!
ਵਾਂਗ ਫ਼ੁੱਲਾਂ ਦੇ ਸੀ ਮਹਿਕ ਉਹਦੇ ਪਿਆਰ ਅੰਦਰ,
ਮਨ ਡੋਲਕੇ ਨਾ ਸੰਭਲਿਆ ਫ਼ਿਰ ਇਸ਼ਕ ਹਵਾਵਾਂ ਵਿੱਚ!
ਸੁਪਨਾ ਅਧੂਰਾ ਹੀ ਰਿਹਾ ਤੇ ਕਦੇ ਪੂਰਾ ਨਾ ਹੋਇਆ,
ਕੈਦ ਕੱਟਣਾ ਬੜਾ ਅਜੀਬ ਸੀ ਉਹਦੀਆ ਬਾਹਾਂ ਵਿੱਚ,
ਅਣ ਜਾਣੀਆ ਰਾਹਾਂ 'ਚ ਮੁਸ਼ਕਿਲਾਂ ਨੇ ਦਰਦ ਦਿੱਤੇ,
ਖੁਦ ਖਾਮੋਸ਼ ਸੀ ਪਤਾ ਨੀ ਕਿਹੜੀਆਂ ਸਲਾਹਾਂ ਵਿੱਚ,
ਮੁਰਦਾ ਲਾਸ਼ ਦੇ ਵਾਗਰਾਂ ਮੈਂ ਹਰਦਮ ਗਿਆ ਤੁਰਦਾ,
ਮੰਜ਼ਿਲ ਬੜੀ ਦੂਰ ਸੀ ਪੈਂਡਾ ਘਿਰਿਆ ਸੀ ਖਤਰਨਾਕ ਬਲਾਵਾਂ ਵਿੱਚ!
ਰੰਗ ਇਸ਼ਕ ਦਾ ਚੜਿਆ ਵੀ ਤੇ ਕੀ ਚੜਿਆ,
'ਸੁਰਿੰਦਰ' ਇਸ਼ਕ ਕਿਉਂ ਬਦਲ ਗਿਆ ਮੌਤ ਦੀਆਂ ਸਜ਼ਾਵਾਂ ਵਿੱਚ!
Gudeep bhullar Deep
Att a veer very nice