Thu, 21 November 2024
Your Visitor Number :-   7253178
SuhisaverSuhisaver Suhisaver

ਗ਼ਜ਼ਲ- ਅਲੀ ਬਾਬਰ

Posted on:- 24-10-2014




ਮੈਂ ਨਫ਼ਰਤ ਨੂੰ ਜ਼ਮਾਨੇ ਤੋਂ ਮੁਕਾਣਾ ਏ ਤੇ ਜਾਣਾ ਏ।
ਮੁਹੱਬਤ ਦੇ ਗੁਰਾਂ ਨੂੰ ਅਜਮਾਣਾ ਏ ਤੇ ਜਾਣਾ ਏ।

ਮਰਨ ਤੋਂ ਬਾਅਦ ਜੱਨਤ ਦੀ ਤਲਬ ਹਰਗਿਜ਼ ਨਹੀਂ ਮੈਨੂੰ।
 ਮੈਂ ਇਸ ਧਰਤੀ ਨੂੰ ਹੀ ਜੱਨਤ ਬਨਾਣਾ ਏ ਤੇ ਜਾਣਾ ਏ।

ਇਹ ਜਿਹੜੇ ਜਬਰ ਸਹਿੰਦੇ ਨੇ ਅਤੇ ਚੁੱਪ ਚਾਪ ਰਹਿੰਦੇ ਨੇ।
ਉਨ੍ਹਾਂ ਦੀ ਸੋਚ ਵਿਚ ਦੀਵਾ ਜਗਾਣਾ ਏ ਤੇ ਜਾਣਾ ਏ।

ਮੈਂ ਹੁਣ ਦੁੱਖਾਂ ਤੇ ਭੁੱਖਾਂ ਦੀ ਹਯਾਤੀ ਹੋਰ ਨਹੀਂ ਜੀਨੀ।
ਖ਼ੁਸ਼ੀ ਭਰਿਆ ਨਵਾਂ ਸੂਰਜ ਉਗਾਣਾ ਏ ਤੇ ਜਾਣਾ ਏ।

ਜਦੋਂ ਦੁਨੀਆ ਦੇ ਮਜ਼ਲੂਮਾਂ ’ਚ ਬਾਬਰ ਏਕਤਾ ਆਣੀ।
ਤੇ ਫ਼ਿਰ ਜ਼ਾਲਮ ਨੇ ਅਪਣਾ ਸਿਰ ਲੁਕਾਣਾ ਏ ਤੇ ਜਾਣਾ ਏ।

Comments

ਆਰ.ਬੀ.ਸੋਹਲ

ਬਹੁੱਤ ਖੂਬਸੂਰਤ ਜੀ

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ