Fri, 04 April 2025
Your Visitor Number :-   7579157
SuhisaverSuhisaver Suhisaver

ਹਲਕੇ ਲੋਕ –ਅਮਨਦੀਪ ਸਿੰਘ

Posted on:- 23-10-2014




ਤੂੰ ਬਚਕੇ ਰਹੀਂ ਇਸ ਸ਼ਹਿਰ ਦੇ ਲੋਕ ਹਲਕੇ ਨੇ,
ਇਹ ਅੱਜ ਨੂੰ ਨੇ ਵੱਢਦੇ ਹਲਕਾਉਂਦੇ ਭਲਕੇ ਨੇ,

ਨਾਮ ਹੈ, ਮਕਾਨ ਹੈ, ਪਤਾ ਹੈ ਲਿਖਿਆ ਕਾਗਜ਼ ਤੇ,
ਰੋਜ਼ ਨਵੇਂ ਘਰ ਗਿਰਦੇ ਕਿਰਦਾਰ ਕਾਗਜ਼ ਤੋਂ ਹਲਕੇ ਨੇ,

ਚਾਰੇ ਪਾਸੇ ਫੈਲੀ ਇਸ ਬੇਚੈਨੀ ਨੂੰ ਘਟਾਉਣ ਲਈ,
ਦੇਖ ਲਓ ਅੱਜ ਚੱਲਪੇ ਝੁੰਡ ਰੌਲਿਆਂ ਦੇ ਰਲਕੇ ਨੇ,

ਹਰ ਇਨਸਾਨ ਅੰਦਰੋਂ ਬੋ ਆ ਰਹੀ ਹੈ ਅਜੀਬ ਜਹੀ,
ਜ਼ਿੰਦਾ ਜਿਸਮਾਂ ਵਿਚੋਂ ਰੂਹਾਂ ਜਾਦੀਆਂ ਗਲਕੇ ਨੇ,

ਜਦੋਂ ਸੀ ਜੰਮਿਆ ਤਾਂ ਕਹਿੰਦੇ ਸੀ ਇਨਸਾਨ ਹੈ,
ਪਰ ਪਤਾ ਨਹੀਂ ਬਣੇ ਕਿੱਦਾਂ ਜਾਨਵਰ ਪਲਕੇ ਨੇ,

ਮੇਰੀ ਕੁੱਲੀ ਵਿੱਚ ਤਾਂ ਹਾਲੇ ਵੀ ਧਰੁਵਾਂ ਜਿੰਨੀ ਠੰਢਕ ਹੈ,
ਚਾਹੇ ਰੋਜ਼ ਹੀ ਸੂਰਜ ਜਾਂਦੇ ਘਰ ਮੇਰੇ ਢਲਕੇ ਨੇ,

ਬੜਾ ਜ਼ੋਰ ਲਾਉਨਾ ਮੈਂ ਕਿ ਉਹ ਮੇਰੇ ਕੋਲ ਰਹਿਣ,
ਪਰ ਸਾਹ ਵੀ ਏਥੇ ਜਾਂਦੇ ਮੇਰੇ ਤੋਂ ਟਲਕੇ ਨੇ,

ਸ਼ੀਸ਼ਾ ਦੇਖਿਆ ਤੇ ਮੈਂ ਸ਼ੀਸ਼ੇ ਅੰਦਰ ਚਲਾ ਗਿਆ,
ਬਾਹਰ ਕੁਝ ਨਾ ਵੇਖਕੇ ਕਿਉਂ ਨੈਂਣ ਛਲਕੇ ਨੇ,

ਇਹ ਸ਼ਹਿਰ ਹੈ ਠੰਢੇ ਠਾਰ ਮੁਰਦੇ ਵਾਗੂੰ ਦੋਸਤੋ,
ਪਿੰਡਾਂ ਦੇ ਪਿੰਡ ਆ ਵੜੇ ਪਿੰਡੇ ਤੇ ਅੱਗ ਮਲਕੇ ਨੇ

ਸੰਪਰਕ: +91 98728 82442

Comments

harman

kuch khas nhi

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ