ਧਾਰਮਿਕ ਟੱਪੇ -ਐੱਸ. ਸੁਰਿੰਦਰ ਇਟਲੀ
Posted on:- 20-10-2014
ਪਰਾਤ ।
ਸਰਸਾ ਚ' ਹੜ੍ਹ ਆ ਗਿਆ , ਆਈ ਵਿਛੜਨ ਵਾਲੀਂ ਰਾਤ ।
ਬਾਜ ।
ਲੱਖਾਂ ਨਾਲ ਕੱਲਾ ਲੜ੍ਹਿਆ , ਅਜੀਤ ਦੇ ਗਿਆ ਮੌਤ ਨੂੰ ਭਾਂਜ ।
ਮਸੀਹਾ ।
ਧਰਮੋਂ ਨੀ ਮੁੱਖ ਮੋੜਨਾ , ਸੂਬੇ ਹੱਸ-ਹੱਸ ਝੱਲਣਾ ਤਸੀਹਾ ।
ਸਰਹੰਦ ।
ਕਰ ਲੈ ਜ਼ੁਲਮ ਸੂਬਿਆ , ਸਾਡਾ ਸਿਦਕ ਦੀਵਾਰ ਤੋਂ ਬੁਲੰਦ ।
ਕਾਨੀ ।
ਸਾਰਾ ਸਰਬੰਸ ਵਾਰਿਆ , ਰੱਖੀਂ ਕੋਈ ਨਾ ਆਖ਼ਰੀ ਨਿਸ਼ਾਨੀ ।
ਤਾਰਾ ।
ਧੰਨ ਗੁਰੂ ਬਾਜ਼ਾਂ ਵਾਲਿਆਂ , ਪੰਥ ਸਾਜਿਆ ਤੂੰ ਜੱਗ ਤੋਂ ਨਿਆਰਾ ।
ਆਰਾ ।
ਸਿਦਕੋਂ ਨਾ ਮੂਲ ਡੋਲਿਆਂ , ਭਾਈ ਮਨੀ ਸਿੰਘ ਗੁਰੂ ਦਾ ਪਿਆਰਾ ।
ਥਾਲੀ ।
ਸੋਡੀ ਗੁਰੂ ਰਾਮਦਾਸ ਨੇ , ਦਰੋਂ ਮੋੜਿਆ ਨਾ ਕੋਈ ਵੀ ਸਵਾਲੀ ।
ਪਾਣੀ ।
ਸਾਰਾ ਜੱਗ ਕੂੜ੍ਹ ਭਰਿਆ , ਸੱਚੀ ਲੱਗਦੀ ਗੁਰੂ ਜੀ ਤੇਰੀ ਬਾਣੀ ।
ਜੇਰਾ ।
ਪਰਖੇ ਮੈਂ ਸਭ ਰਿਸ਼ਤੇ , ਤੇਰੇ ਬਿਨਾਂ ਨਾ ਸਹਾਰਾ ਕੋਈ ਮੇਰਾ ।