ਧੀਆਂ -ਰੁਪਿੰਦਰ ਸੰਧੂ
Posted on:- 15-10-2014
ਧੀਆਂ ਵਿਆਹ ਦਿੱਤੀਆਂ
ਫਰਜ਼ ਪੂਰਾ ਹੋ ਗਿਆ ?
ਕਦੇ ਦੇਖਿਆ ਧੀ ਦੀ ਮੁਸਕਾਨ ਦੇ ਪਿੱਛੇ ਦਾ ਦਰਦ ?
ਕਦੇ ਸੁਣੀ ਆ ਧੀ ਦੀ ਅਨਕਹੀ ਸ਼ਿਕਾਇਤ ?
ਕਦੇ ਸੁਣੀ ਆ ਧੀ ਦੇ ਹਉਕਿਆਂ ਦੀ ਚੀਕ ?
ਕਦੇ ਦੇਖੀ ਧੀ ਦੀ ਤੁਹਾਡੀਆਂ ਅਖਾਂ ਤੋ ਓਹਲੇ ਹੁੰਦੀ ਦੁਰਗਤੀ ?
ਕਦੇ ਕੋਸ਼ਿਸ਼ ਕੀਤੀ ਦੇਖਣ ਦੀ ਕਿ ਧੀ ਤੁਹਾਡੇ ਸਾਹਮਣੇ ਆਉਣ ਤੋਂ ਪਹਿਲਾਂ ਮੂੰਹ ਕਿਉਂ ਧੋ ਕੇ ਆਉਂਦੀ ?
ਕਦੇ ਸੁਣੀ ਆ ਧੀ ਦੀਆਂ ਅਧੀ ਰਾਤ ਨੂੰ ਸਿਰਹਾਣੇ ਵਿਚ ਮੂੰਹ ਦੇ ਕੇ ਸਿਸਕੀਆਂ ?
ਕਦੇ ਸੁਣੀ ਆ ਧੀ ਦੀਆਂ ਅਰਦਾਸਾਂ ਵਿਚ ਫਿਰ ਵੀ ਤੁਹਾਡੇ ਸੁਖ-ਸ਼ਾਂਤੀ ਲੈ ਅਰਦਾਸ ?
ਤੁਸੀਂ ਜਿਵੇਂ ਤੋਰ ਦਿੱਤੀਆਂ ਤੁਰ ਗਈਆਂ ਚੁਪ ਕਰਕੇ
ਤੁਹਾਡੀ ਖੁਸ਼ੀ ਨੂੰ , ਤੁਹਾਡੇ ਕੀਤੇ ਫੈਸਲਿਆਂ ਨੂੰ
ਸਿਰ-ਮਥੇ ਕਬੂਲ ਵੀ ਕਰਦੀਆਂ ਤੇ ਨਿਭਾਉਂਦੀਆਂ ਵੀ ਨੇ
ਜ਼ਮੀਰ ਮਰੇ ਇਨਸਾਨੋ ਜਾਗੋ
ਆਪਣੇ ਢਿੱਡ ਤੋਂ ਜੰਮੀਆਂ ਦੀ ਵਿਆਹ ਤੋਂ ਬਾਦ ਵੀ ਸਾਰ ਲੈਂਦੇ ਰਿਹਾ ਕਰੋ
ਮਰ-ਜਾਣੀਆਂ ਮਰਦੇ ਦਮ ਤਕ ਤੁਹਾਡੀ ਸੁਖ ਮੰਗਦੀਆਂ ਰਹਿੰਦੀਆਂ ਨੇ
ਕਦੇ ਇਕਲੇ ਬੈਠ ਕੇ ਸੁਣੋਂ ਧੀ ਦਾ ਜੋ ਅਣਕਿਹਾ ਰਹਿ ਗਿਆ
ਕਦੇ ਸਾਰ ਵੀ ਲਓ ਆਵਦੇ ਉਸ ਫੈਸਲੇ ਦੀ
ਜੋ ਧੀਆਂ ਨਿਭਾ ਰਹੀਆਂ ਹੁੰਦੀਆਂ ਨੇ
ਧੀਆਂ ਵਿਆਹ ਕੇ ਵਿਸਾਰੋ ਨਾ
ਤੁਹਾਡੀਆਂ ਹੀ ਆਂਦਰਾਂ ਦਾ ਹਿੱਸਾ ਨੇ ਓਹ ਵੀ
ਭੁਲੋ ਨਾ .......ਭੁਲੋ ਨਾ ...
jasvir sidhu reporter
SACHI GAL LIKHI HAI SANDHU JI ..... VADIA LAGGI