ਮਘਦਾ ਨਹੀਂ ਸੂਰਜ ਹੁਣ ਕੰਮੀਆਂ ਦੇ ਵਿਹੜੇ ਵੇ
ਟੁੱਟੇ ਉਹ ਸੁਪਨੇ ਭਗਤ ਸਿੰਹਾਂ ਵੇਖੇ ਸਨ ਤੂੰ ਜਿਹੜੇ ਵੇ
ਦੇਸ਼ ਮੇਰੇ ਦੇ ਕਾਮੇ ਨੂੰ ਹੁਣ ਮੁੱਲ ਨਹੀਓਂ ਮਿਲਦਾ
ਰਹਿੰਦਾ ਹੈ ਫਿਕਰ ਉਹਨੂੰ ਰੋਟੀ, ਪਾਣੀ, ਬਿੱਲ ਦਾ
ਸੋਂ ਜਾਂਦਾ ਰਾਤੀ ਖਾਲੀ ਭੁੱਖਾ ਪੇਟ ਬੰਨ੍ਹਕੇ
ਇਛਾਵਾਂ ਦੇ ਘੜੇ ਨੂੰ ਹੈ ਮਨ ਵਿੱਚ ਭੰਨ੍ਹਕੇ
ਮਿਹਨਤ ਦਾ ਮੁੱਲ ਲੈਣ ਲਈ ਜੋ ਮਾਰੇ ਨਿੱਤ ਗੇੜੇ ਵੇ
ਮਘਦਾ ਨਹੀਂ ਸੂਰਜ ਹੁਣ . . .
ਕਰੇ ਉਹ ਕਮਾਈ ਸਦਾ ਤਨ ਤੋੜ ਕੇ
ਵੇਖ ਦਾ ਨ੍ਹੀਂ ਪਿੱਛੇ ਫਿਰ ਮੁੱਖ ਮੋੜ ਕੇ
ਮਨ ਵਿੱਚ ਰੀਝ ਸਦਾ ਭੁੱਖ ਮਿਟਾਉਣ ਦੀ
ਕਰਦਾ ਹੈ ਕੋਸ਼ਿਸ਼ ਕਰਜ਼ੇ ਦਾ ਘਰ ਢਾਉਣ ਦੀ
ਵੇਖ ਕੇ ਬੇਵੱਸ ਉਸ ਨੂੰ ਨਾ ਖੜ੍ਹੇ ਕੋਈ ਨੇੜੇ ਵੇ
ਮਘਦਾ ਨਹੀਂ ਸੂਰਜ ਹੁਣ . . .
ਕਿਹੋ ਜਿਹਾ ਸਾਡਾ ਸਮਾਜ ਹੁੰਦਾ ਹਾ ਰਿਹਾ
ਗ਼ਰੀਬ ਹੀ ਕਿਉਂ ਹੋਰ ਗ਼ਰੀਬ ਹੁੰਦਾ ਜਾ ਰਿਹਾ
ਤੇਰੇ ਵੇਖੇ ਸੁਪਨੇ ਇੱਥੇ ਟੁੱਟ ਰਹੇ ਨੇ
ਲੀਡਰ ਤੇ ਚੋਰ ਸਦਾ ਇੱਕ ਜੁੱਟ ਰਹੇ ਨੇ
ਗ਼ਰੀਬਾਂ ਦੇ ਨੇ ਘੜ੍ਹੇ, ਇਗੁਨ੍ਹਾਂ ਲੇਲ ਮਾਰ ਤੋੜੇ ਵੇ
ਮਘਦਾ ਨਹੀਂ ਸੂਰਜ ਹੁਣ . . .
Kulwinder
bohut sohna...