ਅਸੀਂ ਧੁਰਾ ਹਾਂ ਥੋਡੀ ਦੁਨੀਆਂ ਦਾ
ਸਾਡੇ ਬੱਚਿਆਂ ਤੋਂ ਆਪਣਿਆਂ ਨੂੰ
ਦੂਰ ਰਹਿਣ ਲਈ ਕਹਿਣ ਵਾਲਿਓ
ਸਾਡੇ ਬੱਚਿਆਂ ਦੇ ਵੰਡੇ ਦੇ
ਜੁਬੜ ਦੇ ਕੱਪੜੇ ਦੇ
ਥੋਡੇ ਰਾਹਤ- ਸ਼ਾਹਤ ਤੇ
ਸੋਨਲ -ਸੋਨਲ ਦੇ
ਟੈਡੀ ਬਣਦੇ ਨੇ
ਸਾਡੇ ਨਿਆਣਿਆਂ ਦੇ ਹਿੱਸੇ ਆਉਂਦੀਆਂ
ਕਿਤਾਬਾਂ ਦੇ ਪੰਨਿਆਂ ਦੇ
ਓਹ ਜਹਾਜ਼ ਬਣਾ ਕੇ ਉਡਾਉਂਦੇ ਨੇ
ਸਾਡੇ ਜਿਗਰ ਦੇ ਟੋਟਿਆਂ ਦੇ ਨੰਗੇ ਪੈਰ
ਥੋਡੇਆਂ ਦੇ ਸੀਟੀ ਵਾਲੇ ਸ਼ੂਜ਼ ਬਣਦੇ ਨੇ
ਧਿਆਨ ਨਾਲ ਵੇਖੋ
ਸਾਡੀ ਜੀਤੀ ਦਾ ਹਾਸਾ
ਥੋਡੀ ਧੀ ਦੇ ਕਲਿੱਪ ਵਾਲੇ
ਗੁੱਡੇ `ਚ ਟੰਗਿਆ ਹੈ
ਸਾਡਾ ਲਹੂ ਥੋਡੀ ਕਾਰ ਦਾ ਡੀਜ਼ਲ
`ਤੇ ਸਿਰ ਓਹਦਾ ਪਹੀਆ ਬਣਦਾ ਹੈ
ਜਿਹਦੇ ’ਤੇ ਤੁਸੀਂ ਓਹਨਾ ਨੂੰ
ਸ਼ਾਪਿੰਗ ਕਰਵਾਉਣ ਲਿਜਾਂਦੇ ਹੋ
ਓਹ ਨੋਟ ਅਸੀਂ ਪੈਦਾ ਕਰਦੇ ਹਾਂ
ਜਿਹਨਾਂ ਨੂੰ ਤੁਸੀਂ ਘੁਮਾਉਂਦੇ ਹੋ
ਜ਼ਰਾ ਸੋਚ ਕਰੋ
ਅਸੀਂ ਧੁਰਾ ਹਾਂ ਥੋਡੀ ਦੁਨੀਆਂ ਦਾ
ਸਾਡੇ ਬੱਚਿਆਂ ਤੋਂ ਆਪਣਿਆਂ ਨੂੰ
ਦੂਰ ਰਹਿਣ ਲਈ ਕਹਿਣ ਵਾਲਿਓ
ashraf suhail
good