Thu, 21 November 2024
Your Visitor Number :-   7255603
SuhisaverSuhisaver Suhisaver

ਸਮਿਆਂ ਦੇ ਵਾਰਸਾਂ ਦੇ ਨਾਂ - ਕੁਲਦੀਪ ਸਿੰਘ ਘੁਮਾਣ

Posted on:- 14-06-2012



               
 ਕਹਿ ਦਿਉ ਸਮੇਂ ਦਿਆਂ ਵਾਰਸਾਂ ਨੂੰ ਚੰਦਰੀ ਜਿਹੀ ਰੁੱਤੇ,
ਆਉ ਬੈਠ ਕੇ ਮੁਹੱਬਤਾਂ ਦੇ ਗੀਤ ਗਾ ਲਈਏ।
ਬੜੇ ਟੁੱਟ ਗਏ ਨੇ ਗਾਨੇ, ਲਹਿ ਗਏ ਸ਼ਗਨਾਂ ਦੇ ਪੱਲੂ,
ਹਾੜਾ ਅਜੇ ਵੀ ਉਏ ਅਮਨਾਂ ਨਾਲ  ਸਾਂਝ ਪਾ ਲਈਏ।
ਕਹਿ ਦਿਉ ਸਮਿਆਂ  . . .

ਜਿਹਨਾਂ ਵਿਹੜਿਆਂ ਦੇ ਬੁਝ ਗਏ ਚਿਰਾਗ਼ ਦੋਸਤੋ,
ਉੱਥੇ ਸੂਰਜਾਂ ਦੀ ਰੌਸ਼ਨੀ ਵੀ ਨੇਰ੍ਹਿਆਂ ਦੇ ਤੁੱਲ।
ਜਿੱਥੇ ਕਲੀਆਂ ਦੇ ਜੋਬਨੇ ਦੀ ਰੁੱਤ ਲੁੱਟੀ ਗਈ,
ਕਰੂੰ ਹੌਸਲਾ ਕੀ ਉੱਥੇ ਕੋਈ ਖਿੜਨੇ ਲਈ ਫੁੱਲ।
ਗੀਤ ਭੌਰਿਆਂ ਦੇ ਸੁਣਨੇ ਲਈ ਚਮਨਾਂ ਦੇ ਵਿਹੜੇ,
ਆਉ ਦੋਸਤੀ ਦੇ ਰਲ ਕੇ ਚਿਰਾਗ ਬਾਲੀਏ।
ਕਹਿ ਦਿਉ ਸਮਿਆਂ.  . .


ਜਿੱਥੇ ਸੰਦਲੀ ਸਵੇਰ ਫੜ ਅਮਨਾਂ ਦਾ ਪੱਲੂ,
ਦਿੰਦੀ ਸੁੱਚੀਆਂ ਪ੍ਰੀਤਾਂ ਦਾ ਸੁਨੇਹਾ ਸੀ ਵੇ ਆ।
ਉੱਥੇ ਅੱਖੀਆਂ 'ਚ ਅੱਥਰੂ ਤੇ ਕੰਬਦੇ ਹੋਏ ਹੋਠਾਂ ਨਾਲ,
ਰੋਂਦੀ ਏ ਖੜੀ ਵੇ ਵੈਣ ਮਾਤਮੀ ਉਹ ਪਾ।
ਆਉ ਸੱਥਾਂ ਦੇ ਮੋਹਤਬਰੋ ਸੱਦੋ 'ਖੰਡ ਪਾਠੀ,
ਉਹਦੀ ਮਾਂਗ ਵਿਚ ਸੱਜਰਾ ਸੰਧੂਰ ਪਾ ਲਈਏ।
ਕਹਿ ਦਿਉ ਸਮਿਆਂ. . .

 ਜਿੱਥੇ ਭੌਰਿਆਂ ਦੇ ਗੀਤ ਤੇ ਬਨੇਰਿਆਂ  'ਤੇ ਕਾਂ,
ਸੀ ਵੇ ਸ਼ਾਮ ਸੁਰਮਈ ਵਿੱਚ ਰਸ ਘੋਲਦੇ।
ਕਿਸੇ ਭੈਣ ਦੇ ਵੀਰ, ਕਿਸੇ ਨਾਰ ਦੇ ਸੁਹਾਗ,
ਖੌਰੇ ਆਉਣਾ ਏ ਕਿ ਨਹੀਂ ਡਰਦੇ ਨੀ ਬੋਲਦੇ।
ਸਾਡੇ ਪਿੰਡੋਂ ਗਈਆਂ ਰੁੱਸ ਕੇ ਬਹਾਰਾਂ ਤਾਈਂ ਆਉ।
ਹੱਥ ਲਾਲਟੈਣਾਂ ਫੜ ਖੂਹੀਂ ਟੋਭੀਂ ਭਾਲੀਏ,
ਕਹਿ ਦਿਉ ਸਮਿਆਂ . . .

 ਅੱਜ ਸੱਦੋ ਕੋਈ ਸਪੇਰਾ ਫੜੇ 'ਬੁੱਕਲਾਂ ਦੇ ਨਾਗ,
ਫੜੇ ਇੱਕ ਇੱਕ ਕਰਕੇ ਸਪੋਲੀਏ ਵੇ ਆ।
ਅੱਜ ਸੱਦੋ ਕੋਈ ਹਕੀਮ ਜਿਹੜਾ ਸੱਪਾਂ ਦੇ ਡੰਗਿਆਂ 'ਚੋਂ ,
ਜ਼ਹਿਰ ਚੂਸ ਲਵੇ ਦੇਵੇ ਮਰ੍ਹਮਾਂ ਵੇ ਲਾ।
'ਘੁਮਾਣਾਂ' ਲੈ ਕੇ ਸਿਰ੍ਹਾਣੇ ਬਾਂਹ ਸੌਣ ਵਾਲਿਉ,
ਆਉ ਬੁੱਝੀ ਜਾਂਦੀ ਬੱਤੀ ਵਿਚ ਤੇਲ ਪਾ ਲਈਏ।
 ਕਹਿ ਦਿਉ ਸਮਿਆਂ . . .

                                                          ਸੰਪਰਕ:  98556 31765
                            

Comments

sandeep garg

Very nice

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ