ਜਾਗੋ ਕਲਮੋਂ ਜਾਗੋ - ਬਿੰਦਰ ਜਾਨ -ਏ-ਸਾਹਿਤ
Posted on:- 09-09-2014
ਸੱਚ ਦੀ ਕਰੋ ਆਵਾਜ਼ ਬੁਲੰਦ
ਝੂਠ ਦੀ ਕਰਨੀ ਬੋਲਤੀ ਬੰਦ
ਕਾਲੀ ਮਸਿਆ ਚਾਨਣ ਜਾਪੇ
ਦੁਨੀਆਂ ਵੇਖੇ ਚਮਕਦਾ ਚੰਦ
ਮੋਹਬਤੀ ਗੰਢਾ ਮਾਰੋ ਕਸ ਕਸ
ਟੁੱਟਦੀ ਦਿਸੇ ਨਾ ਸਾਂਝ ਦੀ ਤੰਦ
ਮਾਰੂ ਹਥਿਆਰ ਅਸਾਂ ਨੀ ਲੈਣੇ
ਰਹਿਣ ਸਲਾਮਤ ਕਿਰਤੀ ਸੰਦ
ਇਕ ਮਿਕ ਵੱਸੇ ਦੁਨਿਆ ਸਾਰੀ
ਜਾਤ ਧਰਮ ਦੀ ਢੇਹ ਜਾਏ ਕੰਧ
ਔਰਤ ਇੱਜ਼ਤ ਰਹਿਣ ਸਲਾਮਤ
ਕੁੱਖ ਵਿਚ ਮਰੇ ਨਾ ਪੈ ਜਾਏ ਫੰਦ
ਸੋਹਣਾ ਬਾਗ਼ ਬਣ ਜਾਏ ਦੁਨੀਆਂ
ਨਸ਼ੇ ਜੁਰਮ ਦਾ ਚਕ ਦਿਓ ਗੰਦ
ਰੁੱਖ ਪਸ਼ੁ ਪੰਛੀਆਂ ਨਾਲ ਜਗ ਹੈ
ਮਰਨ ਨਾ ਬਿੰਦਰਾ ਕਰੋ ਪਰਬੰਧ