ਰਮੇਸ਼ ਸੇਠੀ ਬਾਦਲ ਦੀਆਂ ਕੁਝ ਰਚਨਾਵਾਂ
Posted on:- 02-09-2014
ਦਰਦ-ਏ-ਦਿਲ
ਜਨਮ ਦੇ ਕੇ ਮਾਂ ਬਾਪ ਵੀ ਤੁਰ ਗਏ।
ਆਉਦੇ ਜਾਂਦੇ ਸਾਕ ਸਬੰਧੀ ਵੀ ਮੁੜ ਗਏ।
ਡਾਂਗਾ ਵਰਗੇ ਉਹ ਚਾਰੇ ਛੱਡ ਗਏ।
ਬਣ ਰਿਸ਼ਤੇਦਾਰ ਉਹ ਵਿਚਾਲੇ ਛੱਡ ਗਏ।
ਅੰਮਾਂ ਜਾਏ ਭੈਣ ਭਰਾ ਵੀ ਰੁੱਸ ਗਏ।
ਹਾਸੇ ਖੇੜੇੇ ਸਾਰੇ ਮੈਥੋ਼ ਖੁਸ ਗਏ।
ਹਮਸਫਰ ਵੀ ਰੰਗ ਦਿਖਾਉਣ ਲਗ ਪਈ।
ਬਣ ਸਾਹਿਬਾਂ ਉਹ ਭਰਾਵਾਂ ਦੀ ਹੋ ਗਈ।
ਯਾਰ ਦੋਸਤ ਸਭ ਪਾਸਾ ਵੱਟ ਗਏ।
ਹੁਣ ਤਾਂ ਸਾਰੇ ਅਰਮਾਨ ਵੀ ਫੱਟ ਗਏ।
ਨਵੀ ਜਨਰੇਸ਼ਨ ਦਾ ਕੀ ਪਿਆਰ ਹੈ ਆਪਣਾ।
ਉਹਨਾ ਦਾ ਤਾਂ ਬਸ ਸੰਸਾਰ ਹੈ ਆਪਣਾ।
ਚਲ ਮਿੱਤਰਾ ਹੁਣ ਤੂੰ ਚਲੀ ਚਲ
ਬਚਦੀ ਜਿੰਦਗੀ ਜਿਹੜੀ ਹੈ ।
ਬਚਾ ਲੈ ਹੁਣ ਜੇ ਇਹ ਬਚਦੀ ।
ਤਾ ਇਹ ਡੁਬਦੀ ਬੇੜੀ ਹੈ।
***
ਮਾਂ ਤੇ ਮਾਂ
ਨਿੱਕੇ ਹੁੰਦਿਆਂ ਜਦ ਵੀ
ਕੋਈ ਸੱਟ ਵੱਜਣੀ ਤਾਂ
ਮਾਂ ਨੇ ਝੱਟ ਫੂਕ ਮਾਰ ਦੇਣੀ ।
ਜੇ ਕਦੇ ਡਿੱਗ ਪੈਂਦੇ ਤਾਂ,
ਕੀੜ੍ਹੀ ਦਾ ਆਟਾ ਡੁੱਲ ਗਿਆ ,
ਆਖ ਮਾਂ ਨੇ ਹੋਸਲਾ ਦੇਣਾ।
ਹਰ ਸ਼ਰਾਰਤ ਤੇ ਕੁੱਟ ਤੋ ਡਰਦੇ।
ਝਟ ਮਾਂ ਦੀ ਝੋਲੀ ਜਾ ਵੜਦੇ।
ਪਿਉ ਦੀ ਕੁੱਟ ਤੋ ਵੀ
ਉਹ ਆਪ ਬਚਾਉਂਦੀ।
ਪਰ ਕਦੇ ਕਦੇ ਖੁੱਦ।
ਛੋਟੀ ਜਿਹੀ ਗਲਤੀ ਤੇ,
ਖੁਬ ਤਾਂਉਣੀ ਲਾਉਂਦੀ ।
ਮਾਂ ਮਾਰੇ ਤੇ ਮਾਰਨ ਨਾ ਦੇਵੇ।
ਅਕਸਰ ਆਖ ਸੁਣਾਂਉਦੀ।
ਹੁਣ ਤਾਂ ਹਰ ਮੁਸ਼ਕਲ ਸਮੇ,
ਬਸ ਮਾਂ ਹੀ ਯਾਦ ਆਉਦੀ ਹੈ।
ਜੇ ਕਿਸੇ ਦੀ ਮਾਂ ਮਰਜੇ,
ਫਿਰ ਮਾਂ ਨਾ ਹੋਰ ਥਿਆਉਂਦੀ ਹੈ।
***
ਰਿਸ਼ਤੇ ਨਾਤੇ
ਮੋਹ ਦੀਆਂ ਤੰਦਾਂ ਵਾਲੇ ਰਿਸ਼ਤੇ,
ਖੂਨ ਦੇ ਸਬੰਧਾ ਵਾਲੇ ਰਿਸ਼ਤੇ ।
ਭੈਣ ਭਰਾ ਮਾਮੇ ਚਾਚੇ ਦੇ ਰਿਸ਼ਤੇ ,
ਤਾਏ ਮਾਸੜ ਚ ਸਿਮਟੇ ਰਿਸ਼ਤੇ।
ਜੀਜੇ ਫੁਫੱੜ ਤੇ ਜਵਾਈ ਦੇ ਰਿਸ਼ਤੇ,
ਇਹ ਸਾਰੇ ਰੁੱਸ ਰਸਾਈ ਦੇ ਰਿਸ਼ਤੇ।
ਸੱਸ ਸਹੁਰੇ ਸਾਲਾ ਸਾਲੀ ਦੇ ਰਿਸ਼ਤੇ।
ਅੱਧੋ ਵੱਧ ਨੇ ਘਰਵਾਲੀ ਦੇ ਰਿਸਤੇ।
ਸ਼ਰੀਕਾਂ ਤੇ ਸਾਂਢੂ ਦੇ ਨੇੇ ਕਾਹਦੇ ਰਿਸ਼ਤੇ।
ਕਦੇ ਨਾ ਨਿਭਾਉਂਦੇ ਇਹ ਵਾਅਦੇ ਰਿਸ਼ਤੇ।
ਬਹੁਤੇ ਰਿਸ਼ਤੇ ਨੇ ਇੱਕ ਝਮੇਲਾ।
ਭੀੜ ਪੈਣ ਤੇ ਵੇਖਣ ਸਭ ਮੇਲਾ।
ਹਾਊਮੇ, ਗਰਜਾਂ ਦੇ ਮੁਥਾਜ ਨੇ ਰਿਸ਼ਤੇ।
ਆਉਦੇ ਕੰਮ ਕਾਜ ਨੇ ਰਿਸ਼ਤੇ।
ਇਹ ਰਿਸ਼ਤੇ ਨੇ ਸੋਨੇ ਦੀ ਬੇੜੀ।
ਆਪਣੇ ਭਾਰ ਨਾਲ ਡੁਬਦੀ ਜਿਹੜੀ।
ਦੋਸਤਾਂ ਬੇਲੀਆਂ ਤੇ ਯਾਰਾਂ ਤੇ ਰਿਸ਼ਤੇ,
ਇਹ ਨਿਭਾਉਂਦੇ ਨਾਲ ਪਿਆਰਾਂ ਦੇ ਰਿਸ਼ਤੇ।
ਸੰਪਰਕ: +91 98766 27233