Thu, 21 November 2024
Your Visitor Number :-   7254855
SuhisaverSuhisaver Suhisaver

ਰਾਜ ਨਹੀਂ ਸੇਵਾ -ਰਾਜਵਿੰਦਰ ਰੌਂਤਾ

Posted on:- 09-08-2014



ਲੋਕਾ ਵੇ ਉਹਨੂੰ ਦਰਦ ਨਾ ਆਵੇ।
ਨਿਹੱਥਿਆਂ ਉੱਤੇ ਡਾਂਗ ਵਰ੍ਹਾਵੇ ।

ਗੁੰਡਾ ਗਰਦੀ ,ਨਸ਼ਿਆਂ ਦਾ ਹੜ੍ਹ ,
ਰਜ਼ਾ ਉਹਦੀ ਵਿੱਚ ਵਧਦਾ ਜਾਵੇ ।

ਬੁਨਿਆਦੀ ਹੱਕ ਵੀ ਖੋਹੀ ਜਾਂਦਾ,
ਕੈਲੇਫ਼ੋਰਨੀਆ ਦੇ ਖਾਬ ਦਿਖਾਵੇ ।

ਲਾਰਿਆਂ ਦੇ ਵਿੱਚ ਲਾ ਕੇ ਰੱਖੇ ,
ਕਿਸੇ ਗੱਲ ਦੇ ਸਿਰੇ ਨਾ ਆਵੇ ।

ਨੰਨੀਆਂ ਛਾਂਵਾ ,ਬਾਬੇ ,ਗੱਭਰੂ ,
ਹਰ ਕੋਈ ਇੱਥੇ ਧਰਨੇ ਲਾਵੇ ।

ਮੁੱਛਾਂ ਦੇ ਵਿੱਚ ਹੱਸੇ ਮੀਸਣਾ ,
ਮਗਰਮੱਛ ਦੇ ਹੰਝੂ ਵਹਾਵੇ।

ਰਾਜ ਨਹੀਂ ਸੇਵਾ ਦਾ ਨਾਹਰਾ,
ਸਭ ਨੂੰ ਆਪਣਾ ਰੰਗ ਵਖਾਵੇ।

ਜਾਗ ਪੈਂਦੇ ਜਦ ਲੋਕੀਂ ਰੌਂਤੇ,
ਬਾਬਰ ਨਾ ਫਿਰ ਲੱਭਿਆ ਥਿਆਵੇ।

ਸੰਪਰਕ: +91 98764 86187

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ