ਔਰਤ - ਬਿੰਦਰ ਜਾਨ -ਏ-ਸਾਹਿਤ
Posted on:- 03-08-2014
ਨੱਚਦੀ ਔਰਤ ਗਾਉਂਦੀ ਔਰਤ
ਜਗ ਦੇ ਖਾਬ ਸਜਾਂਦੀ ਔਰਤ
ਕਿਹਾ ਸਮਾਜ ਅੱਜ ਡਰਦੀ ਦਿਸੇ
ਸੰਭਲ ਸੰਭਲ ਕੇ ਜਾਂਦੀ ਔਰਤ
ਮਜਬੂਰੀ ਵਿਚ ਉਲਝੀ ਦਿਸਦੀ
ਕਿਧਰੇ ਜਿਸਮ ਦਿਖਾਂਦੀ ਔਰਤ
ਗਿੱਧੇ ਭੰਗੜੇ ਅੱਜ ਬਦਲ ਗਏ.
ਮਹਫਿਲਾਂ ਨੂੰ ਰੁਸ਼ਨਾਉਂਦੀ ਔਰਤ
ਜਿਸਮ ਦੇ ਭੁੱਖੇ ਮਰਦ ਸਾਜ਼ਸ਼ੀ
ਕਠਪੁਤਲੀ ਬਣ ਜਾਂਦੀ ਔਰਤ
ਫੈਸ਼ਨ ਸੋ ਅਤੇ ਡਾਂਸ ਬਾਰ ਵਿਚ
ਖੁਦ ਹੀ ਡਿਗਦੀ ਜਾਂਦੀ ਔਰਤ
ਮਰਦ ਸਮਾਜ ਬਣ ਬੈਠਾ ਉੱਚਾ
ਖੁਦ ਵੀ ਫ਼ਰਕ ਬਣਾਦੀ ਔਰਤ
ਮਾੜੇ ਰਸਤੇ ਤੇ ਚਲ ਉਚੇ ...
ਕਿਉਂ ਇਹ ਖਾਬ ਸਜਾਂਦੀ ਔਰਤ
ਨਸ਼ਿਆਂ ਦੀ ਦਲਦਲ ਵਿਚ ਵੇਖੀ
ਅੱਜ ਮੈਂ ਡੁੱਬਦੀ ਜਾਂਦੀ ਔਰਤ
ਸਮਾਜ ਦੇ ਠੇਕੇ ਦਾਰੋ ਬਖਸ਼ਦੋ
ਹੱਸ ਹੱਸ ਜੀਣਾ ਚਾਹੁੰਦੀ ਔਰਤ