ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
Posted on:- 28-07-2014
ਭੁੱਲ ਭੁਲੱਈਆ
ਤੂੰ ਕਿਹੜੀ ਭੁੱਲ ਭੁਲੱਈਆ,
ਗਲੀ ਦੇ ਵਿੱਚ ਪਈਆਂ,
ਰਾਹ ਕੋਈ ਸੱਚ ਦਾ ਢੂਡ ਸਖੀਏ,
ਹੰਭ ਛੱਡਜੂ ਤਨ ਇੱਕ ਦਿਨ ਸਖੀਏ !
ਬਚਪਨੋਂ ਬੁਢਾਪੇ ਗਈਆਂ,
ਰੱਸੀਆ ਮੋਹ ਦੀਆਂ ਗਲ ਪਈਆਂ,
ਦਿਲ ਦੇ ਟੁਕੜਿਆਂ ਨੂੰ ਫੋਲ ਸਖੀਏ,
ਖੋਜੀ ਕਿਹੜਾ ਹੈ ਤੇਰੇ ਕੋਲ ਸਖੀਏ !
ਇੱਥੇ ਬੜਿਆ ਬਣਾਈਆਂ ਸੱਸੀਆਂ,
ਪੁੰਨ ਛੱਡ ਪੁੰਨੂੰ ਪਿੱਛੇ ਨੱਸੀਆਂ,
ਹੁਣ ਤਾਂ ਕਦਰ ਕਬੂਲ ਕਰ ਸਖੀਏ,
ਹੀਰੇ ਦੀ ਪਕੜ ਨਾ ਫਜ਼ੂਲ ਕਰ ਸਖੀਏ !
ਇੱਥੇ ਉਮਰ ਲੰਘਾਤੀ ਕਈਆਂ,
ਕਿਸੇ ਜਾਨ ਦਿੱਤੀ ਜਾਨ ਲਈਆ,
ਦੋ ਬੇੜੀਆ ਤੇ ਪੈਰ ਨਾ ਧਰ ਸਖੀਏ,
ਕਿਸੇ ਪੱਤ ਦੇ ਸਹਾਰੇ ਨਾ ਤਰ ਸਖੀਏ !
***
ਜੀਅ ਕਰਦਾ
ਕੁਝ ਖੱਟੇ ਮਿੱਠੇ ਪਲ ਜਿੰਦਗੀ ਦੇ,
ਕੁਝ ਕਹਿਗੇ ਜੋ ਗੱਲ ਦਿਲ ਦੀ ਦੇ,
ਮੇਰਾ ਪੀੜਾਂ ਦੇ ਪੀਣ ਨੂੰ ਜੀਅ ਕਰਦਾ,
ਪਿੱਛੇ ਮੁੜ ਕੇ ਜਾਣ ਨੂੰ ਜੀਅ ਕਰਦਾ,
ਬਚਪਨ'ਚ ਜਿਉਣ ਨੂੰ ਜੀਅ ਕਰਦਾ,
ਮਾਂ ਹੱਥੋਂ ਚੂਰੀ ਖਾਣ ਨੂੰ ਜੀਅ ਕਰਦਾ,
ਸਕੂਲੇ ਰੋਂ ਰੋਂ ਕੇ ਜਾਣ ਨੂੰ ਜੀਅ ਕਰਦਾ,
ਕਲਾਸ'ਚ ਸੌਂ ਜਾਣ ਨੂੰ ਜੀਅ ਕਰਦਾ,
ਖੇਡਾਂ ਵਿੱਚ ਖਿਡਾਉਣ ਨੂੰ ਜੀਅ ਕਰਦਾ,
ਵਿਹੜੇ'ਚ ਪੀਘਾਂ ਪਾਉਣ ਨੂੰ ਜੀਅ ਕਰਦਾ,
ਮੁੱਢ ਤੋਂ ਬੂਟਾ ਲਾਉਣ ਨੂੰ ਜੀਅ ਕਰਦਾ,
ਇੱਕ ਉੱਚਾ ਮੁਕਾਮ ਪਾਉਣ ਨੂੰ ਜੀਅ ਕਰਦਾ,
ਬੇਪਰਵਾਹ ਦੇ ਪਾਉਣ ਨੂੰ ਜੀਅ ਕਰਦਾ,
ਮਨ ਦੀ ਮੈਲ ਦਬਾਉਣ ਨੂੰ ਜੀਅ ਕਰਦਾ,
ਮੋਤੀ ਅੱਖਾਂ ਦੇ ਪਾਉਣ ਨੂੰ ਜੀਅ ਕਰਦਾ,
ਦਿਲੀ ਫ਼ਰਕ ਮਿਟਾਉਣ ਨੂੰ ਜੀਅ ਕਰਦਾ,
ਕਈ ਭੁੱਲਾਂ ਬਖਸ਼ਾਉਣ ਨੂੰ ਜੀਅ ਕਰਦਾ,
ਸਭ ਹਿਸਾਬ ਚਕਾਉਣ ਨੂੰ ਜੀਅ ਕਰਦਾ,
ਅੱਖੀਂ ਸਾਵਣ ਲਿਆਉਣ ਨੂੰ ਜੀਅ ਕਰਦਾ,
ਦਿਲ ਦਰਿਆ ਵਹਾਉਣ ਨੂੰ ਜੀਅ ਕਰਦਾ,
ਧੁਰੋਂ ਅਰਮਾਨ ਸਜਾਉਣ ਨੂੰ ਜੀਅ ਕਰਦਾ,
ਪਰ ਲੰਘੇ ਦਾ ਨਾ ਆਉਣ ਨੂੰ ਜੀਅ ਕਰਦਾ !
***
ਕਾਮੀ ਦੇ ਸ਼ਿਕਾਰ ਦੀ ਪੁਕਾਰ
ਮਾਲਕਾ ਤੇਰੀ ਇਨਸਾਫ਼ ਦੀ ਕਚਹਿਰੀ'ਚ,
ਮੈਂ ਪਰਚਾ ਇੱਕ ਦਰਜ ਕਰਾ ਚੱਲੀ !
ਵਗਾਈ ਓਹਨਾਂ ਅੱਖੀਓ ਖੂਨ ਦੇ ਅੱਥਰੂ,
ਜਹਾਨੋਂ ਜਿਹਨਾਂ ਕਰਕੇ ਇੱਜਤ ਹਰਾ ਚੱਲੀ !
ਮੰਦ ਬੁੱਧੀ ਹਾਵੀ ਹੋ ਹੋ ਕਰਦੀ ਕਾਰੇ,
ਬੰਦਿਓ ਪਸ਼ੂ ਜਿਹੀ ਕਰਤੂਤ ਕਰਾ ਚੱਲੀ !
ਪੂਛ ਕੁੱਤੇ ਦੀ ਫਿਰ ਵੀ ਸਿੱਧੀ ਨਹੀਂ ਹੁੰਦੀ,
ਨਿੱਤ ਦਿਲ ਨੂੰ ਛੂਹਦੀ ਖਬਰ ਛਪਾ ਚੱਲੀ !
ਮਰਦ ਪ੍ਰਧਾਨ ਜਹਾਨ ਪ੍ਰਧਾਨ ਕਹਾ ਕੇ,
ਬਾੜ ਬਣ ਬਣ ਕੇ ਖੇਤ ਨੂੰ ਖਾ ਚੱਲੀ !
ਸ਼ਰਮ ਖਾਲੀ ਵੇਚ ਇਹਨਾਂ ਕਾਮੀਆਂ ਨੇ,
ਮਾਂ ਭੈਣ ਦੀ ਇੱਜਤ ਤੇ ਹੱਥ ਫਰਾ ਚੱਲੀ !
ਬਖ਼ਸ਼ੀ ਇੱਜਤ ਮੇਰੇ ਮੁਕੱਦਰ ਦੀਏ ਲਕੀਰੇ,
ਨਰਕ ਜਿਹੀ ਜੂਨ ਵਿੱਚ ਕਿਉਂ ਪਾ ਚੱਲੀ !
ਭੁੱਲਕੇ ਅਗਲੇ ਜਨਮ ਨਾ ਔਰਤ ਬਣਾਈ,
ਮੇਰੀ ਰੂਹ ਕਹਿੰਦੀ ਜਾਂਦੀ ਕੁਰਲਾ ਚੱਲੀ !
ਆਰ.ਬੀ.ਸੋਹਲ
ਬਹੁੱਤ ਖੂਬਸੂਰਤ ਜੀ..........ਲਿਖਦੇ ਰਹੋ.