ਸਵਰਨਜੀਤ ਸਿੰਘ ਦੀਆਂ ਦੋ ਰਚਨਾਵਾਂ
Posted on:- 21-07-2014
(1)
ਹੱਸੋ ਜੀ, ਕੁਝ ਦੱਸੋ ਜੀ,
ਜ਼ਰਾ ਸਾਡੇ ਵੱਲ ਨੂੰ ਤੱਕੋ ਜੀ..
ਅਸੀਂ ਉਮੀਦ ਥੋਡੇ ਤੋਂ ਰਖਦੇ ਆ,
ਜ਼ਰਾ ਸੰਗ ਕੇ ਨਜ਼ਰਾਂ ਪੜਿਓ ਜੀ..
ਥੋਨੂੰ ਹਸਕੇ ਫ਼ਤਿਹ ਬਲਾਉਣੇ ਆ,
ਕੋਈ ਗੱਲ ਅਸਾਂ ਨਾਲ ਕਰਿਓ ਜੀ..
ਇਸ ਦਿਲ ਦੇ ਸੁੰਨੇ ਵਿਹੜੇ ਵਿੱਚ,
ਇੱਕ ਫੁੱਲ ਮਹਿਕਦਾ ਧਰਿਓ ਜੀ..
ਇੱਕ ਗੱਲ ਨੂੰ ਮਨ ਚ' ਲੁਕਾਉਣ ਲਈ,
ਦੁੱਜੀ ਦਾ ਕੱਤਲ ਨਾ ਕਰਿਓ ਜੀ..
ਮੰਨਦਿਆਂ ਦੁਨੀਆ ਮਤਲਬ ਦੀ,
ਤੁਸੀਂ ਆਪਣਾ ਆਪ ਸਵਰਿਓ ਜੀ..
ਤੁਸੀਂ ਹੰਝੂ ਅਖਾਂ ਵਿੱਚ ਰਖਦੇ,
ਦੁਖ ਲੈਕੇ ਹੌਕਾ ਭਰਿਓ ਜੀ..
ਐਤਬਾਰ ਮੁਖੜੇ ਦਾ ਕਰਨੇ ਲਈ,
ਉਮਰਾਂ ਲਈ ਵਾਧਾ ਕਰਿਓ ਜੀ..
ਤੁਸੀਂ ਵਹਿੰਦੀ ਹਵਾ ਨਾਲ ਚੱਲਦੇ ਹੋ,
ਜਰਾ ਰੁਕੋ ਉਡੀਕ ਤਾਂ ਕਰਿਓ ਜੀ..
ਵਕਤ ਨਾਲ ਗੁੜੀ ਨੀਂਦ ਸੋਂ ਜਾਣਾ,
ਜਾਂਦੇ ਹੋਏ ਤਾਂ ਗੱਲਾਂ ਕਰਿਓ ਜੀ..
ਹੱਸੋ ਜੀ, ਕੁਝ ਦੱਸੋ ਜੀ,
ਜ਼ਰਾ ਸਾਡੇ ਵੱਲ ਨੂੰ ਤੱਕੋ ਜੀ
(2)
ਜੇ ਕੋਈ ਕਹੇ, ਜੀ ਤੁਸੀਂ ਬੇਦਰਦ ਹੋਏ,
ਆਨ ਮਿਲੋ ਤੇ ਸਭ ਨੂੰ ਭਾਜਾਂਗੇ..
ਲੋੜ ਪਈ ਤਾਂ ਸਮੇਂ ਤੇ ਦੱਸ ਦੇਣਾ,
ਜਿੰਦ ਜਾਣ ਥੋਡੇ ਨਾਮ ਲਾਜਾਂਗੇ..
ਗੱਲ ਸਹੀ ਲੱਗੇ ਤਾਂ ਖੈਰ ਭਲੀ,
ਕੰਨ ਕੋਲ ਕਰੋ ਇੱਕ ਹੋਰ ਸੁਨਾਜਾਂਗੇ..
ਕਿਤੇ ਅਜਮਾਕੇ ਨਾ ਸ਼ਾਬਾਸ਼ੀ ਦੇ ਦੇਣਾ,
ਹਰ ਬਾਜ਼ੀ ਜਿੱਤ ਕੇ ਵੀ ਹਰਜਾਂਗੇ..
ਫਰਕ ਮੇਰੇ ਥੋਡੇ ਵਿੱਚ ਬਹੁਤਾ ਨਹੀਂ,
ਜੇ ਕਹੋ ਤੇ ਨੀਵੀਂ ਵੀ ਪਾਜਾਂਗੇ..
ਖਿਆਲ ਇਜ਼ਤ ਦਾ ਦਿਲ ਵਿੱਚ ਰਖਦੇ ਆ,
ਤੁਸੀਂ ਮਿਲੋ ਤੇ ਫ਼ਤਿਹ ਬੁਲਾਜਾਂਗੇ..
ਜੇ ਕਹੋਂ ਸਾਨੂੰ ਆਉਂਦਾ ਨੀ ਪਿਆਰ ਕਰਨਾ,
ਨੇੜੇ ਹੋ ਦਿਲ ਦੀਆ ਦਿਲ ਨੂੰ ਸੁਨਾਜਾਂਗੇ..
ਕਦੇ ਮਿਲਿਆ ਨੀ ਮੈਨੂੰ ਅਜੇ ਮੇਰੇ ਜਿਹਾ,
ਸੁਨੇਹਾ ਘ੍ਲਦਿਓ ਅਸੂਲ ਤਾਂ ਸਿਖਾਦਾਂਗੇ..
ਜੇ ਕੋਈ ਕਹੇ, ਜੀ ਤੁਸੀਂ ਬੇਦਰਦ ਹੋਏ
ਸੰਪਰਕ: +91 95011 24002
ਆਰ.ਬੀ.ਸੋਹਲ
ਬਹੁੱਤ ਖੂਬਸੂਰਤ ਲਿਖਿਆ ਜੀ