Thu, 21 November 2024
Your Visitor Number :-   7256514
SuhisaverSuhisaver Suhisaver

ਮਾਂ, ਮੈਂ ਤੇਰੀ ਆਵਾਜ਼ ਹਾਂ - ਲਵੀਨ ਕੌਰ ਗਿੱਲ

Posted on:- 13-05-2012


 

ਮਾਂ, ਮੈਂ ਤੇਰੀ ਆਵਾਜ਼ ਹਾਂ,
ਤੇਰੇ ਪੰਖ ਹਾਂ,
ਮੈਂ ਤੇਰੀ ਪਰਵਾਜ਼ ਹਾਂ ।
 
ਮਾਂ, ਤੂੰ ਉਸਾਰਿਆ ਮੇਰਾ ਢਾਂਚਾ,
ਹਥ ਫੜਕੇ ਮਿਲਵਾਇਆ ਜ਼ਮਾਨੇ ਨਾਲ,
ਮੈਂ ਤੇਰਾ ਸਿਰਜਿਆ ਸਮਾਜ ਹਾਂ ।
 
ਕੀ ਹੋਇਆ ਜੇ ਹੁਣ ਆਪਣਾ ਘਰ ਪੱਛਮ ਵੱਲ਼ ਹੈ,
ਤੇਰੀ ਬੋਲੀ ਹੋ ਗਈ  ਤੋਤਲੀ,
ਹੁਣ ਮੈਂ ਤੇਰੀ ਆਵਾਜ਼ ਹਾਂ ।
 
ਕਿੰਨੀਆਂ ਅਣ- ਜੰਮੀਆਂ ਦੁਨੀਆਂ ਖਾ ਗਈ,
ਤੂੰ ਕਿੰਨੇ ਮਾਣ ਨਾਲ ਵੰਡੀ ਮੇਰੀ ਲੋਹੜੀ,
ਮੈਂ ਤੇਰਾ ਚਲਾਇਆ ਰਿਵਾਜ ਹਾਂ ।

  

ਉਦੋਂ ਤੂੰ ਮੈਨੂੰ ਦਿਖਾਉਂਦੀ ਸੀ ਰਾਹਾਂ,
ਹੁਣ ਤੇਰੀਆਂ ਅਖਾਂ ਧੁੰਦਲਾ ਦੇਖਦੀਆਂ,
ਹੁਣ ਮੈਂ ਤੇਰੀ ਨਜ਼ਰ ਤੇ ਨਾਜ਼ ਹਾਂ

ਤੇਰੇ ਬੋਲ਼ੇ ਕੰਨਾ ਨੂੰ ਸੁਣਦਾ ਨਹੀਂ ਅੱਜ,
ਮੇਰੀ ਲੋਰੀ ਨਾਲ ਵਜਾਇਆ ਜੋ,
ਮਾਂ, ਮੈਂ ਉਹੀ ਸਾਜ਼ ਹਾਂ।
 
ਮਾਂ ਦੇਖ, ਮੈਂ ਤੇਰੀ ਆਵਾਜ਼ ਹਾਂ,
ਮਾਂ . . .

Comments

Avtar Sidhu

ਮਾ ਦੀ ਬੁਕਲ ਦੀ ਨਿਘ ਦਾ ਅਹੇਸਾਸ ਬਹੁਤ ਸੋਹਣੇ ਢੰਗ ਨਾਲ ਕੀਤਾ ,ਲਵੀਨ ਜੀ ..ਬਹੁਤ ਪਸੰਦ ਆਇਆ

ਜਗਜੀਤ ਸਿੰਘ

ਬਹੁਤ ਹੀ ਖੂਬਸੂਰਤ ਸ਼ਬਦਾਂ ਚ ਬਿਆਨ ਕੀਤਾ ਹੈ ਤੁਸੀਂ...ਲਵੀਨ ਜੀ...

Jogesh Bhatia

ਬਹੁਤ ਹੀ ਵਧੀਆ ਬਿਆਨ ਕੀਤਾ .......ਲਵੀਨ ਜੀ

Gurdas Minhas

Good thoughts Good words Like always!

Gurpreet Pandher

bahut vadia ji...

Ram Swarn Lakhewali

ਅੰਦਾਜ਼ੇ ਬਿਆਂ ਕਮਾਲ ਹੈ ਜੀਓ....ਸ਼ੁਕਰੀਆ

ਡਾ: ਗੁਰਮਿੰਦਰ ਸਿਧੂ

ਤੁਹਾਡੀ ਹਰ ਸਤਰ ਵਿੱਚ ..ਹਰ ਸ਼ਬਦ ਵਿੱਚ ਕਿੰਨੀ ਗਹਿਰਾਈ ਹੈ ਲਵੀਨ..ਵਾਹ .. ਵਾਹ

DIKSHA

GOOD THOUGHTS FOR A MOTHER

Akshay Chadha

Baut sohna likhya g tusi

jaswinder kaur

bahut ache tareka nal ma de roop nu bian kita hai

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ