Thu, 21 November 2024
Your Visitor Number :-   7252334
SuhisaverSuhisaver Suhisaver

ਗ਼ਜ਼ਲ -ਹਰਮਨ "ਸੂਫ਼ੀ"

Posted on:- 05-07-2014


ਸੱਜਣਾਂ ਨਾਲ  ਬਿਤਾਈਆਂ  ਘੜੀਆਂ।
ਭੁੱਲਦੀਆਂ ਨਹੀਂ ਭੁਲਾਈਆਂ ਘੜੀਆ।

ਚੰਨ  ਮੁਖੜੇ    ਤੇ   ਚੁੰਨੀ    ਫ਼ੱਬਦੀ,
ਹੁਸਨ ਤੇ ਨੂਰ ਲਿਆਈਆਂ  ਘੜੀਆਂ।

ਸੱਜਣਾ ਦੇ   ਤੁਰ   ਜਾਣ    ਵਾਲੀਆਂ,
ਰੱਬਾ  ਕਿਉਂ   ਬਣਾਈਆਂ    ਘੜੀਆਂ।

ਕੀ  ਖੱਟਣਗੇ    ਜਗ    ਚੋਂ     ਜਿੰਨਾਂ,   
ਵਿਹਲੇ  ਬੈਠ  ਗੁਆਈਆਂ    ਘੜੀਆਂ।

ਦਿਨੇ   ਚੈਨ    ਨਾ    ਰਾਤੀਂ    ਨੀਂਦਰ,
ਉਡੀਕਾਂ  ਵਿਚ   ਲੰਘਾਈਆਂ  ਘੜੀਆਂ।

ਕੀ  ਹੈ   ਵਕਤ   ਉਹ   ਵਕਤ  ਪੁੱਛਦੇੈ,
ਗੁੱਟ ਤੇ   ਜਿੰਨ੍ਹਾਂ   ਸਜਾਈਆਂ  ਘੜੀਆਂ।

ਵਿਛੜੇ      ਸੱਜਣ     ਮਿਲੇ    ਸਬੱਬੀਂ,
ਖੁਸ਼ੀਆਂ  ਮੋੜ    ਲਿਆਈਆਂ   ਘੜੀਆਂ।

"ਸੂਫੀ"   ਦੇ    ਜੋ    ਨਾਲ  ਬਿਤਾਈਆਂ,
ਮੁੜ-ਮੁੜ   ਚੇਤੇ    ਆਈਆਂ    ਘੜੀਆਂ।

ਸੰਪਰਕ: +91 97818 08843
                                   

Comments

ਆਰ.ਬੀ.ਸੋਹਲ

ਬਹੁੱਤ ਖੂਬਸੂਰਤ ਸੂਫੀ ਸਾਹਿਬ......

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ