Thu, 21 November 2024
Your Visitor Number :-   7253321
SuhisaverSuhisaver Suhisaver

ਗ਼ਜ਼ਲ –ਪਰਮਿੰਦਰ ਸਿੰਘ

Posted on:- 04-07-2014

ਵਰ੍ਹਿਆਂ ਪਿੱਛੋਂ ਖ਼ੁਦ ਦੇ ਕੋਲ ਬੈਠਾ ਹਾਂ
ਕੀ ਦੱਸਾਂ ਕੀ ਕੀ ਫਰੋਲ ਬੈਠਾ ਹਾਂ

ਅਰਥ ਤਾਂ ਹੋਵੇ ਕੋਈ ਮਕਸਦ ਵੀ ਹੋਵੇ
ਮੈਂ ਜਵਾਨੀ ਇੰਞ ਹੀ ਰੋਲ ਬੈਠਾ ਹਾਂ

ਤੇਰੀ ਮਰਜ਼ੀ ਤੂੰ ਗਿਲਾ ਕਰ ਜਾਂ ਸਜ਼ਾ ਦੇ
ਦਿਲ ਨੂੰ ਤੇਰੇ ਅੱਗੇ ਖੋਲ ਬੈਠਾ ਹਾਂ

ਪਿਆਰ ਦਾ ਤੇ ਵਣਜ ਦਾ ਨ੍ਹੀਂ ਮੇਲ ਹੁੰਦਾ
ਦਿਲ ਨੂੰ ਕੀਹਦੇ ਨਾਲ ਤੋਲ ਬੈਠਾ ਹਾਂ

ਹੋ ਸਕੇ ਤਾਂ ਮਾਫ਼ ਕਰ ਦੇਵੀਂ ਤੂੰ ਮੈਨੂੰ
ਅੱਜ ਪਤਾ ਨ੍ਹੀਂ ਕੀ ਕੀ ਬੋਲ ਬੈਠਾ ਹਾਂ

ਕੀ ਪਤਾ ਇਹ ਜ਼ਖ਼ਮ ਕਦ ਨਾਸੂਰ ਬਣਿਆ
ਦਰਦ ਦਿਲ ਦੇ ਵਿਚ ਘੋਲ ਬੈਠਾ ਹਾਂ

ਈ-ਮੇਲ: [email protected]

Comments

ਆਰ.ਬੀ.ਸੋਹਲ

ਬਹੁੱਤ ਖੂਬਸੂਰਤ ਲਿਖਿਆ ਪਰਮਿੰਦਰ ਜੀ..............

Sunaina

very thought provoking..

Parminder Singh Aziz

Dhanwaad ji...

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ