ਜਸਪ੍ਰੀਤ ਕੌਰ ਦੀਆਂ ਤਿੰਨ ਰਚਨਾਵਾਂ
Posted on:- 22-06-2014
(1)
ਕੰਮ ਹੋਰ ਹੋ ਜਾਂਦਾ ਕਰਨਾ ਹੋਰ ਚਾਹੁੰਨੇ ਆ,
ਨੈਣ ਚਿਕੋਰ ਹੋ ਜਾਂਦਾ ਕਰਨਾ ਚੋਰ ਚਾਹੁੰਨੇ ਆ,
ਦਿਲ ਕਮਜ਼ੋਰ ਹੋ ਜਾਂਦਾ ਕਰਨਾ ਕਠੋਰ ਚਾਹੁੰਨੇ ਆ,
ਚਿੱਤ ਅਡੋਲ ਹੋ ਜਾਂਦਾ ਕਰਨਾ ਛੋਰ ਚਾਹੁੰਨੇ ਆ,
ਗਲ ਖੁਰਕ ਹੋ ਜਾਂਦਾ ਕਰਨਾ ਟਕੋਰ ਚਾਹੁੰਨੇ ਆ,
ਮਨ ਮੋਰ ਹੋ ਜਾਂਦਾ ਕੱਲਾ ਕਾਲਾ ਘੋਰ ਚਾਹੁੰਨੇ ਆ,
ਪ੍ਰੇਮ ਜੋਰ ਹੋ ਜਾਂਦਾ ਕਰਨਾ ਸਾਰਾ ਖੋਰ ਚਾਹੁੰਨੇ ਆ,
ਪਤੰਗ ਹੱਥ ਫੇਰ ਹੋ ਜਾਂਦਾ ਛੱਡਣਾ ਡੋਰ ਚਾਹੁੰਨੇ ਆ,
ਹੱਥਾਂ'ਚ ਲਕੋ ਹੋ ਜਾਂਦਾ ਫੁੱਲ ਕਰਨਾ ਭੋਰ ਚਾਹੁੰਨੇ ਆ,
ਦਿਲ ਕਿਸ਼ੋਰ ਹੋ ਜਾਦਾ ਮਾਲਾ ਫੇਰਨੀ ਹੋਰ ਚਾਹੁੰਨੇ ਆ,
ਹਨੇਰਾ ਹੋਰ ਹੋ ਜਾਂਦਾ ਜੇ ਚਾਨਣ ਹੋਰ ਚਾਹੁੰਨੇ ਆ,
ਰਾਹ ਦੀ ਧੂੜ ਹੋ ਜਾਂਦਾ ਪਗਡੰਡੀ ਹੋਰ ਚਾਹੁੰਨੇ ਆ,
ਚਿੱਕੜ ਵਿੱਚ ਖੋਭ ਹੋ ਜਾਂਦਾ ਪੈਰਾਂ ਦਾ ਜੋਰ ਚਾਹੁੰਨੇ ਆ,
ਭੁੱਲੇ ਪਏ ਗਵਾਚੇ ਸਹੀ ਰਸਤੇ ਦੀ ਲੋੜ ਚਾਹੁੰਨੇ ਆ,
ਫਿਰ ਓਹੀ ਤੋਰ ਹੋ ਜਾਂਦਾ ਕਰਨਾ ਗੌਰ ਚਾਹੁੰਨੇ ਆ.
ਰੱਬ ਲਿਖੇ ਲੇਖ ਨੇ ਹੋਰ ਲੇਖਾ ਵਿੱਚ ਹੋਰ ਚਾਹੁੰਨੇ ਆ !
***
(2)
ਤੂੰ ਹਲੇ ਵੀ ਤੁਰਿਆ ਫਿਰਦਾ ਮੰਦਰ,
ਨਾਲੇ ਖੁੰਡੀ ਫੜੀ ਐ ਹੱਥ ਦੇ ਅੰਦਰ,
ਸਿਰ ਵੀ ਹੋ ਚੁੱਕਿਆ ਚਿੱਟਾ ਚੰਦਰ,
ਤੇਰਾ ਅੰਦਰ ਕਿਉਂ ਨਾ ਬਣਿਆ ਮੰਦਰ,
ਏਹ ਤਾਂ ਸਿਰਫ ਜਰੀਆ ਸੀ ਪਤੰਦਰ,
ਓਹਦੀ ਯਾਦ ਫੇਰਾ ਪਾਜੇ ਦਿਲ ਅੰਦਰ,
ਰਮਜ਼ ਨਾ ਜਾਣੀ ਤੂੰ ਰਿਹਾ ਧੋਖੇ ਅੰਦਰ,
ਖੋਜਿਆ ਨਾ ਜਾ ਆਪਣੇ ਅੰਦਰੋਂ ਮੰਦਰ,
ਨਾ ਹੀ ਬੈਠਾ ਮਿਲੇ ਓਹੋ ਜੰਗਲਾ ਅੰਦਰ,
ਓਹਦਾ ਪੱਕਾ ਟਿਕਾਣਾ ਤੇਰੇ ਹੀ ਅੰਦਰ,
ਬੇਬੇ ਹੱਥ ਨਾ ਵਟਾਵੇ ਚੁੱਲੇ ਚੌਕੇ ਅੰਦਰ,
ਕਹਿੰਦੀ ਮੱਥਾ ਟੇਕ ਆਉਂਨੀ ਮੈਂ ਮੰਦਰ,
ਮਾਲਕ ਕਹੇ ਗੁਰੂ ਗ੍ਰੰਥ ਸਾਹਿਬ ਅੰਦਰ,
ਹੱਥੀ ਕੰਮ ਕਰੀ ਮਨ ਰੱਖੀ ਮੇਰੇ ਅੰਦਰ,
ਹੁਣ ਵੀ ਸਮਝ ਜਾ ਪੈਰ ਕਬਰਾਂ ਅੰਦਰ,
ਫਿਰ ਹੋਊ ਦਮਾ ਦਮ ਮਸਤ ਕਲੰਦਰ !
***
(3)
ਜਿੱਥੇ ਰੂਹਾਂ ਦਾ ਕੋਈ ਅੰਤ ਨਹੀਂ,
ਉੱਥੇ ਤਾਂ ਵੀ ਬੈਠੇ ਅਸੀ ਕੱਲੇ,
ਇਤਫਾਕ ਮੁੱਹਬਤ ਪਿਆਰ ਨੇ,
ਦੂਰ ਪਰਦੇਸੀਂ ਬੂਹੇ ਮੱਲੇ !
ਕਦੇ ਭੁੱਖ ਧਨ ਦੀ ਮਿਟਣੀ ਨਹੀਂ,
ਲੁੱਟਾ ਖੋਹਾ ਕਰ ਭਰੇ ਨੇ ਗੱਲੇ,
ਹਰ ਚੀਜ਼ ਤੇ ਹੱਕ ਜਮਾਉਂਦੇ ਰਏ,
ਦੁਨੀਆ ਤੋਂ ਖਾਲੀ ਹੀ ਚੱਲੇ !
ਕਿਸੇ ਦਾ ਸੁਖ ਦੇਖ ਕੋਈ ਖੁਸ਼ ਨਹੀਂ,
ਸੜੇ ਬੋਲ ਹੀ ਹਰ ਵੇਲੇ ਘੱਲੇ,
ਓਹੋ ਬੰਦੇ ਨਹੀਂ ਘਰ ਹੰਕਾਰ ਦੇ,
ਰੱਬ ਤੋਂ ਵੀ ਨਾ ਡਰਦੇ ਦੱਲੇ !
ਨਿਸ਼ਾਨੀ ਰਹਿਗੀ ਏ ਪਿਆਰ ਨਹੀਂ,
ਕੱਲੇ ਚਮਕਣ ਹੀਰਿਆਂ ਦੇ ਛੱਲੇ,
ਮੁੱਲ ਕੀ ਪੈਣਾ ਚੰਦਰੀ ਦੁਨੀਆ ਤੇ,
ਆਪਣਾ ਪਿਆਰ ਪਾਅਦੇ ਮੇਰੇ ਪੱਲੇ !
ਤੇਰੇ ਤੋਂ ਵੱਡਾ ਇੱਥੇ ਕੋਈ ਨਹੀਂ,
ਲੱਗੇ ਰਹੀਏ ਤੇਰੇ ਥੱਲੇ,
ਤੇਰੀ ਸਿਫ਼ਾਰਿਸ਼ ਦੀ ਹੀ ਲੋੜ ਪੈਣੀ,
ਤੇਰੇ ਨਾਲ ਹੀ ਬੱਲੇ ਬੱਲੇ !
ਆਰ.ਬੀ.ਸੋਹਲ
ਜਸਪ੍ਰੀਤ ਜੀ ਬਹੁੱਤ ਖੂਬਸੂਰਤ ਲਿਖਿਆ...ਪ੍ਰਮਾਤਮਾ ਤੁਹਾਡੀ ਕਲਮ ਨੂੰ ਹੋਰ ਤਰੱਕੀ ਬਖਸ਼ੇ......