ਗ਼ਜ਼ਲ -ਇੰਜ:ਏ ਡੀ ਐੱਸ
Posted on:- 15-06-2014
ਸਮੇਂ ਨੂੰ ਸਮਾਂ ਦਿਉ ਕੁਝ ਲੰਘ ਜਾਣ ਦਾ।
ਫੇਰ ਯਾਰੋ ਕਦੋਂ ਇਹ ਤੁਹਾਨੂੰ ਪਛਾਣਦਾ।
ਪ੍ਰੀਤ ਪੀਂਘਾਂ ਜਦੋਂ ਨੇ ਜੋਬਨ ਤੇ ਆਉਂਦੀਆਂ,
ਕੈਦੋਂਆਂ ਦਾ ਵਕਤ ਫਿਰ ਭਾਂਬੜ ਮਚਾਉਣਦਾ।
ਲੁਕ ਲੁਕ ਕੇ ਮਿਲਣ ਦਾ ਸਮਾਂ ਜਦ ਮੁਕਦਾ,
ਫੇਰ ਚੰਨ ਨੂੰ ਸਮਾ ਮਿਲੇ ਚਿਹਰਾ ਛੁਪਾਉਣਦਾ।
ਠਿੱਲ ਪੈਂਦੀ ਜਦੋਂ ਸੋਹਣੀ ਤਰਨ ਲਈ ਝਨਾਂ,
ਸਮਾ ਨਹੀਂ ਉਦੋਂ ਫਿਰ ਸਮਾ ਗੁਆਉਣ ਦਾ।
ਮਿਲਣ ਸੱਸੀ ਦਾ ਜਦੋਂ ਹੋਣਾ ਥਲਾਂਅ ਚ' ਹੈ,
ਪਨੂੰਆਂ ਹੁਣ ਸਮਾ ਨਹੀਂ ਸੰਧੂਰ ਪਾਉਣ ਦਾ।
ਅੱਧ ਸੜੀ ਇਕ ਲਾਸ਼ ਸੀ ਲਗਾ ਦਿਉ ਬਿਲੇ,
ਸਮਾਂ ਨਹੀਂ ਹੁਣ ਏਸ ਦੇ ਤਾਰੁਫ਼ ਕਰਾਉਣਦਾ।
ਸ਼ਮ੍ਹਾ ਲੱਗੀ ਹੈ ਬੁਝਣ ਮੇਰੇ ਸ਼ੇਅਰ ਸੁਣਦਿਆਂ,
ਸ਼ੇਅਰ ਮੁਕੱਰਰ ਹੈ ਸਮਾਂ ਨਹੀਂ ਗੁਣਗੁਣਾਉਂਦਾ।
ਆਰ.ਬੀ.ਸੋਹਲ
ਬਹੁੱਤ ਵਧਿਆ ਲਿਖਿਆ ਏ ਡੀ ਐੱਸ ਸਾਹਿਬ....ਲਿਖਦੇ ਰਹੋ,,,