ਅਜ਼ਾਦੀ ਦਿਵਸ - ਇੰਦਰ ਸੁਧਾਰ
Posted on:- 06-06-2014
ਕੁਝ ਦਿਨਾਂ ਬਾਅਦ ਦਿਵਸ ਹੈ ਅਜ਼ਾਦੀ ਦਾ,
ਚਾਰੇ ਪਾਸੇ ਚਰਚਾ ਹੈ,
ਕਿ ਕੌਣ ਦੇਸ਼ ਦਾ ਝੰਡਾ ਲਹਿਰਾਊ,
ਪਰ ਮੈਂ ਸਮਝ ਨਾ ਪਾਵਾਂ,
ਕਿ ਦੇਸ਼ ਅਜ਼ਾਦ ਹੋਏ ਦੀ
ਖੁਸ਼ੀ ਮਨਾਵਾਂ
ਜਾਂ ਅੱਜ ਗੁਲਾਮ ਹੋ ਰਹੇ
ਲੋਕਾਂ ਦੀ ਖੈਰ?
ਉਸ ਅਜ਼ਾਦ ਦੇਸ਼ ਦਾ ਨਾਗਰਿਕ ਕਹਾਵਾਂ?
ਜਿੱਥੇ ਆਪਣੇ ਹੀ ਨੇ ਗੈਰ।
ਨਿਤ ਦੇ ਲਾਰਿਆਂ ਤੋਂ ਲੋਕ ਅੱਕ ਗਏ,
ਹਲਟੀ ਗਰੀਬੀ ਵਾਲੀ ਗੇੜ ਥੱਕ ਗਏ,
ਕੋਈ ਸਾਰ ਲਊ! ਹਰ ਵਾਰ ਇਹੋ ਸੋਚ ਵੋਟ ਪਾਉਨੇ ਆਂ,
ਪਰ ਹਰ ਵਾਰੀ ਆਪਣੇ ਲਈ ਕਫਨ ਸਵਾਉਨੇ ਆਂ,
ਨੀਤਾਂ ਉਹੀ ਬਸ ਚਿਹਰੇ ਨੇ ਬਦਲ ਰਹੇ,
ਸਾਡੇ ਹੱਕ ਦੱਬ ਕੇ ਰਾਜ ਨੇ ਬਗਲ ਰਹੇ,
ਕੌਣ ਛੁਡਾਊ ਖਹਿੜਾ ਇਹਨਾਂ ਲੋਕਾਂ ਤੋਂ,
ਕੋਈ ਆਣ ਬਚਾਉ ਇਹਨਾਂ ਜੋਕਾਂ ਤੋਂ,
ਸਾਡੇ ਵਿੱਚ ਹੀ ਜੰਮ ਕੇ ਸਾਨੂੰ ਨੱਪ ਰਹੇ,
ਚੰਗੀ ਗਲ ਨਾ ਕਰਦੇ ਬਸ ਪਾ ਖੱਪ ਰਹੇ,
ਕਸੂਰਵਾਰ ਕੌਣ ਹੈ ਇਹ ਕਿੱਥੋਂ ਪਤਾ ਲਾਈਏ?
ਬਸ ਇਕ ਦੂਜੇ ਉੱਤੇ ਦੋਸ਼ ਲਾਈ ਜਾਈਏ,
“ਇੰਦਰ” ਬਸ ! ਇਹੋ ਨਿਚੋੜ ਹੈ ਕਹਾਣੀ ਦਾ,
ਮਸਲਾ ਤਾਂ ਹੈ ਰੋਟੀ ਹਵਾ ਤੇ ਪਾਣੀ ਦਾ।
ਸੰਪਰਕ: +91 98149 62470
grewal
Perfect lines...