ਅਜੇ ਬਾਕੀ ਆ - ਜ਼ੋਰਾ ਬਰਾੜ ਅਬਲੂ
Posted on:- 01-06-2014
ਦੁਨੀਆਂ ਦੇ ਕਾਤਿਲ ਗਰਦੋ
ਇਸ ਪ੍ਰਬੰਧ ਦੇ ਮਾਲਕੋ
ਕਰ ਲੋ ਆਪਣੇ ਮਨ ਦੀ ਮਰਜ਼ੀ
ਕਰ ਲੋ ਰਾਤ ਦੇ ਹਨੇਰੇ ’ਚ ਚਿੱਟੇ ਦਿਨ ਵਰਗੀ ਚੋਰੀ
ਮੈਂ ਪਰਬੰਧੀ ਸਦਨ ਤੋਂ ਭਾਰਤ ਮਾਂ ਬੋਲਦੀ ਹਾਂ
ਬਚਪਨ ਤੋਂ ਲੈ ਬੁਢੇਪੇ ਤੱਕ ਦਾ ਸਫ਼ਰ ਫੋਲਦੀ ਹਾਂ
ਅਜੇ ਤਾਂ ਬਾਕੀ ਏ ,
ਤੁਹਾਡਾ ਆਪਣੀ ਮਾਂ ਨੁੰ ਰੋਟੀ ਦੇਣ ਪਿੱਛੇ ਲੁੱਟਣਾ
ਸਿਖੇਆਰਥੀਆ ਦਾ
ਵੇਸ਼ਵਾ ਦੇ ਕੋਠੇ ’ਤੇ ਪੜ੍ਹਨਾ
ਅਜੇ ਬਾਕੀ ਆ
ਤੁਹਾਡੀ ਜ਼ਮੀਰ ਦਾ ਮਰਨਾ
ਕਿਉਂ ਕੇ ਮੇਰਾ ਭ੍ਗ੍ਤ ਸਿੰਘ ਅਜੇ ਦੁੱਧ ਚੁੰਗਦਾ ਹੈ
ਅਜੇ ਬਾਕੀ ਆ
ਕਵੀ ਦੀ ਅੱਖ ਦਾ ਫੁਰਨਾ
ਕਿਸੇ ਜੰਗਲ ਦੇ ਪਾਂਧੀ ਦਾ
ਨੰਗੇ ਪੈਰੀ ਤੁਰਨਾ
ਅਜੇ ਬਾਕੀ ਏ
ਕਲਮ ਦਾ ਤ੍ਰ੍ਕ ਵੱਲ ਮੁੜਨਾ
ਕਿਓ ਕੇ ਮੇਰਾ ਪਾਸ਼ ਅਜੇ ਲੇਨੇਨ ਵਾਚ੍ਦਾ ਹੈ!
ਅਜੇ ਬਾਕੀ ਆ
ਚੋਰੀ ਠੱਗੀ,ਤੇ ਬੇਇਮਾਨੀ ਦੀ ਲੁੱਟ ਪੈਣੀ
ਫਿਰਕਾ ਪ੍ਰਸਤੀ ਦੀ..
ਧਰਮ ਚ ਫੁੱਟ ਪੈਣੀ..
ਅਜੇ ਬਾਕੀ ਆ
ਵਿਸ਼ਵਕਰਮਾ ਦੀ ਖ੍ਰਾਦ ਚ ਬਾਂਹ ਆਉਣੀ
ਕਿਓ ਕੇ ਮੇਰਾ ਉਦਮ ਸਿੰਘ ਅਜੇ ਪਹਿਲੀ ਜ੍ਮਾਤ ਚ ਪੜ੍ਹਦਾ ਏ..!
ਅਜੇ ਬਾਕੀ ਆ
ਬਹੁਤ ਕੁਝ ਕਰਨਾ
ਹਿੰਦੂ ਸਿੱਖ,ਇਸਾਈ ,ਤੇ ਮੁਸਲਮਾਨ ਦਾ ਆਪ੍ਸ ਚ ਲੜਨਾ..
ਸਰ੍ਕਾਰੀ ਵਜ਼ੀਰ ਦਾ ਪੈਸੇ ਲੈ ਕੇ ਕੇਸ ਹਰ੍ਨਾ
ਅਜੇ ਬਾਕੀ ਆ
ਜੱਜ ਦਾ ਰਿਸ਼ਵਤ ਫ੍ੜਨਾ..
ਕਿਓ ਕੇ ਮੇਰੇ ਸਰਾਭਾ ,ਮਦਨ, ਸੁਖਦੇਵ ਤੇ ਰਾਜਗੁਰੂ..ਖੁਤੀ ਪੌਣ ਖੇਡ ਦੇ ਨੇ..!
ਜੋ ਕੀਤਾ ਕੁਝ ਵੀ ਨੀ ਕੀਤਾ
ਕਰ੍ਨ ਵਾਲੇ ਤਾਂ ਕਰ ਜਾਂਦੇ ਨੇ ਦਿਨ ਦੀ ਰੌਸ਼ਨੀ ’ਚ
ਆਪਣੀ ਈ ਮਾਂ ਨਾਲ ਮੂੰਹ ਕਾਲਾ..
ਤੇ ਫਿਰ ਹਿੰਦੋਸਤਾਨੀ ਹੋਣ ਦੀ ਡੀਂਗ ਮਾਰਦੇ ਨੇ
ਕਿ ਮੇਰੇ ਸਰਾਭਾ ,ਮਦਨ, ਸੁਖਦੇਵ ਤੇ ਰਾਜਗੁਰੂ..ਖੁਤੀਪੌਣੇ ਖੇਡ ਦੇ ਨੇ
ਕੇ ਮੇਰਾ ਭ੍ਗ੍ਤ ਸਿੰਘ ਅਜੇ ਦੁਧ ਚੁੰਗਦਾ ਹੈ,
ਕੇ ਮੇਰਾ ਪਾਸ਼ ਅਜੇ ਲੇਨੇਨ ਵਾਚ੍ਦਾ ਹੈ!
ਕੇ ਮੇਰਾ ਉਧਮ ਸਿੰਘ ਅਜੇ ਪਹਿਲੀ ਜ੍ਮਾਤ ਚ ਪੜ੍ਹਦਾ ਏ..!
ਸੰਪਰਕ: +91 94641 08723