Fri, 29 August 2025
Your Visitor Number :-   8023940
SuhisaverSuhisaver Suhisaver

ਗ਼ਜ਼ਲ -ਅਵਤਾਰ ਸਿੰਘ ਭੁੱਲਰ

Posted on:- 25-05-2014



ਪਰਵਾਜ਼
ਤੇਰੀ ਮੁਹਤਾਜ਼ ਨਹੀਂ ਹੁਣ ਮੇਰੇ ਪਰਾਂ ਦੀ

ਧੂਢ਼ ਵੀ ਨਾ ਰਹੀ ਪਾਕ ਹੁਣ ਮੇਰਿਆਂ ਦਰਾਂ ਦੀ

ਹਰ ਮੋੜ ਹੀ ਘਟਦੇ ਹੁਣ ਦੁਖਦਾਈ ਘਟਨਾਕ੍ਰਮ
ਬਣਾ ਰਖ ਦਿਤੀ ਜਿੰਦ ਮੇਰੀ ਨਾਂ ਹਾਦਸਿਆਂ ਦੀ

ਕਤਰਾ ਕਤਰਾ ਸਿੰਜਦਾ ਰਿਹਾ ਆਪਣੇ ਲਹੂ ਸੰਗ
ਪਰ ਸਕਿਆ ਨਾ ਜਾਣ ਮਾਰੂ ਪਿਆਸ ਮੈਂ ਥਲਾਂ ਦੀ

ਬਦਲਿਆ ਏ ਹੱਸਣ, ਬੋਲਣ, ਮਿਲਣ ਤੇ ਚੁੰਮਣ
ਹੈ ਓਪਰੀ ਜਿਹੀ ਕਸਾਵਟ ਹੁਣ ਤੇਰਿਆਂ ਬੁੱਲ੍ਹਾਂ ਦੀ

ਅੱਖੀਆਂ ਦਾ ਸ਼ੋਖਪੁਣਾ ਬੀਤੇ ਦੀ ਬਾਤ ਬਣਿਆਂ
ਠਾਹ ਵੱਜਦੀ ਕਮਾਨ ਤਿੱਖੀ ਤਣੀ ਜੋ ਭਵਾਂ ਦੀ

ਤੇਰੇ ਪੈਂਦੇ ਸੀ ਹੱਥ 'ਭੁੱਲਰ' ਦੇ ਲੱਕ ਦੁਆਲੇ ਕਦੇ
ਤਲਾਸ਼ ਉਹਨਾਂ ਨੂੰ ਏ ਹੁਣ ਮੇਰੀਆਂ ਰਗਾਂ ਦੀ


ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ