ਮਨਜੀਤ ਸੰਧੂ ਦੀਆਂ ਦੋ ਕਵਿਤਾਵਾਂ
Posted on:- 15-05-2014
ਨੈਣਾਂ ਦੇ ਹੰਝੂ ਰੁਕਣ ਨਾ
ਮੈ ਲਾਇਆਂ ਜ਼ੋਰ ਬਥੇਰਾ ਏ
ਤੂੰ ਹੀ ਏ ਰੌਸ਼ਨੀ ਸਾਡੀ
ਤੇਰੇ ਬਾਝੋ ਘੁੱਪ ਹਨੇਰਾ ਏ
ਬਿਰਹਾ ਦੇ ਵਿੱਚ ਕੱਟੇ ਮੇਰਾ ਹਰ ਪਲ
ਫਿਰ ਕਿਸ ਗੱਲ ਦਾ ਤੂੰ ਮਾਣ ਕਰੇ
ਜੇ ਦੋ ਲਫ਼ਜ ਵੀ ਸਾਡੇ ਨਾਲ ਬੋਲ ਪਵੇ
ਉਸ ਗੱਲ ਦਾ ਵੀ ਅਹਿਸਾਨ ਕਰੇ
ਹੁਣ ਤਾਂ ਸੋਚ ਲੈ ਸਾਡੇ ਬਾਰੇ
ਹੋ ਗਿਆ ਜੱਗ ਸਵੇਰਾ ਏ
ਨੈਣਾਂ ਦੇ ਹੰਝੂ ਰੁਕਣ ਨਾ
ਮੈ ਲਾਇਆਂ ਜ਼ੌਰ ਬਥੇਰਾ ਏ
ਤੂੰ ਹੀ ਏ ਰੌਸ਼ਨੀ ਸਾਡੀ
ਤੇਰੇ ਬਾਝੋ ਘੁੱਪ ਹਨੇਰਾ ਏ
ਤੇਰੇ ਦਿਲ ’ਚ ਖੋਟ ਹੈ ਵੱਡੀ
ਦੱਸ ਕੀ ਕੀ ਸਾਡੇ ਤੋਂ ਲੁਕਾਵੇਗੀ
ਏਦਾਂ ਰਿਜ਼ਕਦਿਆਂ ਰਿਜਕਦਿਆਂ ਮੈਂ ਮਰ ਜਾਣਾ
ਦੱਸ ਕੀਹਨੂੰ ਆਪਣਾ ਆਖ ਬੁਲਾਵੇਗੀ
ਹੱਥ ਰੱਖ ਦਿਲ ਤੇ ਦੱਸੀ ਸਾਨੂੰ
ਸਾਡੇ ਬਿਨਾਂ ਕੌਣ ਤੇਰਾ ਏ
ਨੈਣਾਂ ਦੇ ਹੰਝੂ ਰੁਕਣ ਨਾ
ਮੈ ਲਾਇਆਂ ਜ਼ੌਰ ਬਥੇਰਾ ਏ
ਤੂੰ ਹੀ ਏ ਰੌਸ਼ਨੀ ਸਾਡੀ
ਤੇਰੇ ਬਾਝੋ ਘੁੱਪ ਹਨੇਰਾ ਏ
ਹਰ ਨਗ਼ਮੇ ਦੇ ਵਿੱਚ ਤੈਨੂੰ ਕਿਉ ਨਿੰਦਾ
ਇਸ ਗੱਲ ਦਾ ਅਹਿਸਾਸ ਕਰੀ
ਜੇ ਕੋਈ ਗਲਤੀ ਹੋ ਜਾਵੇ ਯਾਰਾਂ
ਮੈਨੂੰ ਆਪਣਾ ਸਮਝ ਮਾਫ਼ ਕਰੀ
ਬਸ ''ਸੰਧੂ" ਕੋਲ ਦੋ ਕੁ ਪਲ ਹੁਣ
ਪਰ ਪੈਂਡਾ ਲਾਮ-ਲਮੇਰਾ ਏ
ਨੈਣਾਂ ਦੇ ਹੰਝੂ ਰੁਕਣ ਨਾ
ਮੈ ਲਾਇਆਂ ਜ਼ੋਰ ਬਥੇਰਾ ਏ
ਤੂੰ ਹੀ ਏ ਰੌਸ਼ਨੀ ਸਾਡੀ
ਤੇਰੇ ਬਾਝੋ ਘੁੱਪ ਹਨੇਰਾ ਏ
ਨੈਣਾਂ ਦੇ ਹੰਝੂ ਰੁਕਣ ਨਾ
(2)
ਇਨਾਂ ਲਫ਼ਜ਼ਾਂ ਨਾਲ ਜੰਗ ਮੈਂ ਨਿੱਤ ਲੜਾਂ ,
ਪਰ ਜਿੱਤਣ ਦੀ ਕੋਈ ਆਸ ਨਹੀਂ ,
ਉਹੀ ਏ ਸਭ ਕੁਝ ਮੇਰੇ ਲਈ ,
ਉਹਦੇ ਬਿਨਾਂ ਕੋਈ ਲਗਦਾ ਖ਼ਾਸ ਨਹੀਂ
ਉਹਨੂੰ ਅਜੇ ਵੀ ਕਹਿਨਾ ਚਾਹਵਾਂ ਮੈਂ ,
ਮੇਰੇ ਸਾਹਾਂ ਦੀ ਤੇਰੇ ਹੱਥ ਡੌਰ ਏ ,
ਕਦੇ ਮੇਰੀ ਉਹ ਹੋਇਆ ਕਰਦੀ ਸੀ ,
ਅੱਜ ਮਾਹੀ ਉਹਦਾ ਹੋਰ ਏ..
ਭੁੱਲ ਬੈਠਾ ਹਾਂ ਕਿੰਨੀ ਪੀਤੀ ,
ਪਰ ਬੁਝਦੀ ਮੇਰੀ ਪਿਆਸ ਨਹੀਂ ,
ਇਨਾਂ ਲਫ਼ਜ਼ਾਂ ਨਾਲ ਜੰਗ ਮੈਂ ਨਿੱਤ ਲੜਾਂ ,
ਪਰ ਜਿੱਤਣ ਦੀ ਕੋਈ ਆਸ ਨਹੀਂ ,
ਉਹੀ ਏ ਸਭ ਕੁੱਝ ਮੇਰੇ ਲਈ ,
ਉਹਦੇ ਬਿਨਾਂ ਕੋਈ ਲਗਦਾ ਖ਼ਾਸ ਨਹੀਂ
ਮੰਗਣਾ ਚਾਹਵਾਂ ਮੈਂ ਦਰਦ ਉਧਾਰਾ ਸ਼ਿਵ ਕੋਲੋਂ ,
ਕਿਉਂ ਉਹਨੂੰ ਪਾਉਣ ਦਾ ਸੁੱਖ ਨਹੀਂ ,
ਬਸ ਰੂਹ ਉਹਦੀ ਨੂੰ ਚਾਹਿਆ ਸੀ,
ਮੈਨੂੰ ਜਿਸਮਾਂ ਦੀ ਕੋਈ ਭੁੱਖ ਨਹੀਂ
ਸ਼ਾਇਦ ਮਿਲ ਜਾਵੇ ਕਿਸੇ ਮੌੜ ਤੇ ਉਹ ,
ਮੈਨੂੰ ਹੋਰ ਕੋਈ ਤਲਾਸ਼ ਨਹੀਂ ,
ਇਨ੍ਹਾਂ ਲਫ਼ਜ਼ਾਂ ਨਾਲ ਜੰਗ ਮੈਂ ਨਿੱਤ ਲੜਾਂ ,
ਪਰ ਜਿੱਤਣ ਦੀ ਕੋਈ ਆਸ ਨਹੀਂ ,
ਉਹੀ ਏ ਸਭ ਕੁਝ ਮੇਰੇ ਲਈ ,
ਉਹਦੇ ਬਿਨਾਂ ਕੋਈ ਲਗਦਾ ਖ਼ਾਸ ਨਹੀਂ
ਉਹਦੇ ਬਿਨਾਂ ਕੋਈ ਲਗਦਾ ਖ਼ਾਸ ਨਹੀਂ
ਸੰਪਰਕ: +91 86990 95570