ਇੱਕ ਨਾਮ ਮੇਰਾ ਏ . . . -ਸਵਰਨਜੀਤ ਸਿੰਘ
Posted on:- 07-05-2014
ਕੁਝ ਰਾਜ ਦਿਲ ਦੇ ਵੱਖਰੇ ਨੇ,
ਕੁਝ ਆਪਣੇ ਨੇ ਕੁਝ ਸੱਖਣੇ ਨੇ..
ਮੇਰੇ ਦਿਲ ਦਾ ਹਾਲ ਸੁਣਾਉਂਦੇ ਨੇ,
ਮੇਰੀ ਕਲਮ ’ਚੋਂ ਨਿਕਲੇ ਬੋਲ ਨੇ..
ਇੱਕ ਨਾਮ ਮੇਰਾ ਏ ਸਵਰਨਜੀਤ...
ਰਾਹ ਇੱਕ ਸੀ ਦੋ ਦੀ ਮਾਰ ਪਈ,
ਇੱਕ ਧਰਮ ਤੇ ਦੁੱਜਾ ਜਾਤ ਲਈ..
ਕੀਤੇ ਸਿੰਘ ਲਗਾਕੇ ਵੇਖ ਲਿਆ,
ਕਿਤੇ ਗੋਤ ਦਾ ਜੂਠਾ ਹਾਰ ਗਈ..
ਇੱਕ ਕੱਲੇ ਕਹਿਰੇ ਅੱਖਰ ਨੂੰ,
ਕਿਸੇ ਵਾਕ ਦੇ ਵਿਚੋਂ ਸੋਚ ਲਿਆ..
ਨਾ ਮੇਰਾ ਵੀ ਕਦੇ ਗੂੰਜੇਗਾ,
ਇੱਕ ਆਸ ਤੇ ਸਮੇਂ ਦੀ ਮਾਰ ਪਈ..
ਇੱਕ ਨਾਮ ਮੇਰਾ ਏ ਸਵਰਨਜੀਤ...
ਰੱਬ ਵਰਗੀ ਮਾਂ ਦੇ ਚਿਹਰੇ ਤੇ,
ਹਰ ਖੁਸ਼ੀ ਤੇ ਦੁੱਖ ਬਿਆਨ ਕਰਾਂ..
ਇੱਕ ਐਸੀ ਆਮਦ ਕਰਦੇ ਵੇ,
ਜਿਵੇਂ ਦਰਦ ਸਿਨੇ ’ਚੋਂ ਬੋਲ ਕਰਾਂ..
ਇਸ਼ਕੇ ਦਾ ਬੂੱਟਾ ਲਾ ਤੂੰ ਵੀ,
ਇੱਕ ਹੀਰ ਅਨੋਖੀ ਨਾਲ ਵਧਾ..
ਮੇਰੇ ਨਾਂ ਦੇ ਪਿੱਛੇ ਓਹਦਾ ਵੀ,
ਇੱਕ ਨਾਮ ਅਨੋਖਾ ਐਲਾਨ ਕਰਾ..
ਓਹ ਹਸਤੀ ਮੇਰੀ ਨਾਲ ਜੁੜੇ,
ਦੋ ਜਣੇ ਤੇ ਇੱਕ ਬਿਆਨ ਕਰਾਂ..
ਇੱਕ ਨਾਮ ਮੇਰਾ ਏ ਸਵਰਨਜੀਤ...