ਮੈਂ ਹਾਂ ਇੱਕ ਰਾਹਗੀਰ - ਸਵਰਨਜੀਤ ਸਿੰਘ
Posted on:- 04-05-2014
ਮੈਂ ਹਾਂ ਇੱਕ ਰਾਹਗੀਰ
ਚੱਲਦਾ-ਫਿਰਦਾ, ਉਠਦਾ-ਬਹਿੰਦਾ
ਰਾਹ ਤੇ ਹਾਂ, ਕੀਤੇ ਭਟਕ ਨਾ ਜਾਵਾਂ
ਠੇਡੇ ਖਾਵਾਂ, ਦਿਲ ਪਰਚਾਵਾਂ
ਮੇਰਾ ਲਿਖਿਆ, ਇੱਕ ਸਰਨਾਵਾਂ
ਯਾਦ ਕਰਾਵਾਂ, ਆਨ ਸੁਣਾਵਾਂ
ਪੋਹ ਮਹੀਨਾ, ਚਲਣ ਹਵਾਵਾਂ
ਠੰਡਾ ਬੁਰਜ, ਮਾਂ ਗੁਜਰੀ ਪਾਵਾਂ
ਅਰਜ ਗੁਜ਼ਾਰਾਂ, ਮਾਂ ਕਹਿ ਬੁਲਾਵਾਂ
ਹੋਂਸਲੇ ਬੁਲੰਦ, ਨਾ ਮਰਨ ਦੁਆਵਾਂ
ਜਿਉਂਦੀਆ ਰਹਿਣ, ਅਜਿਹੀਆ ਮਾਵਾਂ
ਨੀਹਾਂ ਉਸਰਨ, ਜੈਕਾਰੇ ਲਾਵਾਂ
ਸਰਹੰਦ ਚ' ਉਸਰੀ, ਦੀਵਾਰ ਦਿਖਾਵਾਂ
ਛੋਟੀਆ ਉਮਰਾਂ, ਮੁਗਲ ਕਤਾਰਾਂ
ਨਾਦਾਨ ਸੀ ਚਿਹਰੇ, ਸਦਕੇ ਜਾਵਾਂ
ਸੁਪਨੇ ਵਿੱਚ, ਜਰਨੈਲ ਮੈਂ ਪਾਵਾਂ
ਤੇਜ ਧਰਾਵਾਂ, ਖੂਨ ਦੜਾਵਾਂ
ਲੱਖ ਨਾਲ ਲੜਦੇ, 40 ਪਾਵਾਂ
ਬਾਜਾਂ ਵਾਲੀ, ਵੰਗਾਰ ਸੁਣਾਵਾਂ
ਹਿੰਦ ਲਈ ਲੜਦੀ, ਜਿੰਦ ਦਖਾਵਾਂ
ਚਿਹਰੇ ਉੱਤੇ, ਨੂਰ ਮੈਂ ਪਾਵਾਂ
ਪਿਓ ਦਾ ਨਾਂ, ਗੋਬਿੰਦ ਕਹਾਵਾਂ
ਪੱਗ ਸਜਾਵਾਂ, ਸਿੰਘ ਲਗਾਵਾਂ
ਅੱਜ ਮੈਂ ਵੀ, ਸਰਦਾਰ ਕਹਾਵਾਂ
ਮੈਂ ਹਾਂ ਇੱਕ ਰਾਹਗੀਰ