ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
Posted on:- 04-05-2014
ਬੜੇ ਵਾਰ ਹੋਏ
ਬੜੇ ਵਾਰ ਹੋਏ ਤੇਰੀ ਤਰਫ਼ੋ,
ਕੁਝ ਤੇਰੇ ਹਰਫ਼ੋ,
ਪਿਆਰ ਦੀ ਸਮਝ ਨਾ ਸਕੀ ਡੂੰਘਾਈ ,
ਕਮੀ ਰਹਿਗੀ ਤੇਰੀ ਪਰਖੋਂ !
ਇਹ ਦਿਲ ਵੀ ਪਿਘਲਿਆ ਬਰਫੋਂ,
ਤੇਰੀ ਏਹ ਝਿੜਕ ਸੁਣ,
ਕਿੱਥੇ ਬੋਲ ਸੀਨੇ ਸੀ ਤੇਰੇ ਠੰਡ ਪਾਉਂਦੇ,
ਅੱਗ ਲਾਗੇ ਓਹੀ ਚਾਰੇ ਤਰਫੋਂ !
ਲੱਗੇ ਤੰਦ ਵੀ ਟੁੱਟ ਗਿਆ ਚਰਖੋਂ,
ਬੋਲੇ ਡੋਰ ਆਸ ਅਧੂਰੀ ਦੀ,
ਓਹਨਾਂ ਉੱਤੇ ਕਾਤੋਂ ਬੁਰੇ ਵਖ਼ਤ ਪਾਉਂਨਾ,
ਲਾਈ ਹੁੰਦੀ ਜਿਹਨਾਂ ਦਿਲ ਫ਼ਕਤੋਂ !
ਵਾਲ ਵਿੰਗਾ ਨੀ ਸੀ ਹੋਣਾ ਤੇਰੀ ਅਣਖੋਂ,
ਜੇ ਵਾਰਤਾਲਾਪ ਤੂੰ ਕਰ ਜਾਂਦਾ,
ਛੱਡਣਾ ਨੀ ਰਾਹ ਦੀ ਪੈੜ ਬਣੇ ਰਹਿਣਾ,
ਭਾਵੇਂ ਲੈ ਜਾਈਏ ਇੱਜਤ ਦੇ ਤਖਤੋਂ !
***
ਅਸੀਂ ਸਿਰਾ. . .
ਅਸੀਂ ਸਿਰਾ ਲਾਉਂਦੇ ਰਹਿਗੇ,
ਓ ਕਿਨਾਰਾ ਕਰਕੇ ਚਲੇ ਗਏ,
ਸਾਡੀ ਕੱਖ ਕੁੱਲੀ ਢਾਹ ਕੇ,
ਮਹਿਲ ਮਨਾਰਾ ਕਰਕੇ ਚਲੇ ਗਏ,
ਜੀਨੂੰ ਆਪਣਾ ਬਣਾਉਦੇ ਰਏ,
ਓਹ ਬੇਗਾਨਾ ਕਰਕੇ ਚਲੇ ਗਏ,
ਅਸੀਂ ਸਹਾਰਾ ਦਿੰਦੇ ਦਿੰਦੇ ਰਹਿਗੇ,
ਤੁਸੀਂ ਬੇਸਹਾਰਾ ਕਰਕੇ ਚਲੇ ਗਏ,
ਮੁਹੱਬਤ ਵੰਡ ਵੰਡ ਥੱਕਗੇ,
ਨਫ਼ਰਤ ਪੈਦਾ ਕਰਕੇ ਚਲੇ ਗਏ,
ਦਰਸ਼ਨ ਧੰਨ ਧੰਨ ਸੀ ਕਰਦੇ,
ਹੁਣ ਗੁੰਮ ਸੁੰਮ ਕਰਕੇ ਚਲੇ ਗਏ,
ਹਾਸਾ ਪਤਾਸਾ ਦੇਖੇ ਚਿਰ ਹੋਗੇ,
ਚੋਰੀ ਮੁਖ ਢੱਕ ਕੇ ਚਲੇ ਗਏ,
ਸਲਾਹੁਦੇ ਸਲਾਹੁਦੇ ਮੂੰਹੋਂ ਅੱਕ ਗੇ,
ਮੰਦਾ ਮੈਨੂੰ ਬਕ ਕੇ ਚਲੇ ਗਏ,
ਭਾਵੇਂ ਏਹ ਗੱਲ ਬੁਰੀ ਲੱਗੀ ਹੋਵੇ,
ਪਰ ਧੜਕਣ ਬਣਕੇ ਚਲੇ ਗਏ,
ਤੈਨੂੰ ਭੁੱਲ ਵੀ ਨਹੀਓ ਸਕਦੇ,
ਮੰਦਰ ਦਿਲ ਦਾ ਬਣਕੇ ਚਲੇ ਗਏ!
***
ਮੇਰੇ ਵਰਗਾ ਕੋਈ ਨ੍ਹੀਂ
ਇਹ ਗੱਲ ਆਉਂਦੀ ਜ਼ਰੂਰ,
ਹਰ ਬੰਦੇ ਦੇ ਖਿਆਲ ਵਿੱਚ,
ਚਾਹੇ ਮੈਂ ਸੰਤੋਖੀ ਚਾਹੇ ਲੋਭੀ ਆ,
ਚਾਹੇ ਮੈਂ ਸ਼ਾਤ ਚਾਹੇ ਕਰੋਧੀ ਆ,
ਭਾਵੇਂ ਨਿਮਰ ਭਾਵੇਂ ਹੰਕਾਰੀ ਆ,
ਇਮਾਨਦਾਰੀ ਜਾਂ ਬੇਇਮਾਨੀ ਆ,
ਚਾਹੇ ਸ਼ਰੀਫੀ ਜਾਂ ਸ਼ੈਤਾਨੀ ਆ,
ਦਿਲ ਕਠੋਰੀ ਭਾਵੇਂ ਨਰਮੀ ਆ
ਸ਼ਕਲ ਬਦਸੂਰਤ ਜਾਂ ਸੋਹਣੀ ਆ,
ਭਾਵੇਂ ਗੁਣੀ ਭਾਵੇਂ ਔਗੁਣੀ ਆ,
ਪੰਡ ਮੋਢੇ ਪਾਪਾਂ ਜਾਂ ਪੁੰਨਾਂ ਤੁੰਨੀ ਆ,
ਚਾਹੇ ਸਿਰ ਸਾਈਂ ਚਾਹੇ ਨਗੁਰੀ ਆ,
ਭਾਵੇਂ ਪੂਰੀ ਭਾਵੇਂ ਅਧੂਰੀ ਆ,
ਨਫ਼ਰਤ ਸਿੱਖੀ ਭਾਵੇਂ ਪ੍ਰੇਮਪੁਰੀ ਆ,
ਧੋਖੇ ਮਿਲੇ ਚਾਹੇ ਗਲ ਲਾਈ ਆ,
ਨਹੀਂ ਜਾਂ ਕੀਤੀ ਪ੍ਰੇਮ ਕਮਾਈ ਆ,
ਮੁਹੱਬਤ ਸਮਝੀ ਜਾਂ ਨਾ ਸਮਝੀ ਆ,
ਰੱਬ ਜਾਂ ਸੱਜਣਾ ਹੱਥ ਪਗਡੰਡੀ ਆ,
ਅੱਖ ਮਿਲੀ ਜਾਂ ਓਹਲੇ ਲੁਕਾਈ ਆ,
ਨਹੀਂ ਜਾਂ ਹੈ ਸੱਜਣਾ ਦੀ ਸ਼ਰਮਾਈ ਆ,
ਮੇਰੀ ਆਂਧਰ ਭੁੱਖੀ ਜਾਂ ਤਿਹਾਈ ਆ,
ਤੇਰੀ ਖੁਸ਼ੀ ਜਾਂ ਰੁਸਵਾਈ ਆ,
ਮੰਨਦਾ ਜਾਂ ਨਾ ਪ੍ਰੇਮ ਪਰਾਈ ਆ,
ਮੈਂ ਜਾਂ ਤੇਰੀ ਮਸ਼ੂਕ ਪਰਾਈ ਆ,
ਘੱਟ ਜਾਂ ਬੜੀ ਸੋਚ ਵਿਚਾਰੀ ਆ,
ਫ਼ਕਰ ਜਾਂ ਨਿਕਲੇ ਕਿਲਕਾਰੀ ਆ,
ਤੇਰੀ ਪੂਰੀ ਜਾਂ ਅੱਧ ਵਿਚਕਾਰੀ ਆ,
ਮੇਰੀ ਮੱਤ ਬੜੇ ਦਿਨਾਂ ਦੀ ਮਾਰੀ ਆ,
ਤੈਨੂੰ ਕਹਿਣੀ ਗੱਲ ਏਹ ਠਾਹ ਕਰਕੇ,
ਕਮੀ ਰਹੂ ਤੇਰੀ ਝੋਲੀ ਭਰੀ ਸਾਰੀ ਆ,
ਨਹੀਂ ਮਿਲਣੀ ਮੇਰੇ ਜਿਹੀ ਨਾਰੀ ਆ,
ਭਾਵੇਂ ਘੁੰਮ ਦੁਨੀਆ ਪਈ ਸਾਰੀ ਆ !
***
ਇੱਥੇ ਤਾਂ ਸਾਰੇ ਈ ਸਾਥ ਛੱਡ ਗੇ,
ਬੇਅੰਤ ਬੱਸ ਇੱਕ ਤੂੰ ਹੀ ਆ !
ਜਿਉਂਦੇ ਜੀਆਂ ਨੂੰ ਦਿਲ ਚੋਂ ਕੱਢ ਗੇ,
ਦਿਲ ਚ ਵਸਾਉਣ ਵਾਲਾ ਤੂੰ ਹੀ ਆ !
ਕੁਝ ਪਲ ਜੀਵਣ ਦੇ ਸਹਾਰੇ ਬਣਗੇ,
ਦੂਰ ਕਰਤੇ ਸਹਾਰੇ ਜੀਨੇ ਤੂੰ ਹੀ ਆ !
ਖੌਰੇ ਕੀਦੇ ਕੀਦੇ ਮੋਹ'ਚ ਹਾਂ ਫਸਗੇ,
ਆਖਰ ਫਸਾਉਣ ਵਾਲਾ ਤੂੰ ਹੀ ਆ !
ਕਿਸੇ ਦੀ ਚਾਹਤ ਐਂਦਾ ਨਈਓ ਬਣਗੇ,
ਮੁਹੱਬਤ ਮੇਰੇ ਅੰਦਰ ਇੱਕ ਤੂੰ ਹੀ ਆ !
ਐਵੇ ਨਹੀਓ ਓਹ ਸਾਥੀ ਮੇਰੇ ਬਣਗੇ,
ਪਾਸ ਲਿਆਉਣ ਵਾਲਾ ਤੂੰ ਹੀ ਆ !
ਬਿਨਾਂ ਦੱਸੇ ਜਹਾਨੋਂ ਓਹ ਚਲ ਗੇ,
ਪਾਰ ਲਾਉਣ ਵਾਲਾ ਤੂੰ ਹੀ ਆ !
ਜਿੰਦਗੀ ਚ ਖੱਟੇ ਮਿੱਠੇ ਰਸ ਨੇ ਭਰਗੇ,
ਆਖਰ ਚਖਾਉਣ ਵਾਲਾ ਤੂੰ ਹੀ ਆ !
ਕੱਲ੍ਹ ਕਹਿੰਦੇ ਸੀ ਤੇਰੇ ਨਾਲ ਹੀ ਰਹਾਂਗੇ,
ਅੱਜ ਅਲਵਿਦਾ ਕਹਾਤੀ ਜੀਨੇ ਤੂੰ ਹੀ ਆ !
ਬੀਤੀ ਸੋ ਬੀਤੀ ਕਹਿ ਕੇ ਤੁਰ ਗੇ,
ਯਾਦੀਂ ਫੇਰੇ ਪਾਉਣ ਵਾਲਾ ਤੂੰ ਹੀ ਆ !
***
ਜਿਉਂਦਾ ਭੂਤ
ਆ ਕੇ ਮੌਂਤ ਬਣਾਉਂਦੀ ਮੁਰਦੇ,
ਪ੍ਰੇਤ ਬਣ ਬਣ ਨੇ ਖੜੋਦੇ,
ਪਰ ਮੇਰੇ ਨੈਣਾਂ, ਖਾਬਾਂ ਦੇ ਚੁਫੇਰੇ,
ਇੱਕ ਤੂੰ ਹੀ ਜਿਉਂਦਾ ਭੂਤ ਆ !
ਡਰਾਵਣੀ ਵਲ਼ਾ ਤੋਂ ਦੂਰ ਨੇ ਨੱਸਦੇ,
ਜਾਨ ਦੀ ਖੈਰ ਮੰਗਦੇ ਮੰਗਦੇ,
ਪਰ ਮੇਰੇ ਲਈ ਡਰ ਦੁੱਖੜੇ ਹਨੇਰੇ,
ਗੁੰਮਸ਼ੁਦੀ ਚ ਹਾਜ਼ਰ ਈ ਸੂਤ ਆ !
ਏਹ ਖੌਫ਼ ਬੜਿਆ ਨੂੰ ਸਤਾਉਂਦੇ,
ਉਬੜ ਉਬੜ ਕੇ ਨੀਦੋਂ ਉਠਾਉਂਦੇ,
ਪਰ ਤੇਰੀ ਝਲਕੋਂ ਬਿਨ ਹਾਂ ਰੋਂਦੇ,
ਮੇਰੇ ਲਈ ਗਾੜੀ ਛਾਂ ਤੂੰ ਤੂਤ ਆ !
ਮੇਰੀ ਝੋਲੀ ਏਹੀ ਖੈਰ ਪਾਦੇ,
ਹਰ ਪਲ ਆ ਕੇ ਮੈਨੂੰ ਡਰਾਦੇ,
ਜਿੱਧਰ ਦੇਖਾਂ ਤੂੰ ਹੀ ਦਿਸਜੇ,
ਰੋਗ ਹੀ ਲੱਗਜਾ ਜਿਵੇਂ ਛੂਤ ਆ !
ਅਸੀਂ ਵੀ ਮੌਂਤ ਦੇ ਰਾਹ ਪਏ ਤੱਕਦੇ,
ਕਾਸ਼ ਤੇਰੇ ਕੋਲ ਈ ਰਹਿੰਦੇ ਭਟਕਦੇ,
ਤੇਰੀ ਯਾਦ ਜਾਊ ਧੁਰ ਪੱਕੇ ਵਾਦੇ,
ਮੈਨੂੰ ਮੰਨਦਾ ਸੱਜਣ ਚਾਹੇ ਦੂਤ ਆ !