ਗ਼ਜ਼ਲ -ਹਰਮਨ "ਸੂਫ਼ੀ"
Posted on:- 23-04-2014
ਲੋਕਾਂ ਨੂੰ ਭਰਮਾਈ ਜਾਂਦੇ।
ਨੇਤਾ ਲੁੱਟ ਲੁੱਟ ਖਾਈ ਜਾਂਦੇ।
ਕਾਲੇ ਧਨ ਨੂੰ 'ਕੱਠਾ ਕਰਕੇ,
ਵਿੱਚ ਵਿਦੇਸ਼ ਪਹੁੰਚਾਈ ਜਾਂਦੇ।
ਲੁੱਚ ਲਫ਼ੰਗੇ ਲੀਡਰ ਵੇਖੋ,
ਨੰਗਾ ਨਾਚ ਨਚਾਈ ਜਾਂਦੇ।
ਗ਼ਰੀਬੀ ਦੀ ਦਲਦਲ ਵਿੱਚ ਧਸਿਆਂ,
ਨੂੰ ਵੀ ਟੈਕਸ ਲਗਾਈ ਜਾਂਦੇ।
ਆਪਣੇ ਸੱਜਣ ਦੋਸ਼ੀਆਂ ਨੂੰ,
ਆਪਣੀ ਹਿੱਕ ਨਾਲ ਲਾਈ ਜਾਂਦੇ।
ਹੱਦਾਂ ਟੱਪ ਗਏ ਨਸ਼ਿਆਂ ਵਿੱਚ ਜੋ,
ਸ਼ਹੀਦ ਵੇਖੋ ਅਖਵਾਈ ਜਾਂਦੇ।
ਨਸ਼ਿਆਂ ਵਾਲਾ ਜ਼ਹਿਰ ਵੇਚ ਕੇ,
ਲੱਖ਼ਾਂ ਪੁੱਤ ਮਰਵਾਈ ਜਾਂਦੇ।
ਲੋਕ ਸਭਾ ਵਿੱਚ ਰਲ ਕੇ "ਸੂਫ਼ੀ"
ਹਲਵਾ ਮਾਂਡਾ ਖ਼ਾਈ ਜਾਂਦੇ।