ਜਸਪ੍ਰੀਤ ਕੌਰ ਦੀਆਂ ਚਾਰ ਰਚਨਾਵਾਂ
Posted on:- 20-04-2014
(1)
ਕਾਹਲੀ ਅੱਗੇ ਟੋਏ
ਸੱਚ ਕਿਹਾ ਕਿਸੇ ਨੇ ਓਏ,
ਬਈ ਕਾਹਲੀ ਅੱਗੇ ਟੋਏ,
ਤੇਜ਼ੀ ਕਰਦੀ ਆ ਜੀ ਮੋਏ,
ਫਿਰ ਲੰਮੀਆਂ ਤਾਣ ਕੇ ਸੋਏ,
ਯਦ ਨੈਣ ਯਾਦ ਕਰ ਰੋਏ,
ਵਾਛੜ ਅੱਖਾਂ ਪਈ ਧੋਏ,
ਖਿਆਲਾਂ ਵਿੱਚ ਜਦ ਖੋਏ,
ਵਿਗੜੇ ਕੰਮ ਸਹੀ ਨਾ ਹੋਏ,
ਕਾਲੇ ਹੋਗੇ ਨੈਣ ਨਰੋਏ,
ਦੁੱਖ ਅੰਦਰੇ ਜਾਦੀਂ ਲਕੋਏ,
ਬੁਰੀ ਘੜੀ ਕੌਣ ਖਲੋਏ,
ਆਪਣਾ ਫਿਰ ਬੇਗਾਨਾ ਹੋਏ,
ਟੁੱਟੇ ਸੁਪਨੇ ਨੇ ਜੋ ਪਰੋਏ,
ਕਿਸਮਤ ਵੀ ਫਿਰ ਡਬੋਏ,
ਮਨ ਨੂੰ ਇੱਕੋ ਗੱਲ ਈ ਛੋਏ,
ਕਾਹਲੀ ਕੰਮ ਕਦੇ ਨਾ ਹੋਏ !
(2)
ਗਰੀਬੀ ਕਰਕੇ ਜਾਂ ਇਸ਼ਕ ਹਕੀਕੀ ਕਰਕੇ,
ਰੋਣਾ ਧੋਣਾ ਹੱਥ ਲਕੀਰਾਂ ਤੇ ਲਿਖੀ ਕਰਕੇ,
ਧੋਖੇਵਾਜ ਏ ਕਦੇ ਕਦੇ ਬੇਰਹਿਮ ਹੋਜੇ,
ਫਿਰ ਲੈਂਦਾ ਧਰਕੇ ਲਵੇ ਪੈਰ ਥੱਲੇ ਫੜਕੇ !
ਬੰਦਾ ਭੁੱਲਦਾ ਏ ਵੱਡੇ ਵੱਡੇ ਗੁਨਾਹ ਕਰਕੇ,
ਯਾਦ ਕਰਾਵੇ ਏਹ ਸਭ ਸਮਾਂ ਮਾੜਾ ਕਰਕੇ,
ਅੱਖਾਂ ਚੋਂ ਵਗਦਾ ਪਾਣੀ ਵੀ ਲਹੂ ਹੋਜੇ,
ਭੁਗਤੇ ਕੀਤੀਆਂ ਬਹੁ ਮਨ ਆਈਆਂ ਕਰਕੇ !
ਬਲਦੀ ਉੱਤੇ ਪਾ ਤੇਲ ਤਪਦੀ ਲੋਅ ਕਰਕੇ,
ਬੇਵਫ਼ਾਈ ਸੇਕੇ ਅਰਮਾਨਾਂ ਦੀ ਅੱਗ ਕਰਕੇ,
ਹੱਸਦੇ ਖੇਡਦੇ ਮੂੰਹ ਤੇ ਝੱਟ ਸੋਗ ਹੋਜੇ,
ਨੈਣਾਂ ਦੀ ਧਾਰ ਵਗਦੀ ਤੈਨੂੰ ਯਾਦ ਕਰਕੇ !
ਚਾਹਤ ਜਿੰਦਗੀ ਦੀ ਨੂੰ ਰਾਖੋਂ ਰਾਖ ਕਰਕੇ,
ਮਨਾਵੇ ਅਫਸੋਸ ਉੱਤੋਂ ਉੱਤੋਂ ਆਪਣਾ ਕਰਕੇ,
ਜਿਉਂਦੇ ਜੀ ਹੀ ਏਹ ਤਨ ਲਾਸ਼ ਹੋਜੇ,
ਲੇਖਾਂ ਦੀਆਂ ਮਾਰਾਂ ਤਨ ਮਨ ਉੱਤੇ ਜਰ ਕੇ !
(3)
ਐਵੇ ਨੀ ਝੰਡੇ ਝੂਲਦੇ,
ਕੋਠੇ ਤੇ ਮਹਿਲ ਮਾੜੀਆਂ ਤੇ,
ਮਿਹਨਤ ਮੁਸ਼ੱਕਤ ਕੀਤੀ ਐ,
ਬਈ ਕੰਮ ਨਈ ਅਨਾੜੀਆਂ ਦੇ !
ਪੁੰਨ ਖੱਟੇ ਜਨਮਾਂ ਦੇ,
ਜਿੰਮੇ ਨੇ ਭਰੀਆਂ ਭਾਰੀਆਂ ਤੇ,
ਮਿਹਨਤ ਮੁਸ਼ੱਕਤ ਕੀਤੀ ਐ,
ਬਈ ਕੰਮ ਨਈ ਅਨਾੜੀਆਂ ਦੇ !
ਅੰਤਿਮ ਸਾਹ ਪਏ ਲੈਂਦੇ,
ਓਹ ਖੜੇ ਰਹੇ ਦਿਲਦਾਰੀਆਂ ਤੇ,
ਮਿਹਨਤ ਮੁਸ਼ੱਕਤ ਕੀਤੀ ਐ,
ਬਈ ਕੰਮ ਨਈ ਅਨਾੜੀਆਂ ਦੇ !
ਰੱਬ ਵੀ ਵਸ ਹੋ ਪਿਆਰ ਦੇ,
ਚੁੱਕ ਲਵੇ ਬਾਹਾਂ ਕੁਆਰੀਆਂ ਤੇ,
ਮਿਹਨਤ ਮੁਸ਼ੱਕਤ ਕੀਤੀ ਐ,
ਬਈ ਕੰਮ ਨਈ ਅਨਾੜੀਆਂ ਦੇ !
(4)
ਕਿਸੇ ਹੋਰ ਅੱਖਾਂ ਦੇ ਹੀਰੇ ਨਾਲ ਕਿਉਂ ਪਿਆਰ ਕਰ ਬੈਠੇ,
ਕੱਲੇ-ਕੱਲੇ ਸਾਹ ਨਾਲ ਯਾਦ ਆਵੇ,
ਇਜ਼ਹਾਰ ਨਾ ਕਰ ਸਕੇ ਪਰ ਓਦੇ ਤੋਂ ਜਾਨ ਵਾਰ ਬੈਠੇ !
ਨਹੀਂ ਹੋਣਾ ਓਦੇ ਵਰਗਾ ਬਸ ਮੰਨ ਸਮਝਾਈ ਬੈਠੇ,
ਓਹੋ ਤਾਂ ਲੱਖਾਂ ਵਿੱਚੋਂ ਇੱਕ,
ਸੋਹਣੇ ਨੂੰ ਸੋਹਣਿਆ ਦਾ ਬਾਦਸ਼ਾਹ ਬਣਾਈ ਬੈਠੇ !
ਓਹਦੀ ਭੋਲੀ ਜਿਹੀ ਸੂਰਤ ਰੱਬ ਦੀ ਮੂਰਤ ਬਣਾਈ ਬੈਠੇ,
ਲੋਕੀ ਰੱਬ ਦੀ ਪੂਜਾ ਕਰਦੇ,
ਸ਼ਕਲ ਅੱਗੇ ਆਜੇ ਜਦ ਰੱਬ ਨੂੰ ਯਾਦ ਕਰਨ ਬੈਠੇ !
ਓਹਨੂੰ ਦਿਲ ਦੀ ਧੜਕਣ ਬਾਂਹ ਦੀ ਨਬਜ਼ ਬਣਾਈ ਬੈਠੇ,
ਭਾਵੇਂ ਸਾਹ ਬੰਦ ਹੋਜੇ,
ਪਰ ਕਦੇ ਨਾ ਭੁੱਲਣ ਵਾਲੀ ਵਲਾਹ ਬਣਾਈ ਬੈਠੇ !
harpreet
number 4 bhut vadiya g