ਕਣਕ ਵੀ ਡਿੱਗ ਗਈ ਥੱਲੇ -ਬਲਵੀਰ ਸਿਘ ਬਰਾੜ
Posted on:- 11-04-2014
ਮੀਂਹ ਵਰਸੇ ਬਿਜਲੀ ਗੱੜਕੇ
ਜੱਟ ਰੋਵੇ ਹੱਥ ਮੱਥੇ ਤੇ ਧਰਕੇ
ਕਹਿੰਦਾ ਕੁਝ ਨਹੀਂ ਰਹ ਗਿਆ ਪੱਲੇ
ਪਹਿਲਾਂ ਮਰ ਗਇਆ ਝੋਨਾ ਸੀ
ਤੇ ਹੁਣ ਕਣਕ ਵੀ ਡਿੱਗ ਗਈ ਥੱਲੇ...
ਜਦ ਚੱੜ ਚੱੜ ਬੱਦਲ ਆਉਂਦਾ ਏ
ਸਾਡਾ ਵੇਖ ਕੇ ਮਨ ਘਬਰਾਉਦਾ ਏ
ਸਾਡੇ ਡਰਦਿਆ ਦੇ ਦਿਲ ਹੱਲੇ
ਪਹਿਲਾਂ ਮਰ ਗਇਆ ਝੋਨਾ ਸੀ .....
ਪਹਿਲਾ ਸੋਣੀ ਤੇ ਕੈਹਰ ਆਇਆ ਸੀ
ਉਹਦੋਂ ਬੜਾ ਮੀਂਹ ਪਾਇਆ ਸੀ
ਸਾਡੇ ਘਰਾਂ ਚ' ਪਾਣੀ ਆਇਆ ਸੀ
ਕਈ ਘਰੋਂ ਵੀ ਤੁਰ ਚੱਲੇ
ਪਹਿਲਾਂ ਮਰ ਗਇਆ ਝੋਨਾ ਸੀ .....
ਬਲਵੀਰ ਨੇ ਹੱਡ ਵੀਤੀ ਸੁਣਾਈ ਜੀ
ਮੈਂ ਬੜੀ ਕੀਤੀ ਕਮਾਈ ਜੀ
ਪਰ ਮੇਰੇ ਰਾਸ ਨਾ ਆਈ ਜੀ
ਮੈ ਛੱਡ ਤੀ ਹਾਰ ਕੇ ਵਾਈ ਜੀ
ਮੇਰੇ ਕੁਝ ਨਾ ਪਿਆ ਪੱਲੇ
ਪਹਿਲਾਂ ਮਰ ਗਿਆ ਝੋਨਾ ਸੀ
ਤੇ ਹੁਣ ਕਣਕ ਵੀ ਡਿੱਗ ਗਈ ਥੱਲੇ...
harsmeep singh sandhu
sachi gall aa;.....