ਜਸਪ੍ਰੀਤ ਕੌਰ ਦੀਆਂ ਪੰਜ ਰਚਨਾਵਾਂ
Posted on:- 26-03-2014
(1)
ਰੋਟੀ ਖਾ ਔਨੀਂ ਜਿੰਨੀ ਹਜ਼ਮ ਹੁੰਦੀ ਏ,
ਜੀਣ ਲਈ ਬੰਦਾ ਕਰੇ ਸੌਂ ਟੋਟਕੇ,
ਜ਼ਰੂਰੀ ਇੱਕ ਚੱਲਣੀ ਨਬਜ਼ ਹੁੰਦੀ ਏ !
ਸ਼ਾਇਰੀ ਸ਼ਾਇਰ ਦੇ ਖੂਨ 'ਚ ਜਜ਼ਬ ਹੁੰਦੀ ਏ,
ਕੀ ਲੈਣਾ ਬੇਤੁਕੀ ਤੁੱਕ ਲਿਖ ਕੇ,
ਲਿਖ ਜਿੱਦਾ ਫ਼ਨਕਾਰ ਦੀ ਗ਼ਜ਼ਲ ਹੁੰਦੀ ਏ !
ਅਖਬਾਰੀ ਪੰਨਿਆਂ ਤੇ ਨਿੱਤ ਉੱਡਦੀ ਖਬਰ ਹੁੰਦੀ ਏ,
ਬਣ ਜਾ ਖਬਰ ਪੱਕੀ ਤੂੰ ਕੁਝ ਕਰ ਕੇ,
ਨਹੀਂ ਰਹਿ ਜੂ ਜਿੱਦਾ ਮਿੱਟੀ ਦੀ ਕਬਰ ਹੁੰਦੀ ਏ !
ਨਾਪ ਤੋਲ ਕੇ ਬੋਲੇ ਜੋ ਓਹੋ ਅਕਲ ਹੁੰਦੀ ਏ,
ਜੋ ਬੋਲੇ ਬਿਨਾਂ ਅੱਗਾ ਪਿੱਛਾ ਦੇਖ ਕੇ,
ਓਹ ਬੇਅਕਲ ਦੀ ਉੱਤੋਂ ਸੋਹਣੀ ਸ਼ਕਲ ਹੁੰਦੀ ਏ !
ਪਰਦੇ ਪਿੱਛੇ ਛਿਪੀ ਗੱਲ ਅਸਲ ਹੁੰਦੀ ਏ,
ਦੇਖੇ ਅੰਦਰ ਕਿਸੇ ਦੇ ਕੌਣ ਬੜ ਕੇ,
ਬਾਹਰੋ ਕੀਤੀ ਨਾਟਕੀ ਨਕਲ ਹੁੰਦੀ ਏ !
ਪਾਣੀ ਮਿਲੀ ਜਾਵੇ ਤਾਂ ਇੱਕ ਫਸਲ ਹੁੰਦੀ ਏ,
ਦੇ ਸਕਦੇ ਆ ਕਿਸੇ ਦੀ ਲੋੜ ਨੂੰ ਜਾਣ ਕੇ,
ਬਿਨ ਦੇਖੇ ਦਿੱਤੀ ਦਵਾਈ ਨਾਲ ਵੀ ਕਤਲ ਹੁੰਦੀ ਏ !
ਲਾਲ ਲਾਲ਼ ਰੰਗ ਦੀ ਮਸਰ ਹੁੰਦੀ ਏ,
ਸਵਾਦ ਲੈ ਕੇ ਖਾਵੇ ਜੇ ਮੰਨ ਲਾ ਕੇ,
ਬਿਨਾਂ ਟੀਵੀ ਦੇਖੇ ਖਾਧੀ ਦੀ ਅਸਰ ਹੁੰਦੀ ਏ !
ਨਾਗਣੀ ਅੱਖ ਵਿੱਚ ਪਾਈ ਕਜਲ ਹੁੰਦੀ ਏ,
ਨਾਸ਼ ਹੋਗੇ ਨਾਸ਼ਵੰਤੀ ਅੱਖ ਦਾ ਰੂਪ ਦੇਖ ਕੇ,
ਨੈਣਾਂ ਦੀ ਖਾਧੀ ਸੱਟ ਵੀ ਗਜਬ ਹੁੰਦੀ ਏ !
(2)
ਪਿਆਰ ਕੀਤਾ ਸੱਜਣਾ ਨਾਲ ਦੂਰੋਂ ਦੂਰ ਰਹਿ ਗਿਆ,
ਸਾਨੂੰ ਛੱਡ ਕੇ ਤੂੰ ਦੱਸ ਕਿਹੜੀ ਹੂਰ ਲੈ ਗਿਆ,
ਇੱਕ ਤੈਨੂੰ ਛੱਡ ਹੋਰ ਲਈ ਸਾਹ ਚਲਦੇ ਨਹੀਂ,
ਸਾਡਾ ਪ੍ਰੇਮੀ ਵਰਕਾ ਚੂਰੋ ਚੂਰ ਹੋ ਗਿਆ,
ਪਿਆਰ ਕੀਤਾ ਸੱਜਣਾ ਨਾਲ ਦੂਰੋਂ ਦੂਰ ਰਹਿ ਗਿਆ !
ਤੈਨੂੰ ਜੋ ਫੱਬਦਾ ਨਹੀਂ ਸੀ ਮੂੰਹ ਤੇ ਨੂਰ ਰਹਿ ਗਿਆ,
ਤੇਰਾ ਨਈਂ ਤੇਰਾ ਨਈਂ ਓਹ ਘੂਰ ਘੂਰ ਕਹਿ ਗਿਆ,
ਦਿਲ ਦੇ ਦਰਵਾਜ਼ੇ ਹੁੰਦੀਆਂ ਤੇਰੀਆਂ ਉਡੀਕਾਂ ਨੇ,
ਸੋਹਣਾ ਮੁੜ ਕੇ ਨਾ ਆਇਆ ਅੰਬੀਆਂ ਨੂੰ ਬੂਰ ਪੈ ਗਿਆ,
ਪਿਆਰ ਕੀਤਾ ਸੱਜਣਾ ਨਾਲ ਦੂਰੋਂ ਦੂਰ ਰਹਿ ਗਿਆ !
ਵਲੈਤ ਜਾ ਕੇ ਤੂੰ ਦੱਸ ਕਿੱਥੋਂ ਦਾ ਹਜ਼ੂਰ ਹੋ ਗਿਆ,
ਬਿਨਾਂ ਗੱਲੋਂ ਕਿਹੜੀ ਗੱਲ ਦਾ ਗਰੂਰ ਹੋ ਗਿਆ,
ਤੇਰੇ ਅੱਗੇ ਪਿੱਛੇ ਲੱਗਣ ਚਲਦੀਆਂ ਹਵਾਵਾਂ ਨੇ,
ਓਪਰੀਆਂ ਵਿੱਚੇ ਸ਼ੌਕੀਨ ਉੱਡਣ ਦਾ ਜਰੂਰ ਹੋ ਗਿਆ,
ਪਿਆਰ ਕੀਤਾ ਸੱਜਣਾ ਨਾਲ ਦੂਰੋਂ ਦੂਰ ਰਹਿ ਗਿਆ !
ਤੇਰੀ ਝਲਕ ਪਾ ਕੇ ਮੂੰਹ ਤੇ ਊਦੋਂ ਸੀ ਸਰੂਰ ਹੋ ਗਿਆ,
ਸੁਣ ਤੂੰ ਦੂਰ ਤੁਰ ਜਾਣਾ ਤਦ ਇਹੀ ਸੀ ਕਰੂਰ ਹੋ ਗਿਆ,
ਦਿਲ ਵਿਚਲੀ ਗੱਲ ਨਿਕਲ ਭਾਵੇਂ ਸ਼ਰੇਆਮ ਹੋ ਗਈ,
ਐਡਾ ਢੋਲਾ ਜੱਸੀ ਤੋਂ ਕਿਹੜਾ ਸੀ ਕਸੂਰ ਹੋ ਗਿਆ,
ਪਿਆਰ ਕੀਤਾ ਸੱਜਣਾ ਨਾਲ ਦੂਰੋਂ ਦੂਰ ਰਹਿ ਗਿਆ !
(3)
ਜਿੰਨੀ ਨਿੱਕੀ ਔਨੀ ਤਿੱਖੀ
ਇੱਕ ਮਾਚਿਸ ਦੀ ਤੀਲੀ ਮੀਲਾਂ ਤੱਕ ਸਾੜ ਦਿੰਦੀ ਐ,
ਇੱਕ ਕੀਤੀ ਛੋਟੀ ਕੋਸ਼ਿਸ਼ ਵੀ ਅੰਬਰੀ ਚਾੜ ਦਿੰਦੀ ਐ,
ਦਰਿਆ 'ਚ ਪੈਂਦੀ ਕਣੀ ਲਿਆ ਹੜ੍ ਘਰ ਉਜਾੜ ਦਿੰਦੀ ਐ !
ਇੱਕ ਛੋਟੀ ਸੂਈ ਵੀ ਟੁੱਟਿਆ ਨੂੰ ਮੁੜ ਜੋੜ ਦਿੰਦੀ ਐ,
ਲੱਕੜ ਨਾਲ ਲੱਗ ਕੇ ਸਿਉਂਕ ਵੀ ਓਹਨੂੰ ਭੋਰ ਦਿੰਦੀ ਐ,
ਬੰਦਾ ਛੱਡ ਜਾਨਵਰ ਜਾਤ ਵੀ ਮਮਤਾ ਮੋਹ ਛੋੜ ਦਿੰਦੀ ਐ !
ਲੋਹੇ ਨੂੰ ਲੱਗਜੇ ਜੇ ਜੰਗ ਵੀ ਲੋਹਾ ਗਾਲ ਦਿੰਦੀ ਐ,
ਥੋੜੀ ਖਾਧੀ ਮਿਰਚ ਵੀ ਸੀਨੇ'ਚ ਜਲਣ ਉਠਾਲ ਦਿੰਦੀ ਐ,
ਭੋਰਾ ਤੇਜ਼ਾਬ ਵੀ ਬਰਫ਼ ਤੇ ਪੈ ਕੇ ਓਹਨੂੰ ਉਬਾਲ ਦਿੰਦੀ ਐ !
ਇੱਕ ਕਲੀ ਫੁੱਲ ਦੀ ਚੁਫੇਰੇ ਸੁਗੰਨਧ ਨੂੰ ਘੋਲ ਦਿੰਦੀ ਐ,
ਫਸੀ ਇੱਕ ਝੂਠੀ ਗੱਲ ਰਾਜ਼ ਸੌ਼ ਝੂਠਾ ਦੇ ਖੋਲ ਦਿੰਦੀ ਐ,
ਇੱਕ ਗੰਦੀ ਮੱਖੀ ਕੁਸੰਗਤ ਗੰਦਾ ਕਰ ਮਨ ਡੋਲ ਦਿੰਦੀ ਐ !
ਇੱਕ ਛੋਟੀ ਜਿਹੀ ਤਾਲੀ ਵੀ ਅੰਦਰੀ ਤਾੜ ਦਿੰਦੀ ਐ,
ਇੱਕ ਛੋਟੀ ਕੀੜੀ ਧਰਤੀ ਚੋਂ ਮਿੱਟੀ ਉਖਾੜ ਦਿੰਦੀ ਐ,
ਇੱਕ ਛੋਟੇ ਜਿਹੇ ਕਾਟੇ ਦੀ ਨੋਕ ਵੀ ਮਾਸ ਪਾੜ ਦਿੰਦੀ ਐ !
(4)
ਕੁਦਰਤ ਅਤੇ ਵਿਗਿਆਨ
ਜਦ ਵਰਸੇ ਕਹਿਰ ਕੁਦਰਤ ਦਾ,
ਵਿਗਿਆਨ ਉੱਥੋਂ ਭੱਜੇ ਨਾ ਲੱਭਦਾ,
ਰੰਗ ਬਹੁ ਜੀਵਨ ਛੋਟਾ ਕੀ ਦੇਖੂ,
ਕੀ ਕਰੂ ਫਜ਼ਿਕਸ ਕੈਮਿਸਟ ਦਾ !
ਮਹਾਨ ਕੁਦਰਤ ਫਿਰੇ ਸਮਝਦਾ,
ਚੰਦ, ਮੰਗਲ ਤੇ ਰਹਿੰਦਾ ਭੱਜਦਾ,
ਹੋਗੇ ਝੂਠੇ ਸਾਬਤ ਕੀਤੇ ਦਅਵੇ,
2012 ਸਾਲ ਦੁਨੀਆ ਖਤਮ ਦਾ !
ਹਾਵ ਭਾਵ ਵਾਗੂੰ ਮੌਸਮ ਬਦਲਦਾ,
ਝੱਟ ਪਾਣੀਓ ਬਣਾ ਬਰਫ਼ ਰੱਖਦਾ,
ਸਾਇੰਸ ਨੇ ਵੀ ਸੱਚ ਕੀ ਦਰਸਾਤਾ,
ਕਹੇ ਗਲੇਸ਼ੀਅਰ ਜਾਂਦਾ ਪਿਘਲਦਾ !
ਭੂਚਾਲ ਆਏ ਜਹਾਨ ਹੈ ਕੰਬਦਾ,
ਘਰ ਨੂੰ ਛੱਡ ਬਾਹਰ ਨੂੰ ਭੱਜਦਾ,
ਤਬਾਹ ਝਟਕੇ'ਚ ਸੁੱਖ ਸਹੂਲਤਾਂ,
ਕੀ ਬਰਾਬਰੀ ਪਸਾਰਾ ਰੱਬ ਦਾ !
(5)
ਚੁੱਪ
ਇੱਕ ਚੁੱਪ ਸੌ ਸੁੱਖ,
ਸਮੇਂ ਪੁਰਾਣੇ ਦੇ ਸਿਆਣੇ ਕਹਿ ਗੇ,
ਜੇ ਕੋਈ ਚੁੱਪ ਕਰੇ,
ਸਮਾਂ ਅੱਜ ਓਹੀ ਸਿਰ ਗਲੀ ਕਰੇ !
ਜੇ ਝੁਕ ਦਵੇ ਦੁੱਖ,
ਦੁਸ਼ਮਣ ਉਛਲ ਉਛਲ ਸਿਰ ਚੜੇ,
ਸਹੇ ਜੇ ਚੁੱਕੀ ਅੱਤ,
ਔਨਾ ਈ ਭੌਂਕ ਥੁੱਕ ਥੁੱਕ ਮੂੰਹ ਭਰੇ !
ਜਚੀ ਜੇ ਸਾਧੂ ਮੁੱਖ,
ਬੇਪਰਵਾਹ ਨੇ ਸੁਣ ਸੁਣ ਚਲੇ ਗਏ,
ਜੀਭ ਥੱਕੀ ਮਾਰ ਝੱਖ,
ਗੂੰਗੀ ਬਣ ਨਿਸ਼ਚੇ ਕਰ ਜੀਤ ਕਰੇ !
ਵਡਭਾਗੀ ਓਹੋ ਕੁੱਖ,
ਜਿਸ ਏਹੇ ਅਨੋਖੇ ਜਨ ਸੂਰੇ ਜਣੇ,
ਚੋਟ ਖਾਕੇ ਚੁੱਪ ਵੱਟ,
ਸਿੱਖ ਕਿਵੇਂ ਕੁੱਤਾ ਭੌਂਕ ਸਹਿਣ ਕਰੇ !