Thu, 21 November 2024
Your Visitor Number :-   7254048
SuhisaverSuhisaver Suhisaver

ਪੀਲਾ ਫੁੱਲ ਕਹਿੰਦਾ –ਜਸਪ੍ਰੀਤ ਕੌਰ

Posted on:- 13-03-2014




ਮੈਂ ਟਾਹਣੀ ਤੇ ਲੱਗਿਆ ਫੁੱਲ ਆਂ,
ਕਿੰਝ ਦੱਸਾਂ ਮੇਰਾ ਕੀ ਮੁੱਲ ਆ,
ਲੋਕੀ ਤੋੜ ਨਿੱਤ ਬੁੱਕੇ ਵੇਚਦੇ,
ਖੁਸ਼ੀ ਮੌਂਕੇ ਦਿੰਦੇ ਮੁਰਝਾਇਆ ਇੱਕ ਫੁੱਲ ਆ !
 
ਰੰਗ ਪੀਲਾ ਪੀਲੀਆਂ ਲਿਸ਼ਕੋਰਾਂ ਮਾਰਾਂ,
ਸੂਰਜ ਦੀ ਲਿਸ਼ਕੋ ਨੂੰ ਦਿਨੇ ਦਿਖਾਵਾਂ ਤਾਰਾ,
ਮੈਨੂੰ ਲੋਕੀਂ ਰੋਜ਼ ਦੇਖ ਕੇ ਲੰਘਦੇ,
ਹੁਸਨ ਦੇ ਨਾਲ ਭਰਿਆ ਇੱਕ ਫੁੱਲ ਆ !
 
ਮੈਂ ਆਪਣੀ ਖੁਸ਼ਬੋਂ ਨੂੰ ਕੋਹਾਂ ਤੱਕ ਮਾਰਾ,
ਮੂੰਹੋਂ ਹਰ ਕਹੇ ਪੀਲਾ ਗੁੱਛਾ ਲੱਗੇ ਕਿੰਨਾਂ ਪਿਆਰਾ,
ਰੰਗ ਖੁਸ਼ਬੋਂ ਬਖੇਰਦਾ ਮੈਂ ਆਸੇ ਪਾਸੇ,
ਤਜ਼ੋਰੀ ਸੁਗੰਧ ਦੀ ਲੁਕਾਈ ਬੈਠਾ ਮੈਂ ਇੱਕ ਫੁੱਲ ਆ !
 
ਸਾਡੀ ਸਦੀਆਂ ਤੋਂ ਚਲੀ ਆਉਂਦੀ ਕੁੱਲ ਆ,
ਦੇਖ ਬਲਬ ਪੀਲਾ ਸੱਠ ਵਾਟ ਦਾ ਹੁੰਦਾ ਗੁੱਲ ਆ,
ਮੇਰੀ ਰੀਸ ਨਾ ਕਰ ਸਕੇ ਕੋਈ ਇੱਥੇ,
ਮੇਰਾ ਬਾਪੂ ਵਧੀਆ ਪਨੀਰੀ ਦਾ ਇੱਕ ਫੁੱਲ ਆ !

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ