ਜਸਪ੍ਰੀਤ ਕੌਰ ਦੀਆਂ ਦੋ ਰਚਨਾਵਾਂ
Posted on:- 02-03-2014
(1)
ਏਹ ਦੁਨੀਆਂ ਏ ਬੜੀ ਖੁਦਗਰਜ਼,
ਜ਼ਾਲਮ ਤੇ ਬੜੀ ਬੇਦਰਦ,
ਏਹ ਜ਼ਮਾਨਾ ਏ ਬੜਾ ਖਰਾਬ,
ਲੈ ਅਨਜਾਣ ਤੋਂ ਖਾਈਏ ਨਾ ਜਨਾਬ ,
ਭਰੋਸਾ ਅੱਖ ਬੰਦ ਕਰਕੇ ਨਾ ਕਰੀਏ,
ਆਪਣੇ ਨੂੰ ਆਪਣਾ ਨਾਹੀ ਕਹੀਏ,
ਭਰੋਸਾ ਤੋੜਨ ਨੂੰ ਪਲ ਨਹੀਂ ਲਾਉਂਦੇ,
ਪਿੱਛੇ ਪਿਸਤੌਲ ਅੱਗੇ ਫੁੱਲ ਨੇ ਦਿਖਾਉਂਦੇ,
ਵੱਧਦਾ ਫੁੱਲਦਾ ਦੇਖ ਲੋਕੀ ਨੇ ਸੜਦੇ,
ਅਗਲੇ ਪਿਛਲੇ ਖੋਲਦੇ ਨੇ ਪਰਦੇ,
ਵੱਧਦਾ ਰੁੱਖ ਜੜੋਂ ਉਖਾੜ ਦਿੰਦੇ,
ਬੇਕਸੂਰ ਕਿਸੇ ਦਾ ਪੁੱਤ ਮਾਰ ਦਿੰਦੇ,
ਨਾਹੀਂ ਆਢੀਂ ਨਾਹੀਂ ਗੁਆਢੀਂ ਆਪਣਾ,
ਭੇਦ ਖੋਲ ਦਿੰਦਾ ਆਖਰ ਆਪਣਾ,
ਨਾ ਸੋਚੋ ਕਿਸੇ ਦਾ ਹਰ ਆਪਾ ਹੀ ਬਚਾਵੇ,
ਆਖਰ ਘਰ ਦਾ ਭੇਤੀ ਲੰਕਾ ਢਾਵੇ !
(2)
ਰਾਤ ਦਾ ਹਨੇਰਾ ,
ਕਹਿੰਦਾ ਸੋਚ ਤੂੰ ਗਹਿਰਾ,
ਹੁਣ ਤੱਕ ਤੂੰ ਕਿੱਥੇ ਸੀ,
ਚਾਨਣ ਤਾਂ ਲੁਕਿਆ ਪਿੱਠ ਪਿੱਛੇ ਸੀ,
ਅੱਖਾਂ ਅੰਧੀਆਂ ਕਿਵੇਂ ਹੋਈਆ,
ਪਤਾ ਮੇਰੇ ਵਿੱਚ ਬਹਿ ਕੇ ਰੋਈਆ,
ਇਹਨਾਂ ਨੂੰ ਪੂੰਜਣਾ ਕੀਹਨੇ ਸੀ,
ਓਹ ਵੀ ਤਾਂ ਹਨੇਰੇ ਵਿੱਚ ਸੀ,
ਹੁਣ ਜ਼ਿੱਦ ਬੁਰੀ ਤੂੰ ਛੱਡ ਦੇ,
ਅਰਮਾਨ ਦਿਲ ਦੇ ਦਫ਼ਨ ਤੂੰ ਕਰਦੇ,
ਮੰਜ਼ਿਲ ਤੂੰ ਮਿੱਥੀ ਓ ਨਹੀਂ ਸੀ,
ਮੰਜ਼ਿਲ ਤੱਕ ਪਹੁੰਚਣਾ ਕਿਵੇ ਸੀ,
ਕਿਵੇਂ ਢਾਹਾਂ ਖਿਆਲਾਂ ਦੇ ਪਰਬਤ,
ਸਮਝਾਵਾਂ ਕਰੂ ਪਾਗਲ ਆਹ ਹਰਕਤ,
ਰਾਤ ਯਾਦਾਂ ਦੀ ਮੁੱਕਦੀ ਓ ਨਹੀਂ ਸੀ,
ਦਿਨ ਰੌਸ਼ਨੀ ਦਾ ਚੜਿਆ ਈ ਨਹੀਂ ਸੀ !