ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
Posted on:- 22-02-2014
(1)
ਕਾਮਯਾਬੀ ਦੇ ਰਾਹ ਵਿੱਚ ਰੋੜੇ,
ਕਿਸੇ ਲਈ ਵੱਧ ਕਿਸੇ ਲਈ ਥੋੜੇ,
ਕਿਸੇ ਨੂੰ ਗਰੀਬੀ ਦੇ ਦੁੱਖ ਕੌੜੇ,
ਫ਼ੀਸਾਂ ਭਰਨ ਲਈ ਪੈਸੇ ਥੋੜੇ,
ਮਿਹਨਤੀ ਬੱਚੇ ਘਰਾਂ ਨੂੰ ਮੋੜੇ,
ਮਾਇਆ ਬਿਨ ਬੰਦੇ ਨੂੰ ਕੀ ਔੜੇ,
ਕਈ ਹੰਕਾਰੇ ਨੋਟਾਂ ਕਰਕੇ ਚੌੜੇ,
ਫਲ ਮਿਹਨਤ ਦੇ ਮਿਲਨੇ ਕੀ ਫੋੜੇ,
ਰਿਸ਼ਵਤਖੋਰਾਂ ਬੰਨ਼ ਸਾਰੇ ਨੇ ਤੋੜੇ,
ਪੈਸਾ ਵੱਟੇ ਪੇਸ਼ਾ ਦੇਣ ਨੇ ਦੌੜੇ,
ਦੇਖ ਚੜੱਦੀ ਜਲਦੇ ਲੋਕ ਬੇਲੋੜੇ,
ਢਾਹੁਣ ਲਈ ਤੰਤਰ ਵੱਲ ਭਗੌੜੇ,
ਚਾਹੁਣ ਪੈਣ ਹਾਰ ਬਣੇ ਹੋਣ ਜੋੜੇ,
ਮਿੱਟੀ ਏਹੋ ਖਾਣ ਝੜੀ ਦੁਸ਼ਟਾਂ ਜੋੜੇ,
ਓ ਬਥੇਰੇ ਬਣਗੇ ਕੱਖ ਤੋਂ ਕਰੋੜੇ,
ਜੀਦਾ ਸਿਰ ਰਹੇ ਮਾਲਕ ਦੇ ਜੋੜੇ,
ਕਾਮਯਾਬੀ ਦੇ ਰਾਹ ਵਿੱਚ ਰੋੜੇ,
ਕਿਸੇ ਲਈ ਵੱਧ ਕਿਸੇ ਲਈ ਥੋੜੇ!
(2)
ਤੈਨੂੰ ਮਿੱਟੀ'ਚ ਦੱਬੇ ਸੋਨੇ ਵਾਗੂੰ ਰੱਖਾ ਸਾਂਭ ਸਾਂਭ ਕੇ,
ਖਬਰ ਲੱਗੇ ਨਾ ਕਿਸੇ ਨੂੰ ਰੱਖਾ ਸੀਨੇ ਲਾ ਲਾ ਕੇ,
ਸਾਡੇ ਲਈ ਤੂੰ ਓਹੋ ਗਹਿਣਾ ਜੀਦਾ ਕੋਈ ਮੁੱਲ ਨੀ,
ਚਿੱਤ ਕਰੇ ਮੈਂ ਹੰਢਾਦਾ ਗਲ ਪਾ ਪਾ ਕੇ,
ਤੈਨੂੰ ਮਿੱਟੀ ਚ ਦੱਬੇ ਸੋਨੇ ਵਾਗੂੰ ਰੱਖਾ ਸਾਂਭ ਸਾਂਭ ਕੇ !
ਵੇ ਮੈਂ ਜ਼ਿੰਦਗੀ ਲੰਘਾ ਦੂੰ ਤੈਥੋਂ ਵਾਰ ਵਾਰ ਕੇ,
ਕਦੇ ਆ ਕੇ ਸਾਹਮਣੇ ਬੈਠੀ ਦੋ ਤੋਂ ਚਾਰ ਨੈਣ ਕਰਦੀ,
ਇੱਕ ਟਕ ਦੇਖੀ ਜਾਊਂ ਅੱਖਾਂ' ਚ ਅੱਖਾਂ ਪਾ ਪਾ ਕੇ,
ਤੈਨੂੰ ਮਿੱਟੀ ਚ ਦੱਬੇ ਸੋਨੇ ਵਾਗੂੰ ਰੱਖਾ ਸਾਂਭ ਸਾਂਭ ਕੇ !
ਹੱਥਾਂ ਤੇ ਮਹਿੰਦੀ ਲਵਾਵਾਂ ਤੇਰਾ ਨਾਂ ਸਜਾ ਸਜਾ ਕੇ,
ਮੁੰਦੀ ਦੇਜਾ ਵੇ ਲਖਾ ਕੇ ਤੂੰ ਆਪਣੇ ਨਾਮ ਦੀ,
ਵੇ ਬਣਜਾ ਚੀਚੀ ਦਾ ਛੱਲਾ ਰੱਖਾ ਪਾ ਪਾ ਕੇ,
ਤੈਨੂੰ ਮਿੱਟੀ ਚ ਦੱਬੇ ਸੋਨੇ ਵਾਗੂੰ ਰੱਖਾ ਸਾਂਭ ਸਾਂਭ ਕੇ !
ਕੱਚ ਵਾਗੂੰ ਦਿਲ ਨਾ ਤੋੜੀ ਨਾਂਹ ਨਾਂਹ ਕਹਿ ਕੇ,
ਦਿਲ ਕੇਰਾਂ ਟੁੱਟ ਕੇ ਮੁੜ ਕਦੇ ਜੁੜਦੇ ਨਹੀਂ,
ਕੁਹਾੜਾ ਮਾਰੀ ਨਾ ਪੈਰੀਂ ਮਾਲਕ ਦਿਲ ਦਾ ਕਹਾ ਕਹਾ ਕੇ,
ਤੈਨੂੰ ਮਿੱਟੀ ਚ ਦੱਬੇ ਸੋਨੇ ਵਾਗੂੰ ਰੱਖਾ ਸਾਂਭ ਸਾਂਭ ਕੇ !
(3)
ਓ ਬਾਬਾ ਦਗਾਬਾਜ਼ ਲੋਕਾਂ ਤੋਂ ਬਚਾਈਂ,
ਸੰਯੋਗ ਸੱਚੇ ਸੱਜਣਾ ਸੰਗ ਹੀ ਮਿਲਾਈ,
ਏਹੇ ਬੰਬ ਵਿਸਫੋਟ ਤੋਂ ਵੀ ਵੱਡੇ ਵਿਸਫੋਟ,
ਮੇਰੇ ਜਜ਼ਬਾਤਾਂ ਦਾ ਪਟਾਕਾ ਨਾ ਵਜਾਈ,
ਓ ਬਾਬਾ ਦਗਾਬਾਜ਼ ਲੋਕਾਂ ਤੋਂ ਬਚਾਈ !
ਸਭ ਚੋਂ ਆਪਣਾ ਈ ਚਿਹਰਾ ਤੂੰ ਦਿਖਾਈ,
ਕਿਸੇ ਦੇ ਹੱਥੋਂ ਨਾ ਯਾਰ ਮਾਰ ਕਰਵਾਈ
ਬੱਸ ਤੇਰੀ ਓ ਓਟ ਨਾ ਦਿਖਾਈ ਕਦੇ ਕੋਟ,
ਕਿਸੇ ਦੀ ਪਿੱਠ ਪਿੱਛੇ ਵਾਰ ਨਾ ਕਰਵਾਈ,
ਓ ਬਾਬਾ ਦਗਾਬਾਜ਼ ਲੋਕਾਂ ਤੋਂ ਬਚਾਈ !
ਬਾਹਰੋਂ ਅੰਦਰੋਂ ਤੂੰ ਇੱਕੋ ਜਿਹਾ ਬਣਾਈ,
ਏਹੇ ਨਾਟਕੀ ਨੇ ਬੜੇ ਲੋਕਾਂ ਤੋਂ ਬਚਾਈ,
ਕਿਸੇ ਨੂੰ ਨਾਹੀ ਦਵਾ ਚੋਂਟ ਤੇ ਨਾ ਰੱਖਾਂ ਖੋਟ,
ਹੋਰਾਂ ਦੀ ਗੱਲਾਂ ਵਿੱਚ ਨਾ ਕਦੇ ਤੂੰ ਲਿਆਈ,
ਓ ਬਾਬਾ ਦਗਾਬਾਜ਼ ਲੋਕਾਂ ਤੋਂ ਬਚਾਈ !
ਰੱਬਾ ਮਾੜਾ ਬੋਲ ਨਾ ਮੂੰਹੋਂ ਕਦੇ ਕਢਾਈ,
ਹਮੇਸ਼ਾ ਸੱਚੋਂ ਸੱਚ ਹੀ ਤੂੰ ਮੂੰਹੋਂ ਅਖਵਾਈ,
ਨਾ ਹੀ ਰੱਖੀ ਛੋਟ ਪਿਲਾਦੇ ਜੱਸ ਨੂੰ ਤੂੰ ਘੋਟ,
ਪਿਆਲਾ ਪਿਆਰ ਦਾ ਪਿਆਰ ਹੀ ਕਰਵਾਈ
ਓ ਬਾਬਾ ਦਗਾਬਾਜ਼ ਲੋਕਾਂ ਤੋਂ ਬਚਾਈ !