Thu, 21 November 2024
Your Visitor Number :-   7255359
SuhisaverSuhisaver Suhisaver

ਕੀ ਪੰਜਾਬ ਲਈ ਵਾਕਿਆ ਹੀ ਖ਼ਤਰਨਾਕ ਹੈ ਪ੍ਰਵਾਸੀ ਮਜ਼ਦੂਰਾਂ ਦੀ ਆਮਦ? - ਸ਼ਿਵ ਇੰਦਰ ਸਿੰਘ

Posted on:- 24-03-2012

suhisaver

ਇਹ ਲੇਖ ਜਦੋਂ 2005 - 6 ਵਿੱਚ `ਪੰਜਾਬੀ ਟ੍ਰਿਬਿਊਨ`, `ਦੇਸ਼ ਸੇਵਕ` ਅਤੇ `ਨਵਾਂ ਜ਼ਮਾਨਾ ` `ਚ ਛਪਿਆ ਤਾਂ ਬਹੁਤ ਸਾਰੇ ਗਰਮ ਖਿਆਲੀ ਗੁੱਟਾਂ ਵੱਲੋਂ ਸਾਡਾ ਵਿਰੋਧ ਕੀਤਾ ਗਿਆ ਕੁਝ ਨੇ ਸਾੰਨੂ ਪੰਜਾਬ ਤੇ ਪੰਥ ਵਿਰੋਧੀ ਵੀ ਗਰਦਾਨਿਆ | ਇੱਥੇ ਅਸੀਂ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਕੋਈ ਬਵਾਲ ਖੜ੍ਹਾ ਕਰਨਾ ਸਾਡਾ ਉਦੇਸ਼ ਨਹੀਂ ਹੈ ਪਰ ਕਿਸੇ ਵੀ ਮੁੱਦੇ ਬਾਰੇ ਖੁੱਲ੍ਹੀ ਵਿਚਾਰ- ਚਰਚਾ ਜਾਂ ਚਿੰਤਨ ਤੇ ਸੰਵਾਦ ਦੇ ਅਸੀਂ ਸਦਾ ਮੁਦੱਈ ਰਹੇ ਹਾਂ ਇਹੀ ਸੋਚ ਨਾਲ ਹਥਲੇ ਲੇਖ ਨੂੰ `ਸੂਹੀ ਸਵੇਰ ` ਵਿੱਚ ਦੁਬਾਰਾ ਛਾਪ ਰਹੇ ਹਾਂ । ( ਲੇਖਕ)


ਆਪਣੇ-ਆਪ ਨੂੰ ਪੰਜਾਬੀਅਤ ਦੇ ਅਲੰਬਰਦਾਰ ਕਹਾਉਣ ਵਾਲਿਆਂ ਦੇ ਮੂੰਹੋਂ ਕਾਫ਼ੀ ਸਮੇਂ ਤੋਂ ਅਸੀਂ ਇਹ ਗੱਲ ਆਮ ਹੀ ਸੁਣਦੇ ਆ ਰਹੇ ਆਂ ਕਿ ਪੰਜਾਬ ਵਿੱਚ ਬਾਹਰੀ ਸੂਬਿਆਂ, ਖ਼ਾਸ ਕਰ ਬਿਹਾਰ ਤੇ ਯੂ.ਪੀ ਤੋਂ ਰੋਜ਼ੀ-ਰੋਟੀ ਲਈ ਆਉਣ ਵਾਲੇ ਮਜ਼ਦੂਰ ਪੰਜਾਬੀ ਸੱਭਿਆਚਾਰ ਲਈ ਖ਼ਤਰਾ ਹਨ। ਇਸ ਤੋਂ ਬਿਨਾਂ ਇਹਨਾਂ ਪ੍ਰਵਾਸੀ ਮਜ਼ਦੂਰਾਂ ’ਤੇ ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਹ ਪੰਜਾਬੀ ਭਾਸ਼ਾ ਲਈ ਵੀ ਖ਼ਤਰਾ ਸਾਬਤ ਹੋ ਰਹੇ ਹਨ। ਇਕ ਹੋਰ ਸੰਗੀਨ ਦੋਸ਼ ਇਹ ਲਗਾਇਆ ਜਾ ਰਿਹਾ ਹੈ ਕਿ ਪ੍ਰਵਾਸੀ ਲੁੱਟਾਂ-ਖੋਹਾਂ ਕਰ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਪੰਜਾਬੀਅਤ ਦੇ ਅਲੰਬਰਦਾਰਾਂ ਦਾ ਕਹਿਣਾ ਹੈ ਕਿ ਇਹਨਾਂ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਆਮਦ ’ਤੇ ਰੋਕ ਲਗਾਉਣੀ ਚਾਹੀਦੀ ਹੈ। ਇੰਝ ਕਰਨ ਨਾਲ ਹੀ ਪੰਜਾਬ ਬਚ ਸਕਦਾ ਹੈ। ਆਓ, ਅਸੀਂ ਇਹਨਾਂ ਦਾਅਵਿਆਂ ਦੀ ਨਿਰਪੱਖਤਾ-ਪੂਰਨ ਪਰਖ-ਪੜਚੋਲ ਕਰੀਏ।



 ਜੇਕਰ ਵਿਵੇਕਸ਼ੀਲ ਨਜ਼ਰੀਏ ਤੋਂ ਝਾਤ ਮਾਰੀਏ ਤਾਂ ਅਸੀਂ ਵੇਖਦੇ ਹਾਂ ਕਿ ਪੰਜਾਬ ਵਿੱਚ ਆਰੀਅਨ, ਈਰਾਨੀ, ਦੁਹਾਨੀ, ਟੱਕ, ਮੁੰਡਾ, ਮੁਗਲ ਆਦਿ ਅਨੇਕਾਂ ਜਾਤੀਆਂ ਵਾਲੇ ਵੀ ਲੁੱਟ-ਖਸੁੱਟ ਤੇ ਰਾਜ ਕਰਨ ਦੇ ਮਨਸ਼ੇ ਨਾਲ ਆਏ ਸਨ। ਉਨਾਂ ਇਥੋਂ ਦੀਆਂ ਔਰਤਾਂ ਨਾਲ ਵਿਆਹ ਕਰਵਾ ਕੇ ਇਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਇਨਾਂ ਜਾਤੀਆਂ ਨੇ ਅਨੇਕਾਂ ਸੱਭਿਆਚਾਰਕ ਤੇ ਭਾਸ਼ਾਈ ਗੁਣ ਤੇ ਹੋਰ ਵੀ ਬਹੁਤ ਕੁਝ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਦਿੱਤਾ ਮਿਸਾਲ ਵਜੋਂ ਪੰਜਾਬੀ ਨੂੰ ਇੱਕ ਸ਼ਾਨਾ-ਮੱਤਾ ਵਿਰਸਾ ਮਿਲਿਆ। ਨਵੀਂ ਭਾਸ਼ਾ ਉਰਦੂ ਦਾ ਜਨਮ ਏਥੇ ਹੀ ਹੋਇਆ। ਸਾਡੀ ਗੁਰਮੁਖੀ ਦੇ ਕਈ ਅੱਖਰ ਵੀ ਹੋਰ ਕਬੀਲਿਆਂ ਵੱਲੋਂ ਬੋਲੀਆਂ ਜਾਂਦੀਆਂ ਜ਼ੁਬਾਨਾਂ ਵਿੱਚੋਂ ਹੀ ਆਏ ਹਨ। ਉਦਾਹਰਨ ਵਜੋਂ ਗੁਰਮੁਖੀ ਦਾ ‘ੜ’ ਅੱਖਰ ਦ੍ਰਾਵਿੜ ਕਬੀਲੇ ਦਾ ਹੈ ਤੇ ‘ਮ’ ਮੁੰਡਾ ਜਾਤੀ ਵਿੱਚੋਂ ਆਇਆ ਹੈ। ਇਸ ਤੋਂ ਬਿਨਾਂ ਹੋਰ ਜਾਤੀਆਂ ਤੇ ਭਾਸ਼ਾਵਾ ਦੇ ਅਨੇਕ ਸ਼ਬਦ ਹਨ ਜੋ ਪੰਜਾਬੀ ਭਾਸ਼ਾ ਦੇ ਆਪਣੇ ਹੀ ਲੱਗਦੇ ਹਨ ਜਿਵੇਂ ਚਾਕੂ, ਛੁਰੀ, ਮੇਜ਼, ਕੁਰਸੀ, ਕਮਰਾ, ਛਿੱਤਰ, ਸਕੂਲ, ਸਟੇਸ਼ਨ, ਵਗੈਰਾ-ਵਗੈਰਾ ਅਸਲ ’ਚ ਪੰਜਾਬੀ ਜ਼ੁਬਾਨ ’ਚ ਬੋਲੇ ਜਾਂਦੇ 80 ਫੀਸਦੀ ਤੋਂ ਵੱਧ ਸ਼ਬਦ ਗੈਰ-ਪੰਜਾਬੀ ਹਨ। ਇਹ ਸਭ ਹੋਣ ਦੇ ਬਾਵਜੂਦ ਨਾ ਤਾਂ ਪੰਜਾਬੀ ਭਾਸ਼ਾ ਨੂੰ ਕੋਈ ਨੁਕਸਾਨ ਹੋਇਆ ਹੈ, ਨਾ ਪੰਜਾਬੀ ਸੱਭਿਆਚਾਰ ਨੂੰ ਤੇ ਨਾ ਪੰਜਾਬ ਨੂੰ। ਜਦੋਂ ਵਿਦੇਸ਼ੀਆਂ ਤੋਂ ਪੰਜਾਬੀ ਸੱਭਿਆਚਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਤਾਂ ਫੇਰ ਆਪਣੇ ਹੀ ਦੇਸ਼ ਦੇ ਬਿਹਾਰੀ ਪੰਜਾਬੀ ਸੱਭਿਆਚਾਰ ਨੂੰ ਕਿਵੇਂ ਨੁਕਸਾਨ ਪਹੰਚਾਉਣਗੇ? ਹਾਂ, ਇਹ ਗੱਲ ਜ਼ਰੂਰ ਹੈ ਕਿ ਕੁਝ ਤਬਦੀਲੀ ਅਵੱਸ਼ ਆਵੇਗੀ, ਜੋ ਕੁਦਰਤ ਦਾ ਨੇਮ ਹੈ। ਆਪਣੇ ਆਪ ਨੂੰ ਪੰਜਾਬੀਅਤ ਦੇ ਮੁਦਈ ਕਹਾਉਣ ਵਾਲੇ ਕੁਝ ਤਲਖ ਹਕੀਕਤਾਂ ਨੂੰ ਤਾਂ ਭੁੱਲ ਹੀ ਰਹੇ ਹਨ ਜਾਂ ਫੇਰ ਜਾਣ-ਬੁੱਝ ਕੇ ਪਾਸਾ ਵੱਟ ਰਹੇ ਹਨ।

ਪਹਿਲੀ ਹਕੀਕਤ ਇਹ ਹੈ ਕਿ ਵਿਅਕਤੀ ’ਤੇ ਸਭ ਤੋਂ ਵੱਧ ਪ੍ਰਭਾਵ ਉਸਦੇ ਆਲੇ-ਦੁਆਲੇ ਦਾ ਪੈਂਦਾ ਹੈ ਜਿਸ ’ਚ ਉਹ ਵਿਚਰਦਾ ਹੈ। ਠੀਕ ਇਸੇ ਤਰਾਂ ਦਾ ਪ੍ਰਭਾਵ ਬਿਹਾਰੀਆਂ ’ਤੇ ਪੈਣਾ ਵੀ ਲਾਜ਼ਮੀ ਹੈ। ਪੰਜਾਬ ’ਚ ਆਉਣ ਵਾਲੇ ਪ੍ਰਵਾਸੀ ਮਜ਼ਦੂਰ ਪੰਜਾਬੀ ਸੱਭਿਆਚਾਰ ਤੇ ਭਾਸ਼ਾ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ। ਇਹ ਬਿਲਕੁਲ ਉਸੇ ਤਰਾਂ ਹੈ, ਜਿਵੇਂ ਪੰਜਾਬ ’ਚੋਂ ਜਾ ਕੇ ਬਾਹਰਲੇ ਮੁਲਕਾਂ ’ਚ ਵਸੇ ਪੰਜਾਬੀ ਉਥੋਂ ਦੀ ਰਹਿਣੀ-ਬਹਿਣੀ ਤੋਂ ਪ੍ਰਭਾਵਤ ਹੋਣ ਤੋਂ ਨਹੀਂ ਰਹਿ ਸਕੇ। ਉਨਾਂ ਦੇ ਬੱਚੇ ਬਿਲਕੁਲ ਅੰਗਰੇਜ਼ ਬਣ ਗਏ ਹਨ। ਪੱਛਮੀ ਦੇਸ਼ਾਂ ਵਿਚ ਵਾਲਾ ਪੰਜਾਬੀ ਸਾਹਿਤ ਵੀ ਉਨਾਂ ਦੇਸ਼ਾਂ ਦੇ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਹੈ ਨਾ ਕਿ ਪੰਜਾਬ ਦੇ ਪਿੰਡਾ ਦੀ। ਇਸੇ ਤਰਾਂ ਉਨਾਂ ਦੇਸ਼ਾਂ ਦਾ ਪੰਜਾਬੀ ਸਾਹਿਤ ਉਨਾਂ ਦਾ ਹੀ ਵੱਜੇਗਾ ਜਿੱਥੇ ਇਹ ਲਿਖਿਆ ਗਿਆ ਹੈ ਨਾ ਕਿ ਪੰਜਾਬ ਦਾ।
                             
ਇੱਥੇ ਇੱਕ ਗੱਲ ਹੋਰ ਦਿਲਚਸਪੀ ਵਾਲੀ ਹੈ ਕਿ ਅੰਗਰੇਜ਼ੀ ਦੇ ਜ਼ਿਆਦਾਤਰ ਲੇਖਕਾਂ ਨੇ ਆਪਣੀਆਂ ਕਿਰਤਾਂ ’ਚ ਆਪਣੇ ਦੇਸ਼ ਤੋਂ ਬਾਹਰਲੀਆਂ ਥਾਵਾਂ ਦਾ ਜ਼ਿਕਰ ਕੀਤਾ ਹੈ ਜਾਂ ਆਪਣੇ ਦੇਸ਼ਾਂ ਤੋਂ ਬਾਹਰਲੇ ਦੇਸ਼ਾਂ ਦਾ ਸੱਭਿਆਚਾਰ ਦਰਸਾਇਆ ਹੈ, ਜਦਕਿ ਪ੍ਰਵਾਸੀ ਪੰਜਾਬੀ ਲੇਖਕਾਂ ਨੇ ਆਪਣੀਆਂ ਕਿਰਤਾਂ ’ਚ ਆਮ ਕਰਕੇ ਉਸੇ ਹੀ ਦੇਸ਼ ਦੇ ਸੱਭਿਆਚਾਰ ਨੂੰ ਦਰਸਾਇਆ ਹੈ ਜਿੱਥੋਂ ਦੇ ਉਹ ਵਸਨੀਕ ਹਨ।

ਇੱਕ ਦੂਸਰੀ ਵੱਡੀ ਤਲਖ ਹਕੀਕਤ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਕੋਈ ਵੀ ਕੌਮ ਕਿਸੇ ਦੂਸਰੀ ਕੌਮ ’ਤੇ ਤਾਂ ਆਪਣਾ ਪ੍ਰਭਾਵ ਪਾ ਸਕਦੀ ਹੈ (ਜਾਂ ਗੁਲਾਮ ਬਣ ਸਕਦੀ ਹੈ) ਜੇ ਉਸ ਕੋਲ ਤਕੜੀ ਆਰਥਿਕਤਾ (ਇਕਨਾਮਿਕ ਪਾਵਰ) ਹੋਵੇ। ਇਸ ਦੀਆਂ ਦੋ ਆਮ ਹੀ ਮਿਸਾਲਾਂ ਸਾਡੇ ਸਨਮੁਖ ਹਨ। ਪਹਿਲੀ ਇਹ ਕਿ ਜੇ ਅੰਗਰੇਜ਼ਾਂ ਨੇ ਪੂਰੀ ਦੁਨੀਆ ’ਤੇ ਰਾਜ ਕੀਤਾ ਇਸ ਕਾਰਨ ਨਹੀਂ ਕਿ ਉਹ ਦੁਨੀਆ ਦੀ ਸਭ ਤੋਂ ਆਹਲਾ ਕੌਮ ਹੈ ਸਗੋਂ ਉਹ ਜਿਹੜੇ ਵੀ ਮੁਲਕ ਗਏ ਉਥੇ ਆਪਣੀ ਮਜ਼ਬੂਤ ਆਰਥਿਕਤਾ ਲੈ ਕੇ ਗਏ ਜਦਕਿ ਭਾਰਤ ਤੋ ਗਏ ਵਿਦੇਸ਼ਾਂ ’ਚ ਗਏ ਭਾਰਤੀ ਅਜਿਹਾ ਨਹੀਂ ਕਰ ਸਕੇ ਕਿਉਕਿ ਉਹ ਮਜ਼ਬੂਤ ਆਰਥਿਕਤਾ ਨਹੀਂ ਬਲਕਿ ਉਹ ਕਿਰਤੀ ਜਮਾਤ ਦੇ ਰੂਪ ’ਚ ਉਥੇ ਗਏ ਸਨ ਰੋਜ਼ੀ-ਰੋਟੀ ਲਈ। ਇਸ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਰੋਟੀ ਲਈ ਪੰਜਾਬ ਆਏ ਇਹ ਮਜ਼ਦੂਰ ਪੰਜਾਬ ਦੇ ਸੱਭਿਆਚਾਰ ਦਾ ਭਲਾ ਕੀ ਵਿਗਾੜਨਗੇ?

ਸਮਾਂ ਪਾ ਕੇ ਇਹ ਵੀ ਪੰਜਾਬੀ ਸੱਭਿਆਚਾਰ ਦੇ ਰੰਗ ’ਚ ਰੰਗੇ ਜਾਣਗੇ। ਏਥੇ ਮੈਂ ਇਕ ਉਦਾਹਰਨ ਆਪਣੇ ਪਿੰਡ ਦੇ ਬਿਹਾਰੀ ਮਜ਼ਦੂਰ ਦੀ ਦਿੰਦਾ ਹਾਂ। ਸਾਡੇ ਪਿੰਡ ਦਾ ਇਕ ‘ਭਈਆ’ ਰਾਮ ਲਾਲ ਜਦੋਂ 25 ਕੁ ਸਾਲ ਪਹਿਲਾਂ ਪਿੰਡ ਆਇਆ ਸੀ ਤਾਂ ਉਸਦੀ ਬੋਲੀ ਬਿਲਕੁਲ ਬਿਹਾਰੀ ਸੀ, ਪਰ ਅੱਜ ਉਹ ਚੰਗੀ ਪੰਜਾਬੀ ਬੋਲਦਾ ਹੈ। ਉਸਦੇ ਬੱਚੇ ਵੀ ਸੋਹਣੀ ਪੰਜਾਬੀ ਉਚਾਰਦੇ ਹਨ, ਏਨੀ ਸੋਹਣੀ ਕਿ ਸਾਡੇ ਮੂਲ ਪੰਜਾਬੀ ਬੱਚੇ ਵੀ ਨਹੀਂ ਉਚਾਰਦੇ। ਅਸਲ ’ਚ ਉਹ ਪੰਜਾਬੀ ਸੱਭਿਆਚਾਰ ਤੋਂ ਨਹੀਂ ਸਗੋਂ ਸਿੱਖ ਸੱਭਿਆਚਾਰ ਤੋਂ ਵੀ ਪ੍ਰਭਾਵਤ ਹੋਇਆ। ਉਸਨੇ ਆਪਣਾ ਨਾਮ ਰਾਮ ਸਿੰਘ ਰੱਖ ਲਿਆ ਹੈ ਤੇ ਬੇਟੇ ਦਾ ਗੁਰਦੀਪ ਸਿੰਘ ਜੋ ਕਿ ਇਕ ਕੇਸਧਾਰੀ ਬੱਚਾ ਹੈ।

ਅਸਲ ’ਚ ਪੰਜਾਬੀ ਸੱਭਿਆਚਾਰ ਨੂੰ ਖ਼ਤਰਾ ਬਾਹਰਲਿਆਂ ਤੋਂ ਨਹੀਂ ਸਗੋਂ ਉਸਦੇ ਆਪਣਿਆਂ ਤੋਂ ਹੈ। ਪੰਜਾਬੀਆਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ’ਚੋਂ ਹਟਾ ਕੇ ਅੰਗਰੇਜ਼ੀ ਸਕੂਲਾਂ ’ਚ ਲਾਉਣੇ   ਸ਼ੁਰੂ ਕਰ ਦਿੱਤੇ ਹਨ। ਅਜਿਹੇ ਸਕੂਲਾਂ ’ਚ ਮਾਂ ਬੋਲੀ ਦੀ ਕੋਈ-ਕਦਰ ਨਹੀਂ ਹੈ। ਜਦਕਿ ਬਿਹਾਰ ਤੋਂ ਆਏ ਨੰਦ ਕਿਸ਼ੋਰ ਦੇ ਬੱਚੇ ਸਰਕਾਰੀ ਸਕੂਲਾਂ ’ਚ ‘ਊੜਾ-ਐੜਾ’ ਪੜਦੇ ਹਨ ਤੇ ਫੱਟੀ ’ਤੇ ਲਿਖਦੇ ਹਨ ‘ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਇ ਦੀ ਤਲਵੰਡੀ ਜ਼ਿਲਾ ਸ਼ੇਖੂਪੁਰਾ ਨਨਕਾਣਾ ਸਾਹਿਬ ਹੋਇਆ’। ਪੰਜਾਬੀਆਂ ਦੇ ਆਪਣਿਆਂ ਬੱਚਿਆਂ ਦੇ ਸਿਰ ਵਿਦੇਸ਼ ਜਾਣ ਦਾ ਭੂਤ ਸਵਾਰ ਹੈ। ਪੱਛਮ ਦੀ ਤੜਕ-ਭੜਕ ਉਨਾਂ ’ਤੇ ਪੂਰੀ ਤਰ੍ਹਾਂ ਸਵਾਰ ਹੈ। ਇਸ ਤੋਂ ਸਹਿਜੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਤੇ ਪੰਜਾਬ ਨੂੰ ਕਿਸ ਤੋਂ ਖ਼ਤਰਾ ਹੈ?

ਪ੍ਰਵਾਸੀ ਮਜ਼ਦੂਰਾਂ ਤੋਂ ਪੰਜਾਬੀ ਸੱਭਿਆਚਾਰ ਨੂੰ ਖ਼ਤਰਾ ਦੱਸਣ ਵਾਲਿਆਂ ਨੂੰ ਅਸਲ ’ਚ ਪੰਜਾਬੀ ਸੱਭਿਆਚਾਰ ਦੀ ਚਿੰਤਾ ਘੱਟ ਤੇ ਸਿੱਖ ਸੱਭਿਆਚਾਰ ਦੀ ਤੇ ਆਪਣਾ ਰਾਜ-ਭਾਗ ਖੁੱਸਣ ਦਾ ਖ਼ਤਰਾ ਵੱਧ  ਹੈ। ਅਸੀਂ ਜਾਣਦੇ ਹਾਂ ਕਿ ਪ੍ਰਵਾਸੀ ਮਜ਼ਦੂਰਾਂ ਨੇ ਕਿਵੇਂ ਮਿਹਨਤ-ਮਜ਼ਦੂਰੀ ਕਰ ਕੇ ਉੱਚੀਆਂ ਮੰਜ਼ਿਲਾਂ ਹਾਸਲ ਕਰ ਲਈਆਂ ਹਨ। ਅੱਜ ਇਹੀ ਮਜ਼ਦੂਰ ਪੰਜਾਬ ’ਚ ਫੈਕਟਰੀਆਂ ਲਾਈ ਬੈਠੇ ਹਨ। ਪੰਜਾਬ ਦੀ ਰਾਜਨੀਤੀ ’ਚ ਇਹ ਵੱਧ ਚੜ ਕੇ ਹਿੱਸਾ ਲੈਣ ਲੱਗ ਪਏ ਹਨ। ਕੁਝ ਪ੍ਰਵਾਸੀਆਂ ਨੇ ਤਾਂ ਸਿੱਖ ਬਣ ਕੇ ਸਿੱਖ ਰਾਜਨੀਤੀ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਅਖੌਤੀ ਚਿੰਤਕਾਂ ਨੂੰ ਇਹ ਗੱਲਾਂ ਰਾਸ ਨਹੀਂ ਆ ਰਹੀਆਂ ਕਿਉਕਿ ਹੁਣ ਧਰਮ ਦੇ ਆਧਾਰ ’ਤੇ ਵੋਟਾਂ ਮੰਗ ਕੇ ਕੁਰਸੀ ਹਾਸਲ ਕਰਨ ਵਾਲਾ ਉਨਾਂ ਦਾ ਪਰਪੰਚ ਖ਼ਤਮ ਹੋਣ ਵਾਲਾ ਹੈ।

ਪ੍ਰਵਾਸੀ ਮਜ਼ਦੂਰਾਂ ਦੀ ਤਰੱਕੀ ਨੇ ਮਜ਼ਦੂਰ ਏਕਤਾ ਨੂੰ ਤੇ ਮਜ਼ਦੂਰ ਸ਼ਕਤੀ ਨੂੰ ਬਲ ਦਿੱਤਾ ਹੈ। ਇਸੇ ਹੀ ਕਰਕੇ ਸਰਮਾਏਦਾਰ ਪਾਰਟੀਆਂ ਨੂੰ ਇਹ ਗੱਲਾਂ ਰਾਸ ਨਹੀਂ ਆ ਰਹੀਆਂ। ਪ੍ਰਵਾਸੀਆਂ ਦੇ ਸਿੱਖ ਰਾਜਨੀਤੀ ’ਚ ਦਖਲ ਹੋਣ ਨਾਲ ਕਈਆਂ ਨੂੰ ਆਪਣੀ ਜਥੇਦਾਰੀਆਂ ਖੁੱਸਣ ਦੇ ਆਸਾਰ ਨਜ਼ਰ ਆ ਰਹੇ ਹਨ। ਜੇ ਹੁਣ ਨਹੀਂ ਤਾਂ ਭਵਿੱਖ ’ਚ ਦੇਰ ਸਵੇਰ ਅਜਿਹਾ ਹੋ ਜਾਵੇਗਾ। ਏਨੇ ਵੱਡੇ ਸਦਮੇ ਨੂੰ ਇਹ ਅਖੌਤੀ ਚਿੰਤਕ ਤੇ ਲੀਡਰ ਸਹਾਰ ਨਹੀਂ ਸਕਦੇ, ਜਿਸ ਕਰਕੇ ਇਹ ਪ੍ਰਵਾਸੀਆਂ ਬਾਰੇ ਕੂੜ ਪ੍ਰਚਾਰ ਕਰੀ ਜਾ ਰਹੇ ਹਨ।

ਅਖੌਤੀ ਧਾਰਮਿਕ ਆਗੂਆਂ ਦੀ ਇਹ ਮਾਨਸਿਕਤਾ ਹੈ ਕਿ ਪੰਜਾਬ ਸਿੱਖ ਦਬਦਬੇ ਵਾਲਾ ਇਲਾਕਾ ਬਣਿਆ ਰਹੇ। ਅਜਿਹੀ ਧਰਮਪ੍ਰਸਤੀ ਨੇ ਸਮੁੱਚੀ ਪੰਜਾਬੀ ਕੌਮ ’ਚ ਪੰਜਾਬਪ੍ਰਸਤੀ ਤੇ ਪੰਜਾਬੀਅਤ ਦੀ ਭਾਵਨਾ ਪੈਦਾ ਨਹੀਂ ਹੋਣ ਦਿੱਤੀ। ਅਖੌਤੀ ਸਿੱਖ ਆਗੂ ਪ੍ਰਵਾਸੀਆਂ ਦੇ ਸਿੱਖ ਧਰਮ ’ਚ ਪ੍ਰਵੇਸ਼ ਹੋ ਕੇ ਸਿੱਖ ਰਾਜਨੀਤੀ ’ਚ ਆਉਣ ਨੂੰ ਚੰਗਾ ਨਹੀਂ ਸਮਝਦੇ। ਉਹ ਇਹ ਜ਼ਰੂਰ ਚਾਹੁੰਦੇ ਹਨ ਕਿ ਪ੍ਰਵਾਸੀ ਸਿੱਖ ਧਰਮ ਅਪਨਾਉਣ ਪਰ ਉਨਾਂ ਨਾਲ ਕੋਈ ਸਾਂਝ ਪਾਉਣ ਲਈ ਤਿਆਰ ਨਹੀਂ। ਉਹ ਪ੍ਰਵਾਸੀ ਮਜ਼ਦੂਰਾਂ ਨੂੰ ਦੂਜੇ ਜਾਂ ਤੀਜੇ ਦਰਜੇ ਦੇ ਸਿੱਖਾਂ ਦੀ ਕਤਾਰ ’ਚ ਰੱਖਣਾ ਪਸੰਦ ਕਰਦੇ ਹਨ। ਸਿੱਖ ਰਾਜਨੀਤੀ ਵਿੱਚ ਉਹ ‘ਖਾਲਸ ਸਿੱਖ’ ਹੀ ਭਾਲਦੇ ਹਨ।
                          
ਜਿੱਥੋਂ ਤੱਕ ਸਵਾਲ ਲੁੱਟਾਂ-ਖੋਹਾਂ ਤੇ ਹੋਰ ਵਾਰਦਾਤਾਂ ਦਾ ਹੈ, ਇਸ ਸਬੰਧੀ ਅਸੀਂ ਸਮੁੱਚੇ ਪ੍ਰਵਾਸੀ ਮਜ਼ਦੂਰਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਇਨਾਂ ’ਚੋ ਥੋੜੇ ਵਿਅਕਤੀ ਅਜਿਹੇ ਜ਼ਰੂਰ ਹੋ ਸਕਦੇ ਹਨ, ਪਰ ਇਸ ਲਈ ਪੂਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੋਵੇਗਾ। ਇਹ ਇਮਾਨਦਾਰ, ਮਿਹਨਤੀ ਮਜ਼ਦੂਰ ਹਨ। ਇਹੋ ਕਾਰਨ ਹੈ ਕਿ ਸ਼ਹਿਰਾਂ ਦੇ ਕਈ ਲੋਕ ਇਨਾਂ ਨੂੰ ਨੋਕਰ ਵਜੋਂ ਘਰਾਂ ’ਚ ਵੀ ਰੱਖਦੇ ਹਨ। ਅਸਲ ’ਚ ਲੁੱਟਾਂ-ਖੋਹਾਂ, ਚੋਰੀ-ਡਾਕੇ ਦੇ ਕਾਰਨ ਆਰਥਿਕ ਹਨ। ਇਹ ਸਾਡੇ ਮਾੜੇ ਆਰਥਿਕ ਸਿਸਟਮ ਦੀ ਦੇਣ ਹਨ, ਨਾ ਕਿ ਭੈੜੀਆਂ ਰੁਚੀਆਂ ਪ੍ਰਵਾਸੀਆਂ ਦੇ ਖੂਨ ਵਿਚ ਹੁੰਦੀਆਂ ਹਨ। ਨਿਰਪੱਖ ਹੋ ਕੇ ਜਾਂਚਣ ’ਤੇ ਪਤਾ ਲੱਗਦਾ ਹੈ ਕਿ ਲੁੱਟਾਂ-ਖੋਹਾਂ ’ਚ ਪੰਜਾਬੀ ਵੀ ਪਿੱਛੇ ਨਹੀਂ ਹਨ। ਵੱਡੇ ਘਰਾਂ ਦੇ ਵਿਗੜੇ ਕਾਕੇ ਤੇ ਬੇਰੁਜ਼ਗਾਰ ਨੌਜਵਾਨ ਆਮ ਹੀ ਇਨਾਂ ਵਾਰਦਾਤਾਂ ’ਚ ਸ਼ਾਮਿਲ ਲੱਭਦੇ ਹਨ। ਕਈ ਪੰਜਾਬੀ ਤਾਂ ਵਿਦੇਸ਼ਾਂ ’ਚ ਜਾ ਕੇ ਵੀ ਲੁੱਟਾਂ-ਖੋਹਾਂ ਤੇ ਸਮਗਲਿੰਗ ਕਰਦੇ ਹਨ। ਕੀ ਇਸ ਲਈ ਅਸੀਂ ਪੂਰੀ ਪੰਜਾਬੀ ਕੌਮ ਨੂੰ ਹੀ ਲੁਟੇਰੀ ਕੌਮ ਕਹਿ ਦਿਆਂਗੇ?
                
ਜੇਕਰ ਪ੍ਰਵਾਸੀ ਮਜ਼ਦੂਰ ਆਪਣੇ ਹੀ ਮੁਲਕ ਦੇ ਦੂਜੇ ਹਿੱਸੇ ’ਚ ਮਿਹਨਤ ਮਜ਼ਦੂਰੀ ਕਰ ਕੇ ਕਾਮਯਾਬੀ ਦੀਆਂ ਬੁਲੰਦੀਆਂ ਛੂੰਹਦੇ ਹਨ ਤਾਂ ਇਸ ’ਚ ਕੀ ਬੁਰਾਈ ਹੈ? ਜੇਕਰ ਬੁਰਾਈ ਹੈ ਤਾਂ ਪੰਜਾਬੀਆਂ ਦਾ ਬੇਗਾਨੇ ਮੁਲਕਾਂ ’ਚ ਜਾ ਕੇ ਉੱਚੇ ਅਹੁਦਿਆਂ ’ਤੇ ਕੰਮ ਕਰਨਾ ਕਿਵੇਂ ਸਹੀ ਹੈ?
                    
ਜੇਕਰ ਇਸ ਵਿਸ਼ੇ ਨੂੰ ਸੰਵਿਧਾਨਕ ਨਜ਼ਰੀਏ ਤੋਂ ਦੇਖੀਏ ਤਾਂ ਇਹ ਵਿਰੋਧ ਨਾਗਰਿਕ ਅਧਿਕਾਰਾਂ ਦੇ ਵਿਰੋਧੀ ਹੈ। ਸੰਵਿਧਾਨ ਦੀ ਅਨੁਛੇਦ 19’ਚ ਦਰਜ ਹੈ ਕਿ ਹਰ ਨਾਗਰਿਕ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ’ਚ ਤੁਰਨ-ਫਿਰਨ, ਕਿਸੇ ਵੀ ਭਾਗ ’ਚ ਰਹਿਣ ਤੇ ਨੌਕਰੀ ਕਰਨ ਦਾ ਅਧਿਕਾਰ ਹੈ। ਅਸਲ ’ਚ ਪੰਜਾਬ ਦੇ ‘ਮਹਾਨ ਚਿੰਤਕਾਂ’ ਤੇ ਲੀਡਰਾਂ ਨੂੰ ਸੰਵਿਧਾਨ ਤੇ ਕੌਮੀ ਏਕਤਾ ਜਿਹੇ ਵਿਸ਼ਿਆਂ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਉਨਾਂ ਤਾਂ ਫਿਰਕੂ ਵੰਡ ਤੇ ਸ਼੍ਰੇਣੀ ਭੇਦ ਰਾਹੀਂ ਵੋਟਾਂ ਵਟੋਰਨੀਆਂ ਹਨ।
                    
ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੀ ਖੁਸ਼ਹਾਲੀ ’ਚ ਅਹਿਮ ਯੋਗਦਾਨ ਹੈ। ਸਾਨੂੰ ਇਸਨੂੰ ਭੁੱਲਣਾ ਨਹੀਂ ਚਾਹੀਦਾ। ਵਰਤਮਾਨ ਯੁੱਗ ’ਚ ਜਦ ਅਸੀਂ ਆਪਣੇ ਗੁਆਂਢੀ ਦੇਸ਼ਾਂ ’ਚ ਬਿਨਾਂ ਵੀਜ਼ੇ ਜਾਣ ਦੀਆਂ ਗੱਲਾਂ ਕਰਦੇ ਹਾਂ ਤਾਂ ਇਨਾਂ ਮਜ਼ਦੂਰਾਂ ਦੇ ਆਪਣੇ ਹੀ ਮੁਲਕ ’ਚ ਆਉਣ ’ਤੇ ਰੋਕ ਲਾਉਣੀ ਚੰਗੀ ਸੋਚ ਨਹੀਂ ਕਹੀ ਜਾ ਸਕਦੀ। ਸਾਡੇ ਅਖੌਤੀ ਨੇਤਾਵਾਂ ਤੇ ਸਮੁੱਚੀ ਕੌਮ ਨੂੰ ਇਨਾਂ ਮਜ਼ਦੂਰਾਂ ਪ੍ਰਤੀ ਸੋਚ ਬਦਲਣੀ ਪਵੇਗੀ। ਇਸ ਤੋਂ ਬਿਨਾਂ ਪੰਜਾਬੀ ਮੂਲ ਦੇ ਮਜ਼ਦੂਰਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਘਟੀਆ ਪ੍ਰਚਾਰ ’ਚ ਨਾ ਆ ਕੇ ਪ੍ਰਵਾਸੀ ਮਜ਼ਦੂਰਾਂ ਨਾਲ ਸਾਂਝ ਵਧਾਉਣ। ਇਸ ਨਾਲ ਹੀ ਮਜ਼ਦੂਰ ਏਕਤਾ ਮਜ਼ਬੂਤ ਹੋਵੇਗੀ। ਸਰਮਾਏਦਾਰੀ ਨਿਜ਼ਾਮ ਤੇ ਪੰਜਾਬ ਵਿਚਲੇ ਬਚੇ-ਖੁਚੇ ਜਗੀਰੂ ਸਿਸਟਮ ਵਿਰੁੱਧ ਲਾਮਬੰਦ ਹੋਣਾ ਸਮੇਂ ਦੀ ਲੋੜ ਹੈ। ਇਹ ਮਜ਼ਦੂਰ ਏਕਤਾ ਇੱਕ ਦਿਨ ਰੰਗ ਲਿਆਵੇਗੀ।  

Comments

Sarjinder Singh Bajwa

JITHE PARAI-LIKHAI NA HOVE OTHE PAISA HAMESHA KHATARNAAK MOR LE LEHNDA HAI

Saqib Maqsood

achha topic

Ninder Ghugianvi

ਵਧੀਆ ਲੱਗਿਆ ਜੀ। ਦੇਰ ਹੋਈ, ਮੈਂ ਵੀ ਦੇਸ਼ ਸੇਵਕ ਤੇ ਹੋਰ ਪੇਪਰਾਂ ਲਈ ਅਜਿਹਾ ਇੱਕ ਕਾਲਮ ਲਿਖਿਆ ਸੀ- ਭਈਏ-ਭਈਏ ਕੂਕਦਾ ਬਾਬਾ ਕੰਵਲ।

Mindu Jatt

yus

Ajmer Singh

Some people from Bihar are posing threat to law and order. News paper reports are its proof.

ਲੋਕ ਰਾਜ

ਪ੍ਰਵਾਸੀ ਮਜਦੂਰਾਂ ਬਾਰੇ ਰੌਲਾ ਪਾਉਣ ਵਾਲੇ ਇਹ ਸ਼ਾਇਦ ਭੁੱਲ ਰਹੇ ਨੇ ਕਿ ਪੰਜਾਬ ਵਿਚ ਪੰਜਾਬੀ ਮਜਦੂਰਾਂ ਦੀ ਗਿਣਤੀ ਓਨੀ ਨਹੀਂ ਹੈ ਜਿੰਨੀ ਉਨ੍ਹਾਂ ਪੰਜਾਬੀਆਂ ਦੀ ਹੈ ਜੋ ਪੰਜਾਬ ਤੋਂ ਬਾਹਰ ਰਹਿ ਰਹੇ ਨੇ. ਜਿਨ੍ਹਾਂ ਨੂੰ ਭਾਸ਼ਾ ਦੀ ਸ਼ੁਧਤਾ ਦਾ ਫਿਕਰ ਹੈ ਉਨ੍ਹਾਂ ਨੂੰ ਇਹ ਵੀ ਪੁਛੋ ਕਿ ਗੁਰੂਆਂ ਨੇ ਬਾਣੀ ਸ਼ੁਧ ਪੰਜਾਬੀ ਵਿਚ ਕਿਓਂ ਨਹੀਂ ਲਿਖੀ? ਹਿੰਦੁਸਤਾਨ ਵਿਚ ਬਾਹਰੀਆਂ ਅੰਬੈਸੀਆਂ ਵਿਚ ਵੀਜਾ ਲੈਣ ਲਈ ਲੱਗੀਆਂ ਕਤਾਰਾਂ ਵਿਚ ਅੱਜ ਵੀ ਬਹੁ-ਗਿਣਤੀ ਪੰਜਾਬੀਆਂ ਦੀ ਹੈ..............ਹਾਂ ਇੱਕ ਗੱਲ ਹੋਰ, ਪ੍ਰਵਾਸੀ ਮਜਦੂਰ ਪੰਜਾਬ ਤੋਂ ਬਾਹਰ ਜਿੰਨੀ ਪੂੰਜੀ ਲਿਜਾ ਰਹੇ ਨੇ, ਉਸ ਤੋਂ ਵਧ ਉਹ ਪੰਜਾਬ ਨੂੰ ਕਮਾ ਕੇ ਦੇ ਰਹੇ ਨੇ........ਅਹਿਸਾਨਮੰਦ ਹੋਣ ਦੀ ਬਜਾਇ ਪੰਜਾਬ ਵਿਚ ਪ੍ਰਵਾਸੀਆਂ ਨੂੰ ਬੁਰਾ ਭਲਾ ਕਹਿਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ

Ravinder Singh Brar

Migration definitely disturbs socio-economic conditions of locals.Skilled labour contributes but unskilled creates law n order as well civic problems.With every one skilled 4/5 unskilled are pouring.

ਅਵਤਾਰ ਸਿਧੂ

ਜੇਕਰ ਕੋਈ ਇਹ ਗਲ ਨਹੀ ਸਮ੍ਜਦਾ ਕੇ ਬਦ੍ਲਾਬ ਕੁਦਰਤ ਦਾ ਨੇਮ ਹੇ ਤਾਂ ਓਹ ਮੂਰਖ ਹੀ ਹੋਇਆ .ਜੇ ਕਰ ਪੰਜਾਬ ਨੂੰ ਇਹਨਾ ਮਜਦੂਰਾਂ ਦੀ ਲੋੜ ਨਾ ਹੁੰਦੀ ਤਾਂ ਓਹ ਆਉਂਦੇ ਹੀ ਕਿਉਂ ...ਪਿਛਾਨ੍ਖਿਚੁ ਕਦੇ ਵੀ ਨਹੀਂ ਸਮਜ ਸਕਣਗੇ ..ਮੇਨੂ ਦੇਸ਼ ਤੋਂ ਬਾਹਰ ਆਏ ਨੂੰ ੩੦ ਸਾਲ ਹੋ ਗੇ ..ਗੋਰੇ ਕਾਲਿਆਂ ਚ ਰਹੰਦੇ ਮਹਸੂਸ ਕੀਤਾ ਹੇ ਕੁਦਰਤ ਦੀ ਇਸ ਤਬਦੀਲੀ ਦਾ ਨੇਮ ਕੀ ਹੇ ...ਨਿਡਰ ਹੋ ਕੇ ਸਾਨੂ ਆਪਣਾ ਕਮ ਕਰੀ ਜਾਣਾ ਚਾਹਿਦਾ ਹੇ ਕਿਓੰਕੇ ਵਿਰੋਦ -ਵਿਕਾਸ ਦੇ ਅਸੂਲ ਨੂੰ ਅਸੀਂ ਸਮ੍ਜਦੇ ਹਾਂ

paramjeet kattu

good analysis

Sardara Singh Johl

There are both positive and negative aspects of the issue. It is a big question.. requires full right up

kamal Sekhon

ਬਹੁਤ ਵਧੀਆ ਲੇਖ ਹੈ ।ਸਾਡੇ ਵੀ ਇਥੇ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਪੱਗੜੀਧਾਰੀ ਹੈ ਪੰਜਾਬੀ ਲੋਕ ਉਸਦੀ ਭਾਵਨਾ ਦੀ ਕਦਰ ਕਰਨ ਦੀ ਬਜਾਇ ਉਸਨੂੰ ਨਕਲੀ ਸਰਦਾਰ ਕਹਿੰਦੇ ਹਨ ਜੋ ਕਿ ਬਹੁਤ ਮਾੜਾ ਹੈ । ਆਰਟੀਕਲ ਬਹੁਤ ਵਧੀਆ ਹੈ । ਸ਼ੁਕਰੀਆਂ...

Shammi Tarksheel

gll bilkul theek kahi gyi hai.punjab ate punjabiyt te maan krn te fikkrmand hon waleya nu is baare jrur soachna chahida hai..

Surinder Singh Darvesh

Mein tuhadiyan kayee gullaan naal sehmat naheen, pur pher v tuhaada drishtikon usaaru hai jo sehatmund charcha di vadhiya buniyaad hunda hai.

Jassi Singh

really its very harmful punjabi culture

kaur Harninder

thnx to share

Rajinder Barpagga

Shabash Veer Ji...bahut dhanwad

Balwinder Singh

gud

Kushpreet Singh

na oh riti kitho khan

Sweg Deol

Sweg Deol Well written on this issue in Punjab.

ਬਿੰਦਰਪਾਲ ਫਤਿਹ

ਬਿਲਕੁਲ ਸਹੀ ਲਿਖਿਆ ਹੈ ਪੰਜਾਬ ਨੂੰ ਖਤਰਾ ਆਪਣਿਆਂ ਤੋਂ ਹੀ ਹੈ ,ਬਾਕੀ ਇਹ ਸਿਆਸੀ ਖਿਚੜੀ ਹੀ ਹੈ ਆਮ ਲੋਕਾਂ ਦਾ ਇਸ ਮੁੜਦੇ ਨਾਲ ਕੋਈ ਬਹੁਤਾ ਲਾਗਾ ਦੇਗਾ ਨਹੀ ਹੁੰਦਾ

Joban sidhu

sahi keha

Harpreet Brar

What about Canada, America and other countries where Punjabi people go to work

kashmir singh nar

ਪੰਜਾਬ ਸੂਬੇ ਵਿੱਚ ਪਰਵਾਸੀ ਮਜਦੂਰ, ਇੱਕ ਸਮੇ ਦੀ ਲੋੜ ਬਣ ਗਿਆ ਹੈ ਕਿਓਂ ਕਿ ਪੰਜਾਬ ਦੇ ਆਪਣੇ ਕਿਰਤ ਕਰਨ ਵਾਲੇ ਵਿਦੇਸ਼ਾਂ ਵਿੱਚ ਜਾ ਕੇ ਮਹਿਨਤ ਮਜਦੂਰੀ ਕਰਨ ਵਿੱਚ ਜਿਆਦਾ ਯਕੀਨ ਰੱਖਦੇ ਹਨ ਸ਼ਾਇਦ ਇਸ ਲਈ ਕਿ ਉਹਨਾ ਨੂੰ ਆਪਣੀ ਜਿੰਦਗੀ ਦੀ ਖੁਸ਼ਹਾਲੀ ਵਿਦੇਸ਼ਾਂ ਵਿੱਚੋਂ ਲੱਭਦੀ ਦਿਖਾਈ ਦਿੰਦੀ ਹੈ ਤੇ ਓਹ ਆਪਣੀ ਮਾਤਭੂਮੀ ਨੂੰ ਛੱਡਕੇ ਵਿਦੇਸ਼ਾਂ ਵਿੱਚ ਸਿੱਟ ਹੋਣਾ ਚਾਹੁੰਦੇ ਹਨ ! ਅਗਰ ਵਿਦੇਸ਼ਾਂ ਦੀ ਚਾਹਤ ਪੰਜਾਬੀਆਂ ਨੂੰ ਇਸ ਤਰਾਂ ਹੀ ਆਪਣੀ ਮਾਤਭੂਮੀ ਦੀ ਸੇਵਾ ਦੇ ਵਿੱਚ ਅੜਿਕਾ ਬਣਦੀ ਰਹੀ ਤਾਂ ਸਾਡਾ ਪੰਜਾਬ ਕਿਰਤੀਆਂ ਅਤੇ ਮਜਦੂਰਾਂ ਤੋ ਹੌਲੀ ਹੌਲੀ ਵਾਂਝਾਂ ਹੁੰਦਾ ਜਾਵੇਗਾ ! ਇਹਨਾ ਪਰਵਾਸੀ ਮਜਦੂਰਾਂ ਦੀ ਆਪਣੇ ਪੇਟ ਦੀ ਭੁੱਖ ਹੀ ਆਪਣੇ ਆਪ ਨੂੰ ਪੰਜਾਬ ਵੱਲ ਖਿੱਚ ਕੇ ਲਿਆ ਰਹੀ ਹੈ ! ਇਸ ਨਾਲ ਪੰਜਾਬ ਦੇ ਕਲਚਰ ਨੂੰ ਕੋਈ ਖਤਰਾ ਨਹੀ ਹੋ ਸਕਦਾ,ਜੋ ਲੋਕ ਪਰਵਾਸੀ ਮਜਦੂਰਾਂ ਨੂੰ ਪੰਜਾਬੀ ਕਲਚਰ ਵਾਸਤੇ ਖਤਰਾ ਦੱਸ ਰਹੇ ਹਨ ਉਹਨਾ ਦੀ ਸੋਚ ਸਿਰਫ ਇੱਕ ਪਾਸੜ ਹੀ ਹੋ ਸਕਦੀ ਹੈ ਜੋ ਖੁਦ ਇੱਕ ਮੰਦਭਾਗੀ ਸੋਚ ਹੈ ! ਪੰਜਾਬ ਦੇ ਕਿਰਤੀ ਮਜਦੂਰਾਂ ਨੂੰ ਇਸ ਲਈ ਇੱਕ ਮੁੱਠ ਹੋਕੇ ਇਸ ਸੋਚ ਦਾ ਵਿਰੋਧ ਕਰਨਾ ਚਾਹੀਦਾ ਹੈ !

gsvirk

good

virk

I want to continue with you

gurjit singh

ਬਾਕੀ ਸਾਰੇ ਭਾਰਤ ਵਿਚ ਹਿੰਦੂਵਾਦੀ ਪਹੁੰਚ ਵਾਲੇ ਲੋਕ ਹਨ ਤੇ ਬਾਰਤੀ ਸੰਵਿਧਾਨ ਸਿਖਾਂ ਨੂੰ ਸਿਖ ਮੰਨਣ ਲਈ ਰਾਜ਼ੀ ਨਹੀਂ ਹੈ ਇਹ ਕਿਉਂ? ਕਿਸੇ ਦੇਸ਼ ਦੀ ਤਰੱਕੀ ਲਈ ਮਰ ਮਿਟਣ ਵਾਲੇ ਸਿਖਾਂ ਨੂੰ ਜੇ ਕੋਈ ਦੇਸ਼ ਸਿਖ ਹੀ ਨਹੀਂ ਮੰਨਦਾ ਤਾਂ ਜ਼ੁਲਮ ਤੇ ਧੱਕੇ ਦੀ ਪਹਿਲ ਕਿਨਹੈ ਕੀਤੀ? ਫਿਰ ਸਿਖ ਜੇ ਪੰਜਾਬ ਵਿਚ ਆਪਣੀ ਹੋਂਦ ਦੀ ਕਾਇਮੀ ਬਾਰੇ ਸੋਚਦੇ ਹਨ ਤਾਂ ਫਿਰਕੂ ਨਜ਼ਰ ਕਿਉਂ ਆਉਂਦੇ ਹਨ?

jkjohal

well balanced points have been discuued.well done .it is not a one sided view.

Jasmeet Singh

iN TODAY'S WORLD, it is not possible to seprate one race from another. They have to develop relation or cooperate with each other due to various reason such economic, political, cultural etc. Same principle is applicable on fusion of punjabi and bihari culture.By alien itself from other culture is not looking an healthy approach.If you want that your cultue and traditions florishes in rest of the world than first you should boost up your power of acceptibilty . After all "EK NOOR TE SAB JAG UPJAYA KAUN BHALE KAUN MANDE" Our spiritiual unity is much more vital than our language or religion.REmember hatred give birth to terrorism whereas compassionate attitude toward evveryone can make this world a real Paradise.

Nishan Singh Rathaur

ਬਹੁਤ ਵਧੀਆ ਲਿਖਿਆ। ਮੈਂ ਤੁਹਾਡੇ ਵਿਚਾਰਾਂ ਨਾਲ 100% ਸਹਿਮਤ ਹਾਂ।

Sucha Singh Nar

tuahda eh lekh bahut hi vadhia hhae .tusin kirtian de hakan di gl kiti hae .shukria

annonymous

shaheed e najaeij http://www.facebook.com/notes/amarpreet-mann/%E0%A8%B8%E0%A8%BC%E0%A8%B9%E0%A9%80%E0%A8%A6-%E0%A8%8F-%E0%A8%A8%E0%A8%BE%E0%A8%9C%E0%A8%BE%E0%A8%87%E0%A8%9C%E0%A8%BC-/186520531389701

Amandeep Singh

ਬਹੁਤ ਵਧੀਆ ਬਾਈ ਜੀ

Gurdas Minhas

In my humble opinion, you are totally right..

Harpreet singh manak majra

ਬਹੁਤ ਵਧੀਆ ਬਾਈ ਜੀ

Tejpal

Is gal da pata odin lgda jadon asin kamai krn bahar janne a te apne haqan dee gal krde a

Ajit Singh

jey kidhrey singh sajjey bahiyey ney, kisi sikh virodhi noon sodh ditta uss din oh bahiyea akhotian laee mahan soorma ho jana hey. sanu appni parvati noon jaldee hee samaj lenna chaida hey, nahin taan bahutt derr ho jani hey.

AP

Pehli gall Punjab vich raashan card rakh ke te vote paun vaala banda parvaasi nahi kaha sakda. Duji gall je ohi banda Bihar di election vele othe vi ja ke vote paa aunda ae jo aksar ho riha ae taan ohnu Punjabi parvasi di Bihar vich dakhal andazi kahvange. teeji gall es article de dairey te punjabiyan di khas kar sikhan di samajh ton kohaan dur ae oh eh ke hun bohata chir nahi tusi Punjab vich Punjabi da raula paa sakde kyonke Punjab di kismet da faisla ose din ho giya si jadon 1947 vich Purbi Punjab nu angrezan ne hindostan hawale kar ditta si, te os ton jaldi baad 1950 vich "Punjabi suba" lafz kehan te paabandi laa ditti gayi si. Jadon ke Tamil nadu, Gujarat, Karnataka vagaira sube banaye jaa raje si. Hun Punjab ik do zubaana bolan wala suba(bilingual) shi maineyan vich fer dobara banan ja riha ae aun vale dahakeyan ch. Pehlan taan sirf Haryana de dakhni te dakhan pachhmi hisseyan te Punjabi hinu abadi de 1951, 1961, 1971 diyan mardam shumariyan vich apni maaboli Arya samaj te Jan sangh de kehna te Hindi likhaun karan hi Punjab hindi bolan valeyan di boh ginti wala suba si par hun asal vich eh to zubana bolan walaeyan da suba ho jayega, pehlan taan oh shehri lok jihna ne apne bacheyan nu sirf hindi hi sikhayi ae te fer duje parvasi. Assam vich vi ehi kujh hoya si 1947 ton baad. Chandigarh ch ajje vi 60 saal baad Punjabi ik optional subject vajjon parhayi jaandi ae jadon ke Hindi laazmi. Kinne hath jod laye punjabiyan ne kendar sarkar agge par taus ton muss ni hoye oh. Jadon Punjab vich vi Sikh minority aayi jo ke ik hona tai hi ae aun vale saalan ch, chahe jiven vi hove uddon Hindi da vi sarkari boli bann na lazmi hi ae so hun ton hi eh aadat paa layi jaave ke Punjab diyan do rajsi boliyan ne taan change gall ae.

Luis

If my problem was a Death Star, this article is a photon toperdo.

raju

kmaal krti ji

surinder sangha

Thanks for re printing this article. i am living in Canada from last forty years. Some racist people always raising the simeilar voices against the immigrants.The contributions of the immigrants in the society always felt. moving from one place to the other is natural. This kind of debate always going on and it is very healthy. your articles are always worth reading.

kamal

Due to lack of education most punjabi people or most people of the world have no clue of what is a nation or race or Language and hence CULTURE. The Identity is always given to you by the Other. Right after the birth ,the human is being told about who he/she is. The Sikh culture with its Caste system is Racist and IT does not want to share its Humanistic world philosophy given by the Gurus, who were born hindus , with anyone but themselves. This is very Hippocratic religion. The teaching of the Gurus is telling something else and majority of the sikhs have been living a Manuvadi life. No wonder they say the same things as the Brahmins are saying in the rest of India , where they do not even want women to prey in the temples.

Rajesh Sharma

A praiseworthy, sane article in times of cultivated madness and stupidity.

Security Code (required)



Can't read the image? click here to refresh.

Name (required)

Leave a comment... (required)





ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ