ਮੁਲਾਕਾਤੀ: ਵਰਿਆਮ ਸਿੰਘ ਸੰਧੂ
ਸੰਗਮ ਪਬਲੀਕੇਸ਼ਨਜ਼ ਸਮਾਣਾ ਵੱਲੋਂ
ਪ੍ਰਕਾਸ਼ਤ ਪੁਸਤਕ ‘ਪੰਜਾਬੀ ਵਾਰਤਕ ਦਾ ਉੱਚਾ ਬੁਰਜ ਸਰਵਣ ਸਿੰਘ’ ਦੀ ਸੰਪਾਦਨਾ ਸਮੇਂ
ਵਰਿਆਮ ਸਿੰਘ ਸੰਧੂ ਨੇ ਸਰਵਣ ਸਿੰਘ ਤੋਂ ਕੁਝ ਸਵਾਲ ਪੁੱਛੇ ਸਨ ਜਿਨ੍ਹਾਂ ਦੇ ਜਵਾਬ
ਪਾਠਕਾਂ ਦੀ ਦਿਲਚਸਪੀ ਲਈ ਹਾਜ਼ਰ ਹਨ। (ਸੰਪਾਦਕ ਸੂਹੀ ਸਵੇਰ)
ਪ੍ਰਿੰ. ਸਰਵਣ ਸਿੰਘ ਦੀ ਜਾਣ ਪਛਾਣ
ਸਰਵਣ ਸਿੰਘ ਦਾ ਜਨਮ 8 ਜੁਲਾਈ, 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਹ ਚਕਰ, ਮੱਲ੍ਹਾ, ਫਾਜਿ਼ਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਹ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰ, ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨਟ, ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਵੇਖੇ, ਕੁਮੈਂਟਰੀ ਕੀਤੀ ਅਤੇ ਸੈਂਕੜੇ ਖੇਡ ਮੇਲਿਆਂ ਤੇ ਖਿਡਾਰੀਆਂ ਬਾਰੇ ਲਿਖਿਆ। ਉਸ ਦੀਆਂ ਪੱਚੀ ਪੁਸਤਕਾਂ ਵਿਚੋਂ ਅਠਾਰਾਂ ਪੁਸਤਕਾਂ ਖੇਡਾਂ ਤੇ ਖਿਡਾਰੀਆਂ ਬਾਰੇ ਹੀ ਹਨ।
ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਉਹਦੀ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਵਿਚ ਸਤਾਸੀ ਖੇਡਾਂ ਦੀ ਜਾਣਕਾਰੀ ਤੇ ਨੈਸ਼ਨਲ ਬੁੱਕ ਟ੍ਰੱਸਟ ਵੱਲੋਂ ਪ੍ਰਕਾਸ਼ਤ ‘ਪੰਜਾਬ ਦੇ ਚੋਣਵੇਂ ਖਿਡਾਰੀ’ ਵਿਚ ਪੰਜਾਸੀ ਖਿਡਾਰੀਆਂ ਦੇ ਰੇਖਾ ਚਿੱਤਰ ਹਨ। ਉਸ ਦੀ ਨਵੀਂ ਪੁਸਤਕ ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’ ਰੰਗਦਾਰ ਤਸਵੀਰਾਂ ਸਹਿਤ ਛਪੀ ਹੈ।
ਉਸ ਨੂੰ ਪੰਜਾਬੀ ਖੇਡ ਪੱਤਰਕਾਰੀ ਦਾ ਮੋਢੀ ਤੇ ਸਿਰਮੌਰ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪੇਂਡੂ ਜੀਵਨ ਬਾਰੇ ਫੁਟਕਲ ਆਰਟੀਕਲ ਵੀ ਲਿਖੇ ਹਨ। ਉਸ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਪੰਜਾਬੀ ਸਾਹਿਤ ਅਕਾਡਮੀ ਦਾ ਕਰਤਾਰ ਸਿੰਘ ਧਾਲੀਵਾਲ ਅਵਾਰਡ, ਪੰਜਾਬੀ ਸੱਥ ਲਾਂਬੜਾ ਦਾ ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਖੇਡ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਅਨੇਕਾਂ ਮਾਨ ਸਨਮਾਨ ਮਿਲੇ ਹਨ।
ਉਹ 1965 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’, 1975 ਵਿਚ ‘ਸਚਿੱਤਰ ਕੌਮੀ ਏਕਤਾ’ ਤੇ 1978 ਵਿਚ ‘ਪੰਜਾਬੀ ਟ੍ਰਿਬਿਊਨ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹੈ। ਉਸ ਨੇ ਅਨੇਕਾਂ ਕਾਨਫਰੰਸਾਂ ਤੇ ਗੋਸ਼ਟੀਆਂ ਵਿਚ ਭਾਗ ਲਿਆ ਹੈ। ਉਹਦੇ ਦੋ ਪੁੱਤਰ ਹਨ। ਇਕ ਪੰਜਾਬ ਵਿਚ ਪ੍ਰੋਫੈਸਰ ਹੈ ਤੇ ਦੂਜਾ ਕੈਨੇਡਾ ਵਿਚ ਕੰਮ ਕਰਦੈ। ਪ੍ਰਿੰਸੀਪਲੀ ਤੋਂ ਰਿਟਾਇਰ ਹੋਣ ਪਿੱਛੋਂ ਉਹ ਖੇਡ ਮੇਲੇ ਵੇਖਣ, ਕਬੱਡੀ ਦੀ ਕੁਮੈਂਟਰੀ ਕਰਨ ਤੇ ਪੜ੍ਹਨ ਲਿਖਣ ਵਿਚ ਰੁੱਝਾ ਹੋਇਐ। ਹਰ ਸਾਲ ਉਸ ਦੀ ਨਵੀਂ ਕਿਤਾਬ ਛਪ ਰਹੀ ਹੈ। ਉਹ ਗਰਮੀਆਂ ਕੈਨੇਡਾ ਵਿਚ ਕੱਟਦੈ ਤੇ ਸਿਆਲ `ਚ ਪੰਜਾਬ ਚਲਾ ਜਾਂਦੈ। ਹਾਲੇ ਉਹ ਘੁੰਮ ਫਿਰ ਰਿਹੈ ਤੇ ਪਤਾ ਨਹੀਂ ਕਦੋਂ ਟਿਕ ਕੇ ਬੈਠੇ?
Iqbal Ramoowalia
ਸਰਵਣ ਸਿੰਘ ਦੀ ਮੁਲਾਕਾਤ ਦਿਲਚਸਪ ਹੈ। ਕੰਵਲ ਸਾਹਿਬ ਦਾ ਸਿੱਖੀ ਖ਼ਤਮ ਹੋਣ ਵਾਲਾ ਤੇ 'ਭਈਆਂ' ਵੱਲੋਂ ਪੰਜਾਬ ਉੱਤੇ ਕਾਬਜ਼ ਹੋ ਜਾਣ ਵਾਲ਼ਾ ਤੌਖ਼ਲਾ ਨਿਰਮੂਲ ਹੈ। ਸਿੱਖੀ ਕਿਸੇ ਦੀ ਜਾਤ, ਧਰਮ, ਇਲਾਕੇ ਆਦਿਕ ਦੀ ਬਿਨਾਅ ਉੱਤੇ ਵਿਤਕਰਾ ਕਰਨ ਦਾ ਸੰਦੇਸ਼ ਨਹੀਂ ਦਿੰਦੀ। ਭਈਏ ਮਨੁੱਖ ਹਨ ਅਤੇ ਉਹਨਾ ਨੂੰ ਪੰਜਾਬ ਵਿੱਚ ਆਉਣ, ਕੰਮ ਕਰਨ, ਜਾਇਦਾਦਾਂ ਬਣਾਉਣ, ਅਤੇ ਨੌਕਰੀਆਂ ਕਰਨ ਦੇ ਨਾਲ਼ ਨਾਲ਼ ਸਰਪੰਚ, ਐਮ ਐਲ ਏ, ਐਮ ਪੀ ਆਦਿਕ ਬਣਨ ਦਾ ਉਸੇ ਤਰ੍ਹਾਂ ਹੀ ਹੱਕ ਹੈ ਜਿਵੇਂ ਸਾਨੂੰ ਬਾਹਰਲੇ ਮੁਲਕਾਂ ਵਿਚ ਬੈਠਿਆਂ ਨੂੰ। ਜਦੋਂ ਮੈਂ ਕੰਵਲ ਸਾਹਿਬ ਦੇ ਇਹ ਨੈਗੇਟਿਵ ਵਿਚਾਰ ਪੜ੍ਹਦਾ ਹਾਂ ਤਾਂ ਮੈਨੂੰ ਉਹਨਾਂ ਵਿਚੋਂ ਗੋਰਿਆਂ ਦੇ ਮੁਲਕਾਂ ਵਿਚਲੇ ਨਸਲਵਾਦੀਆਂ ਦੀ ਬੋਅ ਆਉਣ ਲੱਗ ਜਾਂਦੀ ਹੈ ਜਿਹੜੇ ਕੰਵਲ ਸਾਹਿਬ ਵਾਂਗੂੰ ਹੀ ਆਪਣੇ ਮੁਲਕਾਂ ਵਿਚ ਗੈਰ-ਚਿੱਟੇ ਨੂੰ ਬਰਦਾਸ਼ਤ ਨਹੀਂ ਕਰਦੇ। ਅਗਰ ਭੱਈਆਂ ਬਾਰੇ ਕੰਵਲ ਸਾਹਿਬ ਦਾ ਤਰਕ ਸਹੀ ਹੈ ਤਾਂ ਫੇਰ ਗੋਰੇ ਨਸਲਵਾਦੀਆ ਦਾ ਨਸਲਵਾਦੀ ਰਵਈਆ ਵੀ ਜਾਇਜ਼ ਹੈ। ਨਾਲ਼ੇ ਮੈਨੂੰ ਇਹ ਦੱਸਣ ਕੰਵਲ ਸਾਹਿਬ ਕਿ ਅਗਰ ਪੰਜਾਬਆਂ ਨੂੰ ਯੂ ਪੀ, ਮਧ ਪਰਦੇਸ਼, ਰਾਜਸਤਾਂਨ ਦਿੱਲੀ ਕਲਕਤਾ ਆਦਿਕ ਥਾਵਾਂ ਉੱਤੇ ਸਰਦਾਰੀਆਂ ਭੋਗਣ ਦਾ ਹੱਕ ਹੈ ਤਾਂ ਇਹੀ ਹੱਕ ਪੰਜਾਬ ਵਿੱਚ ਆਉਣ ਵਾਲ਼ੇ ਭੱਈਆਂ ਨੂੰ ਕਿਉਂ ਨਹੀਂ? ਅਗਰ ਕੋਈ ਕੰਵਲ ਸਾਹਿਬ ਯੂ ਪੀ, ਮੱਧ ਪਰਦੇਸ਼, ਕਲਕਤੇ, ਦਿਲੀ ਅਤੇ ਰਾਜਸਥਾਨ ਵਿਚ ਜੰਮ ਪਿਆ ਤਾਂ ਇਹਨਾ ਸੂਬਿਆਂ ਵਿਚ ਵਸਦੇ ਪੰਜਾਬੀਆਂ ਸਿਖਾ ਦੀ ਖੈਰ ਨਹੀਂ।