ਮੁਲਾਕਾਤੀ: ਪ੍ਰੱਗਿਆ ਸਿੰਘ
ਅਨੁਵਾਦਕ: ਕਮਲਦੀਪ ਸਿੰਘ
ਇੱਕ ਅਚਾਨਕ ਕੀਟ ਹਮਲੇ ਨੇ ਪੰਜਾਬ ਦੇ ਵੱਡੇ ਹਿੱਸੇ ਦੀ ਕਪਾਹ ਦੀ ਫਸਲ ਬਰਬਾਦ ਕਰ ਦਿੱਤੀ, ਜਿਸ ਨਾਲ ਬਾਇਓਟੈੱਕ ਅਤੇ ਬੀ.ਟੀ. ਕਪਾਹ ਫਿਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮਾਲਵਾ ਖੇਤਰ ਵਿਚ ਬਾਇਓ-ਖਾਦਾਂ ਵਰਤ ਰਹੇ ਕਿਸਾਨ ਇਸ ਤਾਜ਼ਾ ਮਹਾਂਮਾਰੀ ਤੋਂ ਬਚੇ ਹੋਏ ਹਨ। ਪਰ ਜੋ ਬੀ.ਟੀ. ਕਪਾਹ ਦੀ ਪੈਦਾਵਾਰ ’ਚ ਲੱਗੇ ਸਨ, ਉਹਨਾਂ ਦਾ ਸਭ ਕੁਝ ਤਬਾਹ ਹੋ ਗਿਆ ਹੈ। ਇੱਥੇ ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾ ਵੀ ਮਿਲੀਆਂ ਹਨ। ਡਾ. ਵੰਦਨਾ ਸ਼ਿਵਾ, ਜੋ ਇੱਕ ਵਿਗਿਆਨੀ ਅਤੇ ਜੇਨੇਟਿਕਲੀ ਸੋਧਿਆ ਬੀ.ਟੀ. ਬੀਜ ਦੇ ਖਿਲਾਫ਼ ਕਾਰਕੁੰਨ ਹਨ, ਦੱਸਦੇ ਹਨ ਕਿ ਕਿਵੇਂ ਬੀ.ਟੀ. ਇੱਕ ਤਬਾਹੀ ਦਾ ਕਾਰਨ ਹੈ ਅਤੇ ਕਿਵੇਂ ਬੀਜ ਉਦਯੋਗ ਵੱਲੋਂ ਪ੍ਰਧਾਨ ਮੰਤਰੀ ਮੋਦੀ ’ਤੇ ਭਾਰਤ ਵਿਚ ਆਈ.ਪੀ.ਆਰ. ਕਾਨੂੰਨ ਨੂੰ ਤਬਦੀਲ ਕਰਨ ਲਈ ਦਬਾਅ ਵਧ ਰਿਹਾ ਹੈ।ਪ੍ਰੱਗਿਆ ਸਿੰਘ ਦੇ ਨਾਲ ਈ-ਮੇਲ ਇੰਟਰਵਿਊ ਦਾ ਇੱਕ ਸੋਧਿਆ ਹੋਇਆ ਅੰਸ਼ ਇਸ ਤਰ੍ਹਾਂ ਹੈ:
? ਪੰਜਾਬ ਵਿੱਚ ਬੀ.ਟੀ. ਕਪਾਹ ਦੀ ਖੇਤੀ ’ਤੇ ਚਿੱਟੀ ਮੱਖੀ ਦਾ ਹਮਲਾ ਹੋਇਆ ਹੈ। ਕਿਸਾਨਾਂ ਨੇ ਇਸ ਉਮੀਦ ਨਾਲ ਕਿ ਅਜਿਹੇ ਹਮਲੇ ਨੂੰ ਰੋਕਿਆ ਜਾ ਸਕੇ, ਉਹਨਾਂ ਪਹਿਲਾਂ ਨਾਲੋਂ ਜ਼ਿਆਦਾ ਕੀੜੇਮਾਰ ਦੀ ਵਰਤੋਂ ਕੀਤੀ ਹੈ। ਕੀ ਤਹਾਨੂੰ ਲਗਦਾ ਹੈ ਕਿ ਬੀ.ਟੀ. ਬੀਜ ਅਤੇ ਕੈਮੀਕਲ ਆਧਾਰਿਤ ਖੇਤੀ ਪ੍ਰਤੀ ਤੁਹਾਡੀ ਚੇਤਾਵਨੀ ਠੀਕ ਸਾਬਤ ਹੋਈ ਹੈ?- ਅਸੀਂ ਵਿਗਿਆਨੀ ਬਾਇਓ-ਸੁਰੱਖਿਆ ਅਤੇ ਵਾਤਾਵਰਣ ਨਿਰਧਾਰਨ/ਸਮੀਖਿਆ 'ਤੇ ਕੰਮ ਕਰ ਰਹੇ ਹਾਂ ਅਤੇ ਅਸੀਂ ਇਹ ਭਵਿੱਖਬਾਣੀ ਕੀਤੀ ਸੀ ਕਿ ਬੀ.ਟੀ. ਤਕਨਾਲੋਜੀ ਇੱਕ ਜੁਰਮ ਤਕਨਾਲੋਜੀ ਹੈ। ਬੀ.ਟੀ. ਤਕਨੀਕ ਬੀਜ/ਬੂਟੇ ਦੇ ਲੜਨ ਦੀ ਅੰਦਰੂਨੀ ਵਿਕਾਸਗਤ ਸ਼ਕਤੀ ਨੂੰ ਨਜ਼ਰ-ਅੰਦਾਜ ਕਰਦੀ ਹੈ। ਇਸੇ ਸ਼ਕਤੀ ਨੇ ਇਕ ਪਾਸੇ ਵਿਨਾਸ਼ਕਾਰੀ ਕੀਟ ਜਿਵੇਂ ਪਿੰਕ ਬੋਲਵੋਰਮ ’ਤੇ ਅਸਰ ਕਰਨਾ ਸੀ, ਪਰ ਦੇਖਣਯੋਗ ਹੈ ਕਿ ਹੁਣ ਬੀ.ਟੀ. ਬੀਜ ਹੋਣ ਕਰਕੇ ਇਸ ਕੀਟ ਨੇ ਬੀਜ ਪ੍ਰਤੀ ਪ੍ਰਤਿਰੋਧ ਪੈਦਾ ਕਰ ਲਿਆ ਹੈ (ਇਸੇ ਕਰਕੇ ਮਨਸੈਂਟੋ ਨੇ ਬੋਲਗਾਰਡ ਪੇਸ਼ ਕੀਤਾ) ਅਤੇ ਦੂਜੇ ਪਾਸੇ ਹੋਰ ਕੀੜੇ ਜੋ ਕਿ ਪਹਿਲਾਂ ਕਪਾਹ ਦੇ ਕੀਟ ਨਹੀਂ ਸੀ, ਪਰ ਜੈਨੇਟਿਕਲੀ ਤਕਨਾਲੋਜੀ ਤੋਂ ਬਾਅਦ ਬਣਦੇ ਜਾ ਰਹੇ ਹਨ।
sunny
jankaaree wali mulakat