Thu, 21 November 2024
Your Visitor Number :-   7255532
SuhisaverSuhisaver Suhisaver

ਯੋਗ ਨਾਲ ਪਾਓ ਦਹਿਸ਼ਤ ਤੋਂ ਮੁਕਤੀ -ਸੁਰਜੀਤ ਸਿੰਘ

Posted on:- 29-03-2012

suhisaver

ਆਧੁਨਿਕ ਜੀਵਨਸ਼ੈਲੀ ’ਚ ਅੱਗੇ ਵਧਣ ਅਤੇ ਸਫਲ ਹੋਣ ਦੇ ਦਬਾਅ ਨੂੰ ਹਰ ਵਿਅਕਤੀ ਮਹਿਸੂਸ ਕਰ ਰਿਹਾ ਹੈ ਅਤੇ ਇਸਦੇ ਕਾਰਨ ਲੋਕਾਂ ਨੂੰ ਬਹੁਤ ਤਰਾਂ ਦੀਆਂ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਵਾਰ ਸੜਕ ਦੁਰਘਟਨਾ ਜਾਂ ਕਿਸੇ ਹੋਰ ਔਖੀ ਘੜੀ ਵੇਲੇ ਆਮ ਤੌਰ ’ਤੇ ਬਹੁਤੇ ਲੋਕ ਦਹਿਸ਼ਤਜ਼ਦਾ (ਪੈਨਿਕ) ਹੋ ਜਾਂਦੇ ਹਨ ਅਤੇ ਕਈ ਤਰਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਪਰ ਜੇਕਰ ਤੁਸੀਂ ਜ਼ਿੰਦਗੀ ’ਚ ਯੋਗ ਅਪਣਾਉਦੇ ਹੋ ਤਾਂ ਇਸ ਤਰਾਂ ਦੀਆਂ ਔਖੀਆਂ ਘੜੀਆਂ ਵੇਲੇ ਵੀ ਸਹਿਜ ਰਹਿੰਦੇ ਹੋ ਅਤੇ ਕਈ ਤਰਾਂ ਦੀਆਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ।



ਅੱਜ ਦੀ ਭੱਜ-ਨੱਠ ਭਰੀ ਜੀਵਨ ਸ਼ੈਲੀ ’ਚ ਲਗਪਗ ਹਰੇਕ ਵਿਅਕਤੀ ਤਣਾਅ, ਅਸੁਰੱਖਿਆ ਅਤੇ ਚਿੰਤਾ ਵਿਚ ਜੀਅ ਰਿਹਾ ਹੈ। ਇਸ ਨਾਲ ਉਸਨੂੰ ਹਾਈ ਅਤੇ ਲੋ ਬਲੱਡ ਪਰੈਸ਼ਰ, ਦਿਲ ਦੀਆਂ ਬੀਮਾਰੀਆਂ, ਸ਼ੂਗਰ, ਮਾਨਸਿਕ ਅਸੰਤੁਲਨ ਵਰਗੀਆਂ ਬੀਮਾਰੀਆਂ ਹੋ ਰਹੀਆਂ ਹਨ। ਯੋਗ ਅਤੇ ਧਿਆਨ ਨਾਲ ਜੀਵਨ ਤਣਾਅ ਮੁਕਤ ਹੁੰਦਾ ਹੈ। ਚਿੰਤਾਵਾਂ ਦੂਰ ਹੁੰਦੀਆਂ ਹਨ ਅਤੇ ਨਸ਼ੇ ਕਰਨ ਵਰਗੀਆਂ ਬੁਰੀਆਂ ਆਦਤਾਂ ਛੁੱਟ ਜਾਂਦੀਆਂ ਹਨ। ਜਿਹੜੇ ਲੋਕ ਅਤੀਤ ਦੀ ਘਟਨਾਵਾਂ ਜਾਂ ਭਵਿੱਖ ਨੂੰ ਲੈ ਕੇ ਸੋਚਦੇ ਰਹਿੰਦੇ ਹਨ ਅਤੇ ਉਨਾ ਦਾ ਤਣਾਅ ਵੱਧ ਜਾਂਦਾ ਹੈ। ਪਰ ਯੋਗ ਇਸ ਤਰਾਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਕੇ ਵਿਅਕਤੀ ਨੂੰ ਮਧਿਅਮ ਮਾਰਗ ’ਚ ਲੈ ਜਾਂਦਾ ਹੈ, ਜਿੱਥੇ ਵਿਅਕਤੀ ਵਰਤਮਾਨ ’ਚ ਜਿਉਦਾ ਹੈ। ਦਰਅਸਲ ਹੁੰਦਾ ਕੀ ਹੈ ਕਿ ਆਪਦਾ ਜਾਂ ਔਖੀ ਘੜੀ ਵੇਲੇ ਵਿਅਕਤੀ ਦਾ ਹਾਰਮੋਨਲ ਬੈਲੈਂਸ ਬਦਲ ਜਾਂਦਾ ਹੈ। ਉਸ ਵੇਲੇ ਦਿਮਾਗ ਦੋ ਤਰਾਂ ਦੀਆਂ ਸਥਿਤੀਆਂ ’ਚ ਝੂਲ ਰਿਹਾ ਹੁੰਦਾ ਹੈ, ‘ਫਾਈਟ ਆਰ ਫਲਾਈਟ’ (ਲੜੋ ਜਾਂ ਭੱਜੋ)। ਜਦਕਿ ਸਥਿਤੀ ਦੀ ਮੰਗ ਹੁੰਦੀ ਹੈ ਕਿ ਤਰਕ ਤੇ ਵਿਵੇਕ ਨਾਲ ਫੈਸਲਾ ਲਿਆ ਜਾਵੇ।  

ਜੇ ਯੋਗਾ ਜ਼ਿੰਦਗੀ ਦਾ ਅਟੁੱਟ ਅੰਗ ਬਣ ਜਾਵੇ ਤਾਂ ਹਾਰਮੋਨਲ ਬੈਲੈਂਸ ਬਣਿਆ ਰਹਿੰਦਾ ਹੈ ਅਤੇ ਵਿਅਕਤੀ ਔਖੇ ਵੇਲੇ ਵੀ ਸਹਿਜ ਰਹਿੰਦਾ ਹੈ। ਦਿਮਾਗ ਜਿੰਨਾ ਸਹਿਜ ਰਹਿੰਦਾ ਹੈ ਉਨਾਂ ਹੀ ਸਹੀ ਫੈਸਲਾ ਲੈ ਸਕਦਾ ਹੈ। ਇਸਦੇ ਲਈ ਜ਼ਰੂਰੀ ਹੈ ਕਿ ਕਿ ਯੋਗ ਨੂੰ ਅਪਣਾਇਆ ਜਾਵੇ, ਪਰ ਫਿਰ ਵੀ ਕੁਝ ਇਕ ਆਸਣ ਹਨ ਜਿਨਾਂ ਨੂੰ ਤੁਸੀਂ ਕਰਕੇ ਖੁਦ ਨੂੰ ਠੀਕ ਰੱਖ ਸਕਦੇ ਹੋ। ‘ਸ਼ਵ ਆਸਣ’ ’ਚ ਲੇਟਣ ਦਾ ਅਭਿਆਸ, ਪ੍ਰਾਣਾਯਾਮ, ਮੈਡੀਟੇਸ਼ਨ ਆਦਿ ਨਾਲ ਮਨ ਇਕਾਗਰ ਹੁੰਦਾ ਹੈ ਅਤੇ ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ।

(ਲੇਖਕ ਜਲੰਧਰ ’ਚ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਯੋਗ ਗੁਰੂ ਹਨ)

Comments

Atheer

Thr'ees nothing like the relief of finding what you're looking for.

Blanca

Alhigrt alright alright that's exactly what I needed!

Security Code (required)



Can't read the image? click here to refresh.

Name (required)

Leave a comment... (required)





ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ