ਸਿਰਦਰਦ ਹੋ ਸਕਦਾ ਬ੍ਰੇਨ ਟਿਊਮਰ ਦਾ ਲੱਛਣ -ਡਾ. ਨਵੀਨ ਚਿਤਕਾਰਾ
Posted on:- 19-06-2013
ਬ੍ਰੇਨ ਟਿਊਮਰ ਆਮ ਤੌਰ ’ਤੇ ਸਿਰ ਵਿਚ ਦਰਦ ਪੈਦਾ ਕਰਦਾ ਹੈ। ਬ੍ਰੇਨ ਟਿਊਮਰ ਕਾਰਨ ਹੋਣ ਵਾਲਾ ਦਰਦ ਮੁੱਖ ਰੂਪ ’ਚ ਸਵੇਰੇ ਉੱਠਦੇ ਸਾਰ ਹੀ ਹੁੰਦਾ ਹੈ। ਸਿਰਦਰਦ ਦੇ ਨਾਲ ਉਲਟੀ ਆ ਕੇ ਦਰਦ ਘਟੇ ਤਾਂ ਇਹ ਟਿਊਮਰ ਦਾ ਲੱਛਣ ਹੋ ਸਕਦਾ ਹੈ। ਸਿਰਦਰਦ ਸਮੇਤ ਹੋਰ ਲੱਛਣਾਂ ਜਿਵੇਂ ਸੱਟ, ਕਮਜ਼ੋਰੀ ਜਾਂ ਸਰੀਰ ਦੇ ਕਿਸੇ ਹਿੱਸੇ ਵਿਚ ਸੰਵੇਦਨਾ ਦੀ ਕਮੀ ਆਦਿ ਨਾਲ ਵੀ ਇਸਨੂੰ ਚਿੰਨ੍ਹਿਤ ਕੀਤਾ ਜਾ ਸਕਦਾ ਹੈ। ਬ੍ਰੇਨ ਟਿਊਮਰ ਦੀ ਇਕ ਖਾਸ ਵਿਸ਼ੇਸ਼ਤਾ ਇਸ ਦਾ ਲਗਾਤਾਰ ਵਧਣਾ ਹੁੰਦਾ ਹੈ। ਟਿਊਮਰ ਦੇ ਵਧਣ ਨਾਲ ਸਿਰਦਰਦ ਗੰਭੀਰ ਹੋ ਜਾਂਦਾ ਹੈ। ਅਜਿਹੇ ’ਚ ਜੇ ਤੁਹਾਨੂੰ ਇਕ ਹੀ ਤਰ੍ਹਾਂ ਦਾ ਸਿਰਦਰਦ ਇਕ ਮਹੀਨੇ ਤੋਂ ਇਕ ਸਾਲ ਤਕ ਹੁੰਦਾ ਰਹਿੰਦਾ ਹੈ ਤਾਂ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਇਹ ਬ੍ਰੇਨ ਟਿਊਮਰ ਹੋਵੇ।
ਜੇ ਤੁਹਾਡਾ ਸਿਰਦਰਦ ਸਮੇਂ ਦੇ ਨਾਲ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਤਾਂ ਕਮਜ਼ੋਰੀ, ਨਜ਼ਰ ਵਿਚ ਤਬਦੀਲੀ ਜਾਂ ਸਰੀਰ ਦੇ ਕਿਸੇ ਹਿੱਸੇ ਵਿਚ ਸੰਵੇਦਨਾ ਖਤਮ ਹੋਣ ਜਿਹੇ ਇਸ ਦੇ ਹੋਰ ਲੱਛਣਾਂ ਦੀ ਭਾਲ ਕਰੋ। ਬ੍ਰੇਨ ਟਿਊਮਰ ਆਮ ਤੌਰ ’ਤੇ ਕੁਝ ਹੀ ਹਫਤਿਆਂ, ਮਹੀਨਿਆਂ ਜਾਂ ਇਕ ਸਾਲ ਸਾਲ ਤਕ ਜਾਨਲੇਵਾ ਰੂਪ ਧਾਰਨ ਕਰ ਲੈਂਦਾ ਹੈ।
ਸਾਡਾ ਦਿਮਾਗ ਸਪਾਈਨਰ ਫਲੂਡ ਨਾਮੀ ਇਕ ਸਾਫ ਤਰਲ ਵਿਚ ਸਥਿਤ ਹੁੰਦਾ ਹੈ ਜੋ ਸਾਡੀ ਪਿੱਠ ਵੱਲ ਹੇਠਾਂ ਨੂੰ ਜਾਣ ਵਾਲੀ ਸਪਾਈਨਲ ਨਰਵਸ ਨੂੰ ਵੀ ਘੇਰੇ ਰੱਖਦਾ ਹੈ ਕਿਉਂਕਿ ਇਕ ਆਮ ਇਨਸਾਨ ਦੇ ਦਿਮਾਗ ਵਿਚ ਰਾਤ ਨੂੰ ਸੌਂਦੇ ਸਮੇਂ ਸਵੇਰ ਦੇ ਦੋ ਵਜੇ ਦੇ ਕਰੀਬ ਦਬਾਅ ਸਭ ਤੋਂ ਵੱਧ ਹੁੰਦਾ ਹੈ ਅਜਿਹੇ ’ਚ ਟਿਊਮਰ ਕਾਰਨ ਬਣਨ ਵਾਲੇ ਦਬਾਅ ਨਾਲ ਹੋਣ ਵਾਲਾ ਸਿਰਦਰਦ ਇਸੇ ਸਮੇਂ ਸਭ ਤੋਂ ਤੇਜ਼ ਹੁੰਦਾ ਹੈ। ਜੇ ਤੁਹਾਨੂੰ ਅਜਿਹਾ ਸਿਰਦਰਦ ਹੋ ਰਿਹਾ ਹੈ ਜੋ ਸਮੇਂ ਦੇ ਨਾਲ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਤੁਹਾਡਾ ਸਿਰਦਰਦ ਦਵਾਈਆਂ ਨਾਲ ਠੀਕ ਨਹੀਂ ਹੋ ਰਿਹਾ ਹੈ ਤਾਂ ਤੁਰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ, ਸੀਟੀ ਸਕੈਨ ਕਰਾਉਣੀ ਚਾਹੀਦੀ ਹੈ ਤਾਂਕਿ ਸਮਾਂ ਰਹਿੰਦੇ ਬ੍ਰੇਨ ਟਿਊਮਰ ਦਾ ਪਤਾ ਲੱਗ ਜਾਵੇ ਅਤੇ ਇਲਾਜ ਸੰਭਵ ਹੋ ਸਕੇ।